19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਮਨੁੱਖਤਾ ਦੀ ਸੇਵਾ ਕਰਨਾ ਇਨਸਾਨੀਅਤ ਫ਼ਰਜ਼- ਭਾਈ ਮਸੀਤੀ

ਅਜੀਤ ਡੈਸਕ 31-03-2026
ਮੁਕੇਰੀਆਂ, 30 ਮਾਰਚ (ਰਾਮਗੜ੍ਹੀਆ)-ਮਨੁੱਖਤਾ ਦੀ ਸੇਵਾ ਕਰਨਾ ਹਰ ਇਨਸਾਨ ਦਾ ਫ਼ਰਿਜ ਹੈ | ਇਹ ਪ੍ਰਗਟਾਵਾ ਸਮਾਜ ਸੇਵੀ ਭਾਈ ਬਰਿੰਦਰ ਸਿੰਘ ਮਸੀਤੀ ਆਈ ਡੋਨਰ ਇੰਚਾਰਜ ਟਾਂਡਾ ਨੇ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਜਿਉਂਦੇ ਜੀ ਖ਼ੂਨਦਾਨ ਮਰਨ ਤੋਂ ਉਪਰੰਤ ਅੱਖਾਂ ਦਾਨ ਸਰੀਰ ਦਾਨ ਅੰਗ ਦਾਨ ਕਰਨ ਸਭ ਤੋਂ ਉੱਤਮ ਦਾਨ ਹੈ | ਭਾਈ ਮਸੀਤੀ ਨੇ ਕਿਹਾ ਹੁਣ ਵੱਡੀ ਗਿਣਤੀ ਵਿਚ ਲੋਕ ਅੰਗ ਦਾਨ ਕਰਨ ਲਈ ਜਾਗਰੂਕ ਹੋ ਚੁੱਕੇ ਹਨ ਅਤੇ ਅੱਜ ਅੰਗ ਦਾਨ ਕਰਨ ਦ ਪ੍ਰਕਿਰਿਆ ਵਿਚ ਕਾਫ਼ੀ ਵਾਧਾ ਹੋਇਆ ਹੈ | ਉਨ੍ਹਾਂ ਕਿਹਾ ਸਾਡੇ ਵਲੋਂ ਕੀਤੇ ਅੰਗ ਦਾਨ ਨਾਲ ਕਈਆਂ ਨੂੰ ਨਵੀਂ ਜ਼ਿੰਦਗੀ ਮਿਲ ਜਾਂਦੀ ਹੈ | ਭਾਈ ਮਸੀਤੀ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਅੱਖਾਂ ਅਤੇ ਅੰਗ ਦਾਨ ਕਰਨਲ ਲਈ ਲੋਕਾਂ ਨੂੰ ਜਾਗਰੂਕ ਕਰਦੇ ਆ ਰਹੇ ਹਨ ਅਤੇ ਉਹ ਮੁਹਿੰਮ ਅਗਾਂਹ ਤੋਂ ਹੋਰ ਵੀ ਜ਼ੋਰਦਾਰ ਤਰੀਕੇ ਨਾਲ ਜਾਰੀ ਰੱਖਣਗੇ |
ਪਿਛਲੀ ਖ਼ਬਰ ਸੇਵਾ ਮੁਕਤੀ 'ਤੇ ਵਿਸ਼ੇਸ਼:- ਲੈਕਚਰਾਰ ਰਵਿੰਦਰ ਸਿੰਘ ਅਗਲੀ ਖ਼ਬਰ ਸੇਵਾ ਮੁਕਤੀ 'ਤੇ ਵਿਸ਼ੇਸ਼ :- ਹੈੱਡ ਮਾਸਟਰ ਅਵਤਾਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।