22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਮੈਡੀਕਲ ਕਾਲਜ ਲਈ ਹਸਪਤਾਲ ਦਾ ਕੈਂਪਸ ਲੋੜਾਂ ਪੂਰੀਆਂ ਕਰਨ 'ਚ ਅਸਮਰਥ-ਧੀਮਾਨ

ਅਜੀਤ ਡੈਸਕ 07-05-2026
ਹੁਸ਼ਿਆਰਪੁਰ, 6 ਮਈ (ਬਲਜਿੰਦਰਪਾਲ ਸਿੰਘ)-ਸਿਵਲ ਹਸਪਤਾਲ ਵਿਚ ਫੈਲੀ ਗੰਦਗੀ, ਭੰਗ ਆਦਿ ਜੜੀਆਂ ਬੂਟੀਆਂ ਦੇ ਫੈਲੇ ਸਾਮਰਾਜ, ਥਾਂ-ਥਾਂ ਲੱਗੇ ਪਾਣੀ ਦੀਆਂ ਛਪੜੀਆਂ ਵਿਚ ਫੈਲੇ ਮੱਛਰ, ਬਿਲਡਿੰਗ ਉਸਾਰੀ ਦੇ ਸਾਰੇ ਨਿਯਮਾਂ ਨੰੂ ਛਿੱਕੇ ਟੰਗ ਕੇ ਉਸਾਰੀ ਜਾ ਰਹੀ ਬਿਲਡਿੰਗ, ਹਸਪਤਾਲ ਦੇ ਅੰਦਰ ਹਰੇ ਦਰਖਤਾਂ ਦੀ ਕਟਾਈ ਲਈ ਵਣ ਵਿਭਾਗ ਵਲੋਂ ਲਗਾਏ ਗਏ ਨੰਬਰਿੰਗ ਨੂੰ ਰੋਕਣ ਅਤੇ ਮੈਡੀਕਲ ਕਾਲਜ ਦੀ ਉਸਾਰੀ ਲਈ ਕੰਡੀ ਇਲਾਕੇ ਵਿਚ 10, 20 ਏਕੜ ਜ਼ਮੀਨ ਤਲਾਸ਼ ਕੇ ਉਸਾਰੀ ਕਰਨ ਆਦਿ ਮੁਸ਼ਕਲਾਂ ਨੂੰ ਲੈ ਕੇ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ, ਸੋਨੂੰ ਮਹਿਤਪੁਰ, ਡਾ.ਅਸ਼ੋਕ ਕੁਮਾਰ, ਰਣਜੀਤ ਕੌਰ ਅਤੇ ਬਲਵੀਰ ਸਿੰਘ ਦੀ ਅਗਵਾਈ ਵਿਚ ਵਫ਼ਦ ਸਹਾਇਕ ਕਮਿਸ਼ਨਰ ਕੈਪਟਨ ਗੁਰਪ੍ਰੀਤ ਕੌਰ ਨੂੰ ਮਿਲਿਆ ਤੇ ਮੰਗ ਕੀਤੀ ਤੇ ਦੱਸਿਆ ਕਿ ਹਸਪਤਾਲ ਦਾ ਏਰੀਆ ਮੈਡੀਕਲ ਕਾਲਜ ਲਈ ਪੂਰੀ ਤਰ੍ਹਾਂ ਅਯੋਗ ਹੈ ਤੇ ਸ਼ਹਿਰ ਅੰਦਰ ਲੋਕਾਂ ਨੂੰ ਮਿਲ ਰਹੀਆਂ ਸਿਹਤ ਸੇਵਾਵਾਂ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੀਆਂ | ਕਾਲਜ ਕੋਈ ਇਕ ਦਿਨ ਦਾ ਕੰਮ ਨਹੀਂ, ਉਸ ਲਈ ਘੱਟੋ ਘੱਟ 10,20 ਏਕੜ ਜ਼ਮੀਨ ਚਾਹੀਦੀ ਹੈ |
ਧੀਮਾਨ ਨੇ ਦੱਸਿਆ ਕਿ ਹਸਪਤਾਲ ਦੇ ਆਲ਼ੇ ਦੁਆਲੇ ਵਾਯੂ ਪ੍ਰਦੂਸ਼ਣ, ਵੱਧ ਰਹੀ ਇੰਡਸਟਰੀਜ਼, ਸ਼ੋਰ ਪ੍ਰਦੂਸ਼ਣ ਆਦਿ ਅਨੇਕਾਂ ਮੁਸ਼ਕਲਾਂ ਪੈਦਾ ਹੋਣਗੀਆਂ ਤੇ ਬੱਚਿਆਂ ਦਾ ਪੜ੍ਹਨ ਵਾਲਾ ਮਾਹੌਲ ਹੋਰ ਗੁੰਝਲਦਾਰ ਹੋਵੇਗਾ | ਧੀਮਾਨ ਨੇ ਦੱਸਿਆ ਕਿ ਸਿਵਲ ਸਰਜਨ ਦੀ ਹਾਜ਼ਰੀ ਵਿਚ ਉਸਾਰੀ ਜਾ ਰਹੀ ਬਿਲਡਿੰਗ ਸਾਰੀ ਤਰ੍ਹਾਂ ਦੇ ਬਿਲਡਿੰਗ ਦੇ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ | ਹਸਪਤਾਲ ਦੇ ਅੰਦਰ ਥਾਂ ਥਾਂ ਬਿਲਡਿੰਗ ਦਾ ਕਚਰਾ ਫੈਲਿਆ ਹੋਇਆ ਹੈ ਤੇ ਇਹ ਸਭ ਕੁੱਝ ਲੋਕਾਂ ਦੀ ਸਿਹਤ ਲਈ ਭਾਰੀ ਨੁਕਸਾਨ ਦੇਹ ਹੈ | ਧੀਮਾਨ ਨੇ ਦੱਸਿਆ ਕਿ ਇਸ ਸਬੰਧ ਵਿਚ ਨੈਸ਼ਨਲ ਗਰੀਨ ਟਿ੍ਬਿਊਨਲ ਦੇ ਧਿਆਨ ਹੇਠ ਵੀ ਸਾਰਾ ਗ੍ਰੀਨ ਬੈਲਟ ਖ਼ਤਮ ਕਰਨ ਦਾ ਮਾਮਲਾ ਲਿਆਂਦਾ ਜਾ ਰਿਹਾ ਹੈ |
ਪਿਛਲੀ ਖ਼ਬਰ ਸ਼ਰਾਬ ਸਮੇਤ 1 ਕਾਬੂ ਅਗਲੀ ਖ਼ਬਰ ਮੁਕੇਰੀਆਂ ਦੇ ਵਾਰਡ ਨੰਬਰ 7 ਤੋਂ ਕਈ ਪਰਿਵਾਰ ਹੋਏ 'ਆਪ' ਵਿਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।