21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਪਿੰਡ ਨਿੱਕੂਚੱਕ ਦਾਤਾਰਪੁਰ ਸੜਕ 'ਤੇ ਪਏ ਖੱਡੇ ਕਰਕੇ ਵਾਪਰ ਸਕਦੈ ਹਾਦਸਾ

ਅਜੀਤ ਡੈਸਕ 16-04-2026
ਹਾਜੀਪੁਰ, 15 ਅਪ੍ਰੈਲ (ਜੋਗਿੰਦਰ ਸਿੰਘ)-ਹਾਜੀਪੁਰ-ਤਲਵਾੜਾ ਸੜਕ ਤੋਂ ਪਿੰਡ ਨਿੱਕੂਚੱਕ ਦਾਤਾਰਪੁਰ ਨੂੰ ਜਾਣ ਵਾਲੀ ਸੜਕ 'ਤੇ ਪਏ ਖੱਡੇ ਕਰਕੇ ਹਰ ਸਮੇਂ ਹਾਦਸੇ ਵਾਪਰਨ ਦਾ ਖ਼ਤਰਾ ਬਣਿਆ ਹੋਇਆ ਹੈ | ਦੇਖਣ ਵਿਚ ਆਇਆ ਹੈ ਕਿ ਹਾਜੀਪੁਰ-ਤਲਵਾੜਾ ਸੜਕ ਤੋਂ ਨਿੱਕੂਚੱਕ ਨੂੰ ਜਾਣ ਵਾਲੀ ਸੜਕ 'ਤੇ ਸੜਕ ਬੈਠ ਗਈ ਹੈ ਤੇ ਜ਼ਮੀਨ ਹੇਠਾਂ ਧਸਣ ਕਰਕੇ ਬਹੁਤ ਡੂੰਘਾ ਖੱਡਾ ਬਣ ਗਿਆ ਹੈ, ਜਿਸ ਕਰਕੇ ਕਿਸੇ ਸਮੇਂ ਵੀ ਹਾਦਸਾ ਵਾਪਰ ਸਕਦਾ ਹੈ | ਇਸ ਸੜਕ 'ਤੇ ਆਵਾਜਾਈ ਜ਼ਿਆਦਾ ਹੋਣ ਕਰਕੇ ਦੋ ਪਹੀਆ ਵਾਹਨ ਚਾਲਕ ਤੇ ਪੈਦਲ ਜਾਣ ਵਾਲੇ ਲੋਕ ਹਾਦਸੇ ਦਾ ਸ਼ਿਕਾਰ ਹੋ ਸਕਦੇ ਹਨ | ਰਾਤ ਸਮੇਂ ਹਾਦਸਾ ਹੋਣ ਦਾ ਖ਼ਤਰਾ ਹੋਰ ਵਧ ਜਾਂਦਾ ਹੈ ਪਰ ਸਬੰਧਿਤ ਵਿਭਾਗ ਅਣਜਾਣ ਬਣਿਆ ਹੋਇਆ ਹੈ ਤੇ ਹਾਦਸਾ ਹੋਣ ਦਾ ਇੰਤਜ਼ਾਰ ਕਰ ਰਿਹਾ ਹੈ | ਇੱਥੋਂ ਗੁਜ਼ਰਨ ਵਾਲੇ ਰਾਹਗੀਰਾਂ ਦਾ ਸਬੰਧਿਤ ਵਿਭਾਗ ਤੋਂ ਮੰਗ ਹੈ ਕਿ ਖੱਡੇ ਦਾ ਪੱਕਾ ਹੱਲ ਕੀਤਾ ਜਾਵੇ ਤਾਂ ਜੋ ਹਾਦਸਿਆਂ ਤੋਂ ਬਚਾਅ ਹੋ ਸਕੇ |
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਵਿਖੇ 197 ਪ੍ਰਾਣੀਆਂ ਨੇ ਅੰਮਿ੍ਤਪਾਨ ਕੀਤਾ ਅਗਲੀ ਖ਼ਬਰ ਸੁੰਦਰ ਪਿਚਾਈ, ਰਣਬੀਰ ਕਪੂਰ ਤੇ ਵਿਕਾਸ ਖੰਨਾ ਟਾਈਮ ਦੀ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ' ਦੀ ਸੂਚੀ 'ਚ ਸ਼ਾਮਿਲ <br...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।