29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਬਲਵਿੰਦਰ ਨਗਦੀਪੁਰੀ ਦੇ ਗੀਤ 'ਮੁੰਡਾ ਜੀਭ ਥੱਲੇ ਗੋਲੀ ਰੱਖਦਾ' ਦਾ ਪੋਸਟਰ ਜਾਰੀ <br/>

ਅਜੀਤ ਡੈਸਕ 15-04-2026
ਗੜ੍ਹਸ਼ੰਕਰ, 14 ਅਪ੍ਰੈਲ (ਧਾਲੀਵਾਲ)-ਪੰਜਾਬ ਪੁਲਿਸ ਵਿਚ ਏ.ਐੱਸ.ਆਈ. ਵਜੋਂ ਤਾਇਨਾਤ ਗਾਇਕ ਆਪਣੇ ਨਵੇਂ ਗੀਤ 'ਮੁੰਡਾ ਦੀ ਥੱਲੇ ਗੋਲੀ ਰੱਖਦਾ' ਨਾਲ ਹਾਜ਼ਰ ਹੋਇਆ ਹੈ | ਨਸ਼ਿਆਂ ਦੀ ਅਲਾਮਤ ਨੂੰ ਉਜਾਗਰ ਕਰਦਿਆਂ ਸਮਾਜ ਨੂੰ ਸੁਚੇਤ ਕਰਨ ਵਾਲੇ ਇਸ ਗੀਤ ਨੂੰ ਰੋਨੀ ਸਿੰਘ ਵਲੋਂ ਲਿਖਿਆ ਗਿਆ ਹੈ ਤੇ ਉੱਘੇ ਸੰਗੀਤਕਾਰ ਜੱਸੀ ਬ੍ਰਦਰਜ਼ ਵਲੋਂ ਗੀਤ ਦਾ ਸੰਗੀਤ ਅਤੇ ਵੀਡੀਓ ਅਜੀਤ ਬੈਂਸ ਵਲੋਂ ਤਿਆਰ ਕੀਤਾ ਗਿਆ | ਬਲਵਿੰਦਰ ਨਗਦੀਪੁਰੀ ਨੇ ਪੋਸਟਰ ਜਾਰੀ ਕਰਨ ਸਮੇਂ ਕਿਹਾ ਕਿ ਆਪਣੀ ਗਾਇਕੀ ਰਾਹੀਂ ਸਮਾਜ ਨੂੰ ਸੁਚੇਤ ਕਰਨਾ ਹੀ ਮੇਰਾ ਉਦੇਸ਼ ਹੈ | ਪੋਸਟਰ ਰਿਲੀਜ਼ ਕਰਨ ਦੀ ਰਸਮ ਚੌਧਰੀ ਸਰਬਜੀਤ ਸਿੰਘ, ਰਿਟਾ. ਐੱਸ.ਡੀ.ਓ. ਜੁਗਿੰਦਰ ਸਿੰਘ ਸੰਧੂ, ਜਗਪਾਲ ਜੱਗੀ ਪ੍ਰਧਾਨ ਟੈਕਸੀ ਯੂਨੀਅਨ, ਬਲਰਾਜ ਗੋਲੀਆਂ, ਰਵੀ ਬਿਲੜੋਂ ਵਲੋਂ ਨਿਭਾਈ ਗਈ |

ਪਿਛਲੀ ਖ਼ਬਰ ਪੀ. ਐੱਚ. ਸੀ. ਚੱਕੋਵਾਲ 'ਚ ਵਿਸ਼ਵ ਸਿਹਤ ਦਿਵਸ ਮਨਾਇਆ <br/> ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਨੇ ਬਾਬਾ ਸਾਹਿਬ ਦੇ ਜਨਮ ਦਿਵਸ 'ਤੇ ਸੈਮੀਨਾਰ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।