ਤਲਵਾੜਾ, 14 ਅਪ੍ਰੈਲ (ਮਨੀਸ਼ਾ ਮਹਿਤਾ)-ਹਲਕਾ ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ ਨੇ ਪਿਛਲੇ ਦਿਨੀਂ ਤਲਵਾੜਾ ਦੇ ਖੋਖਾ ਮਾਰਕੀਟ ਵਿਖੇ ਸਰੀ ਰਾਮ ਲੀਲ੍ਹਾ ਸਟੇਜ ਦਾ ਨੀਂਹ ਪੱਥਰ ਆਪਣੇ ਕਰ ਕਮਲਾਂ ਨਾਲ ਰੱਖਿਆ | ਐਡ. ਘੁੰਮਣ ਨੇ ਕਿਹਾ ਕਿ ਇਹ ਸਟੇਜ ਨਗਰ ਪੰਚਾਇਤ ਤਲਵਾੜਾ ਵਲੋਂ 4 ਲੱਖ ਰੁਪਏ ਦੀ ਲਾਗਤ ਨਾਲ ਬਣੇਗੀ | ਉਨ੍ਹਾਂ ਕਿਹਾ ਕਿ ਨਗਰ ਪੰਚਾਇਤ ਤਲਵਾੜਾ ਦੇ ਸਾਰੇ ਹੀ ਵਾਰਡਾਂ ਦਾ ਸਰਵਪੱਖੀ ਵਿਕਾਸ ਪ੍ਰਧਾਨ ਹਰਸ਼ ਕੁਮਾਰ ਆਸੂ ਅਰੋੜਾ ਦੀ ਯੋਗ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ਪ੍ਰਧਾਨ ਰਾਮ ਲੀਲਾ ਕਮੇਟੀ ਸ੍ਰੀ ਹਰਸ਼ ਕੁਮਾਰ ਆਸ਼ੂ ਅਰੋੜਾ ਪ੍ਰਧਾਨ ਗਰ ਪੰਚਾਇਤ ਤਲਵਾੜਾ, ਡਾਇਰੈਕਟਰ ਜੀਵਨ ਪੂਰੀ, ਸੋਨੂੰ, ਰੋਹਿਤ ਪੂਰੀ, ਸਨੀ ਮਨਚੰਦਾ, ਸੁਰਿੰਦਰ ਪੁਰੀ, ਅਮਿਤ ਪਾਠਕ, ਜਾਗਰਣ ਕਮੇਟੀ ਪ੍ਰਧਾਨ ਪਿੰਕਾ ਆਦਿ ਤੋਂ ਇਲਾਵਾ ਨਗਰ ਪੰਚਾਇਤ ਤਲਵਾੜਾ ਦਾ ਸਮੂਹ ਸਟਾਫ਼ ਅਤੇ ਵੱਡੀ ਗਿਣਤੀ 'ਚ ਤਲਵਾੜਾ ਖੇਤਰ ਨਿਵਾਸੀ ਹਾਜ਼ਰ ਸਨ |