ਦਸੂਹਾ, 14 ਅਪ੍ਰੈਲ (ਕੌਸ਼ਲ)-ਗੁਰੂ ਤੇਗ਼ ਬਹਾਦਰ ਐਜੂਕੇਸ਼ਨਲ ਟਰੱਸਟ ਦਸੂਹਾ ਅਧੀਨ ਆਉਂਦੇ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਫ਼ਾਰ ਵਿਮੈਨ ਤੇ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਦਸੂਹਾ ਦੇ ਵਿਦਿਆਰਥੀਆਂ ਦਾ ਇੱਕ ਰੋਜ਼ਾ ਟੂਰ ਮਨੋਰੰਜਨ ਸਥਾਨ 'ਕੰਗ ਨਿਰਵਾਨਾ' ਲਿਜਾਇਆ ਗਿਆ, ਜਿਸ ਵਿਚ ਦੋਹਾਂ ਸੰਸਥਾਵਾਂ ਦੇ174 ਦੇ ਕਰੀਬ ਵਿਦਿਆਰਥੀਆਂ, 34 ਦੇ ਕਰੀਬ ਸਟਾਫ਼ ਮੈਂਬਰਾਂ ਨੇ ਹਿੱਸਾ ਲਿਆ | ਕਾਲਜ ਦੇ ਪਿ੍ੰ. ਡਾ.ਵਰਿੰਦਰ ਕੌਰ ਨੇ ਟੂਰ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਅਤੇ ਦੱਸਿਆ ਕਿ ਇਸ ਟੂਰ ਦੌਰਾਨ ਵਿਦਿਆਰਥੀਆਂ ਨੂੰ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਮਨੋਰੰਜਕ ਸਥਾਨ ਅਤੇ ਮਹੱਤਵਪੂਰਨ ਪਿਕਨਿਕ ਸਪਾਟ Tਕੰਗ ਨਿਰਵਾਨਾU ਲਿਜਾਇਆ ਗਿਆ ਜੋ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਪੈਂਦਾ ਹੈ | ਇੱਥੇ ਵਿਦਿਆਰਥੀਆਂ ਨੇ ਕੁਦਰਤੀ ਨਜ਼ਾਰੇ ਅਤੇ ਪ੍ਰਾਕਿ੍ਤਕ ਸੁੰਦਰਤਾ ਨੂੰ ਮਾਣ ਦੇ ਹੋਏ ਵੱਖ-ਵੱਖ ਪ੍ਰਕਾਰ ਦੇ ਝੂਲਿਆਂ ਅਤੇ ਵਾਟਰ ਗੇਮਾਂ ਅਤੇ ਐਡਵੈਂਚਰ ਗੇਮਾਂ ਦਾ ਆਨੰਦ ਮਾਣਿਆ ਅਤੇਖੂਬ ਮਨੋਰੰਜਨ ਕੀਤਾ | ਵਿਦਿਆਰਥੀਆਂ ਨੇ ਇੱਥੇ ਬਹੁਤ ਸੁਆਦਲੇ ਅਤੇ ਪੌਸ਼ਟਿਕ ਦੁਪਹਿਰ ਦੇ ਖਾਣੇ ਨੂੰ ਇਕੱਠਿਆਂ ਖਾ ਕੇ ਆਨੰਦ ਮਾਣਿਆ | ਇਨ੍ਹਾਂ ਵਿਦਿਆਰਥੀਆਂ ਤੇ ਸਟਾਫ਼ ਮੈਂਬਰਾਂ ਨੇ ਪੰਜਾਬ ਦਾ ਵਿਰਾਸਤੀ ਤੇ ਇਤਿਹਾਸਿਕ ਤਿਉਹਾਰ ਵਿਸਾਖੀ ਵੀ ਇਸ ਟੂਰ ਦੌਰਾਨ ਸਵਰਨ ਫਾਰਮ ਵਿਖੇ ਮਨਾਇਆ ਅਤੇ ਇੱਥੇ ਵਿਦਿਆਰਥੀ ਨੇ ਸਵੇਰ ਦਾ ਖਾਣਾ ਵੀ ਖਾਧਾ | ਕਾਲਜ ਦੇ ਪਿ੍ੰਸੀਪਲ ਡਾਕਟਰ ਵਰਿੰਦਰ ਕੌਰ ਤੇ ਐਜੂਕੇਸ਼ਨਲ ਕਾਲਜ ਦੇ ਪਿ੍ੰਸੀਪਲ ਸੰਦੀਪ ਕੌਰ ਬੋਸਕੀ ਨੇ ਕਿਹਾ ਕਿ ਯੂਨੀਵਰਸਿਟੀ ਪ੍ਰੀਖਿਆ ਤੋਂ ਪਹਿਲਾਂ ਆਯੋਜਿਤ ਕੀਤਾ ਗਿਆ ਇਹ ਟੂਰ ਵਿਦਿਆਰਥੀਆਂ ਦਾ ਮਨੋਰੰਜਨ ਕਰਦਾ ਹੋਇਆ ਉਨ੍ਹਾਂ ਨੂੰ ਮਾਨਸਿਕ ਤਾਜ਼ਗੀ ਅਤੇ ਖੇੜਾ ਦੇਣ ਵਾਲਾ ਹੈ, ਜਿਸ ਨਾਲ ਵਿਦਿਆਰਥੀ ਆਪਣੀਆਂ ਆਉਣ ਵਾਲੀਆਂ ਪ੍ਰੀਖਿਆਵਾਂ ਨੂੰ ਤਰੋਤਾਜ਼ਾ ਅਤੇ ਮਾਨਸਿਕ ਤੰਦਰੁਸਤੀ ਨਾਲ ਦੇਣ ਦੇ ਯੋਗ ਹੋਣਗੇ |