ਚੌਲਾਂਗ, 7 ਮਈ (ਸੁਖਦੇਵ ਸਿੰਘ)-ਪਿੰਡ ਖਰਲ ਖ਼ੁਰਦ ਵਿਖੇ ਵਾਇਸਲੈਸ ਸੈਕਡਇੰਨਿਗ ਹੋਮ ਸੁਸਾਇਟੀ ਰਜਿ. ਹੁਸ਼ਿਆਰਪੁਰ ਦੇ ਨਵੀਨ ਗਰੋਵਰ ਪ੍ਰਧਾਨ ਦੀ ਅਗਵਾਈ 'ਚ ਪਾਰਸ ਕੁਮਾਰ, ਇੰਦਰਜੀਤ ਸਿੰਘ, ਜਸਪਾਲ ਸਿੰਘ, ਹਰਸ਼ਿਤ ਸਿੱਧੂ, ਦੀਪਕ ਆਦਿ ਵਲੋਂ ਆਪਣੇ ਖ਼ਰਚੇ 'ਤੇ ਅੱਜ ਖਰਲ ਖ਼ੁਰਦ ਪਹੁੰਚ ਕੇ ਲਾਵਾਰਸ ਕੁੱਤਿਆਂ ਨੂੰ ਕਾਬੂ ਕਰਨ ਦੀ ਮੁਹਿੰਮ ਚਲਾਈ ਗਈ | ਇਥੇ ਜ਼ਿਕਰਯੋਗ ਹੈ ਕਿ ਕੱਲ੍ਹ ਸਵੇਰੇ ਇਥੇ ਲਾਵਾਰਸ ਕੁੱਤਿਆਂ ਵਲੋਂ ਸਲੋਨੀ ਪੁੱਤਰੀ ਨੱਨੇ ਲਾਲ ਉਮਰ 8 ਸਾਲ ਨੂੰ ਨੋਚ ਨੋਚ ਕੇ ਮਾਰ ਦਿੱਤਾ ਸੀ ਜਿਸ ਦੇ ਜ਼ਖ਼ਮਾਂ ਦੀ ਜਾਣਕਾਰੀ ਡਾਕ ਗੌਰਵ ਨੇ ਦਿੰਦਿਆਂ ਦੱਸਿਆ ਕਿ ਉਸ ਦੇ 70 ਤੋਂ ਵੱਧ ਜਗਾ ਕੁੱਤਿਆਂ ਨੇ ਵੱਢਿਆ ਸੀ | ਸਿਰ ਵਿਚ 6 ਸੈਂਟੀਮੀਟਰ ਡੂੰਘੇ ਜ਼ਖ਼ਮ ਸਨ ਜਦਕਿ ਚੂਲੇ ਤੋਂ ਸਾਰਾ ਮਾਸ ਖਾ ਲਿਆ ਤੇ ਹੱਡੀਆਂ ਨੰਗੀਆਂ ਹੋ ਗਈਆਂ ਸਨ | ਇਸ ਖ਼ਬਰ ਨੂੰ ਪੜ੍ਹ ਕੇ ਆਏ, ਜਿਨ੍ਹਾਂ ਨੇ ਪੰਜ ਕੁੱਤੇ ਫੜੇ ਜਿਨ੍ਹਾਂ ਦੀ ਨਸਬੰਦੀ ਕਰਕੇ ਰੈਬੀਜ ਦੇ ਟੀਕੇ ਲਗਾ ਕੇ ਆਪਣੇ ਕੋਲ ਰੱਖਣਗੇ | ਪਿੰਡ ਵਾਸੀਆਂ ਵਲੋਂ ਇਨ੍ਹਾਂ ਨੌਜਵਾਨਾਂ ਦਾ ਧੰਨਵਾਦ ਕੀਤਾ |