ਬੁੱਲ੍ਹੋਵਾਲ, 14 ਅਪ੍ਰੈਲ (ਲੁਗਾਣਾ)-ਬਿਰਲਾ ਓਪਨ ਮਾਈਾਡਜ਼ ਇੰਟਰਨੈਸ਼ਨਲ ਸਕੂਲ ਲੁਹਾਰ ਕੰਗਣਾਂ ਵਿਖੇ ਵਿਸਾਖੀ ਦਾ ਤਿਉਹਾਰ ਡਾਇਰੈਕਟਰ-ਕਮ-ਪਿ੍ੰਸੀਪਲ ਰੁਚਿਕਾ ਛਾਬੜਾ ਦੀ ਅਗਵਾਈ ਵਿਚ ਮਨਾਇਆ ਗਿਆ | ਇਸ ਮੌਕੇ ਸਮਾਗਮ ਦੀ ਸ਼ੁਰੂਆਤ ਵਿਦਿਆਰਥੀਆਂ ਵਲੋਂ ਪ੍ਰਾਰਥਨਾ ਸਭਾ ਨਾਲ ਕੀਤੀ ਗਈ | ਜਿਸ 'ਚ ਅੱਠਵੀਂ ਕਲਾਸ ਦੇ ਵਿਦਿਆਰਥੀ ਆਰੁਸ਼ ਨੇ ਵਿਸਾਖੀ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ | ਸਮਾਗਮ ਦਾ ਮੁੱਖ ਆਕਰਸ਼ਣ ਇੰਟਰ ਹਾਊਸ ਭੰਗੜਾ ਮੁਕਾਬਲਾ ਰਿਹਾ, ਜਿਸ ਵਿਚ ਸਾਰੇ ਹਾਊਸਾਂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸ ਮੁਕਾਬਲੇ ਵਿਚ ਡਿਸਕਵਰੀ ਹਾਊਸ ਨੇ ਪਹਿਲਾ ਸਥਾਨ ਹਾਸਲ ਕੀਤਾ | ਇਸ ਦੌਰਾਨ ਵਿਦਿਆਰਥੀਆਂ ਨੇ ਪੁਰਾਤਨ ਪੰਜਾਬੀ ਪਹਿਰਾਵੇ ਪਹਿਨ ਕੇ ਆਪਣੀ ਸੰਸਕਿ੍ਤੀ ਦੀ ਸੁੰਦਰ ਝਲਕ ਪੇਸ਼ ਕੀਤੀ | ਇਸ ਦੌਰਾਨ ਸਕੂਲ ਦੀ ਡਾਇਰੈਕਟਰ-ਕਮ-ਪਿ੍ੰਸੀਪਲ ਰੁਚਿਕਾ ਛਾਬੜਾ ਨੇ ਵਿਸਾਖੀ ਦੇ ਇਤਿਹਾਸਕ ਅਤੇ ਸੱਭਿਆਚਾਰਕ ਮਹੱਤਵ ਨੂੰ ਸਮਝਾਇਆ | ਸਾਰਿਆਂ ਨੂੰ ਵਿਸਾਖੀ ਦੀਆਂ ਵਧਾਈਆਂ ਦਿੰਦਿਆਂ ਕਿ ਆਪਣੀਆਂ ਪਰੰਪਰਾਵਾਂ ਨੂੰ ਸੰਭਾਲ ਕੇ ਰੱਖਣ ਅਤੇ ਮਿਲ-ਜੁਲ ਕੇ ਹਰ ਤਿਉਹਾਰ ਮਨਾਉਣਾ ਦਾ ਸੰਦੇਸ਼ ਦਿੱਤਾ |