ਤਲਵਾੜਾ, 14 ਅਪ੍ਰੈਲ (ਮਨੀਸ਼ਾ ਮਹਿਤਾ)-ਹਲਕਾ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਦੀ ਯੋਗ ਅਗਵਾਈ ਹੇਠ ਬਲਾਕ ਤਲਵਾੜਾ ਦੇ ਸਾਰੇ ਹੀ ਪਿੰਡਾਂ ਦਾ ਸਰਵਪੱਖੀ ਵਿਕਾਸ ਰਾਜਨੀਤੀ ਪੱਧਰ ਤੋਂ ਉਪਰ ਉੱਠ ਕੇ ਕਰਵਾਇਆ ਜਾਵੇਗਾ | ਇਹ ਪ੍ਰਗਟਾਵਾ ਬਲਾਕ ਸੰਮਤੀ ਤਲਵਾੜਾ ਦੇ ਨਵ-ਨਿਯੁਕਤ ਚੇਅਰਮੈਨ ਸ੍ਰੀ ਬੌਬੀ ਕੌਸ਼ਲ ਨੇ ਆਪਣੇ ਦਾਤਾਰਪੁਰ ਸਥਿਤ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਕੀਤਾ | ਚੇਅਰਮੈਨ ਕੌਸ਼ਲ ਨੇ ਦੱਸਿਆ ਕਿ ਇਸ ਸਮੇਂ ਬਲਾਕ ਤਲਵਾੜਾ ਦੇ ਸਾਰੇ ਹੀ ਪਿੰਡਾਂ ਵਿਚ ਖੇਡ ਪਾਰਕਾਂ ਦਾ ਨਿਰਮਾਣ, ਗਲੀਆਂ-ਨਾਲੀਆਂ ਦਾ ਨਿਰਮਾਣ, ਕਮਿਉਨਿਟੀ ਹਾਲ ਦਾ ਨਿਰਮਾਣ, ਬੱਸ ਸ਼ੈਲਟਰ ਦਾ ਨਿਰਮਾਣ, ਮੇਨ ਤੇ ਿਲੰਕ ਸੜਕਾਂ ਦਾ ਨਿਰਮਾਣ, ਮਹਿਲਾ ਮੰਡਲਾਂ ਦੀ ਇਮਾਰਤਾਂ ਦਾ ਨਿਰਮਾਣ ਕਾਰਜ ਚੱਲ ਰਹੇ ਹਨ | ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਇਹ ਨਿਰਮਾਣ ਕਾਰਜ ਬਹੁਤ ਹੀ ਰਫ਼ਤਾਰ ਨਾਲ ਜਾਰੀ ਰਹਿਣਗੇ | ਇਸ ਮੌਕੇ ਬਜ਼ੁਰਗ ਨੇਤਾ ਡਾ. ਸੁਦਰਸ਼ਨ ਚੌਹਾਨ, ਡਾ. ਵਿਜੈ ਕੁਮਾਰ, ਰਾਜੇਸ਼ ਸੋਨੀ, ਵਰਿੰਦਰ ਸੋਨੀ, ਮੁਕੇਸ਼ ਕੁਮਾਰ, ਰਿੰਕੂ ਸ਼ਰਮਾ, ਹਰਬੰਸ ਬਿੱਲੂ, ਪ੍ਰੇਮ ਲਾਲ ਰੇਪੂਰ, ਅਰੂਣ ਕਸ਼ਯਪ, ਜੇ.ਪੀ. ਭਾਖਨ, ਅਜੈ ਚੌਧਰੀ, ਜੇ.ਈ. ਸਰਵਨ ਸਿੰਘ ਰੇਪੂਰ, ਅਸ਼ਵਨੀ ਠਾਕੁਰ, ਟੀਟੂ ਭਡਿਆਰਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ 'ਆਪ' ਆਗੂ ਤੇ ਵਰਕਰ ਹਾਜ਼ਰ ਸਨ |
ਬਲਾਕ ਤਲਵਾੜਾ ਦੇ ਸਾਰੇ ਹੀ ਪਿੰਡਾਂ ਦਾ ਸਰਬਪੱਖੀ ਵਿਕਾਸ ਕਰਵਾਇਆ ਜਾਵੇਗਾ ਚੇਅਰਮੈਨ ਬੌਬੀ ਕੌਸ਼ਲ <br/>
ਅਜੀਤ ਡੈਸਕ
15-04-2026