31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਸ੍ਰੀ ਸੱਤਿਆ ਸਾਈਾ ਵਿੱਦਿਆ ਨਿਕੇਤਨ ਹਾਈ ਸਕੂਲ 'ਚ ਅੱਖਾਂ ਦਾ ਜਾਂਚ ਕੈਂਪ ਲਗਾਇਆ

ਅਜੀਤ ਡੈਸਕ 22-05-2026
ਹੁਸ਼ਿਆਰਪੁਰ, 21 ਮਈ (ਬਲਜਿੰਦਰਪਾਲ ਸਿੰਘ)-ਸ੍ਰੀ ਸੱਤਿਆ ਸਾਈਾ ਵਿੱਦਿਆ ਨਿਕੇਤਨ ਹਾਈ ਸਕੂਲ ਬਾਗਪੁਰ ਵਿਖੇ ਰੋਟਰੀ ਆਈ ਬੈਂਕ ਤੇ ਕੋਰਨੀਅਲ ਟਰਾਂਸਪਲਾਂਟੇਸ਼ਨ ਸੁਸਾਇਟੀ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਅੱਖਾਂ ਦਾ ਜਾਂਚ ਕੈਂਪ ਲਗਾਇਆ | ਸਕੂਲ ਕਮੇਟੀ ਦੇ ਪ੍ਰਧਾਨ ਡਾ. ਸੰਜੀਵ ਕੁਮਾਰ, ਸੈਕਟਰੀ ਹਰੀਸ਼ ਬਰੂਟਾ ਤੇ ਸਕੂਲ ਪਿ੍ੰਸੀਪਲ ਨੀਲਮ ਰਾਣੀ ਦੀ ਪ੍ਰਧਾਨਗੀ ਹੇਠ ਲਗਾਏ ਕੈਂਪ 'ਚ ਰੋਟਰੀ ਆਈ ਬੈਂਕ ਦੇ ਪ੍ਰਧਾਨ ਜੇ. ਬੀ. ਬਹਿਲ, ਜਨਰਲ ਸੈਕਟਰੀ ਪ੍ਰੋਫੈਸਰ ਦਲਜੀਤ ਸਿੰਘ ਅਤੇ ਉਨ੍ਹਾਂ ਦੇ ਨਾਲ ਅੱਖਾਂ ਦੀ ਜਾਂਚ ਲਈ ਪਹੁੰਚੀ ਟੀਮ ਦੇ ਮੈਂਬਰਾਂ ਮਦਨ ਲਾਲ ਮਹਾਜਨ, ਡੀ. ਕੇ. ਸ਼ਰਮਾ ਤੇ ਸੰਜੀਵ ਅਰੋੜਾ ਮੌਜੂਦ ਸਨ | ਕੈਂਪ ਦੌਰਾਨ ਕਰੀਬ 240 ਵਿਦਿਆਰਥੀਆਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ 'ਚੋਂ 40 ਵਿਦਿਆਰਥੀਆਂ ਨੂੰ ਅੱਖਾਂ ਦੀ ਜਾਂਚ ਲਈ ਸਰਕਾਰੀ ਹਸਪਤਾਲ ਦੇ ਸੀਨੀਅਰ ਡਾਕਟਰ ਕੋਲ ਰੈਫ਼ਰ ਕੀਤਾ | ਇਸ ਮੌਕੇ ਸਕੂਲ ਕਮੇਟੀ ਦੇ ਪ੍ਰਧਾਨ ਡਾ: ਸੰਜੀਵ ਕੁਮਾਰ ਨੇ ਰੋਟਰੀ ਆਈ ਬੈਂਕ ਤੇ ਕੋਰਨੀਅਲ ਟਰਾਂਸਪਲਾਂਟੇਸ਼ਨ ਸੁਸਾਇਟੀ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਦਾ ਕੈਂਪ ਲਗਾਉਣ 'ਚ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ |
ਪਿਛਲੀ ਖ਼ਬਰ ਵੁੱਡਲੈਂਡ ਅਰਲੀ ਲਰਨਿੰਗ ਸੈਂਟਰ 'ਚ ਐਕਵਾ ਫਨ ਡੇਅ ਮਨਾਇਆ ਅਗਲੀ ਖ਼ਬਰ ਬਾਗ਼ਬਾਨੀ ਵਿਭਾਗ ਦੀ ਟੀਮ ਵਲੋਂ ਸੰਧਰਾਂ ਵਿਖੇ ਕਿੰਨੂ ਦੇ ਬਾਗ ਦਾ ਨਿਰੀਖਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।