18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਸਰਕਾਰ ਆਉਣ 'ਤੇ ਕੰਢੀ ਖੇਤਰ 'ਚ ਕਿਸਾਨਾਂ ਲਈ ਵਿਸ਼ੇਸ਼ ਪੋ੍ਰਜੈਕਟ ਲਿਆਂਦੇ ਜਾਣਗੇ- ਰਸੂਲਪੁਰ

ਅਜੀਤ ਡੈਸਕ 31-03-2026
ਪੱਸੀ ਕੰਢੀ, 30 ਮਾਰਚ (ਜਗਤਾਰ ਸਿੰਘ ਰਜਪਾਲਮਾ)-ਸਰਕਲ ਪੰਡੋਰੀ ਅਟਵਾਲ ਵਿਖੇ ਸਰਕਲ ਪ੍ਰਧਾਨ ਬਲਬੀਰ ਸਿੰਘ ਮਿਰਜਾਪੁਰ ਦੇ ਗ੍ਰਹਿ ਵਿਖੇ ਰੱਖੀ ਮੀਟਿੰਗ ਨੇ ਰੈਲੀ ਦਾ ਰੂਪ ਧਾਰ ਲਿਆ | ਇੱਥੇ ਨੌਜਵਾਨਾਂ ਦੇ ਵੀ ਭਾਰੀ ਇਕੱਠ ਨੇ ਰਸੂਲਪੁਰ ਤੇ ਅਕਾਲੀ ਦਲ ਨਾਲ ਚੱਲਣ ਦਾ ਫ਼ੈਸਲਾ ਕੀਤਾ | ਰਸੂਲਪੁਰ ਨੇ ਪੈੱ੍ਰਸ ਨੂੰ ਜਾਣਕਾਰੀ ਦਿੰਦੇ ਕਿਹਾ ਕਿ 'ਆਪ' ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਵਿਚ ਵਿਕਾਸ ਤੇ ਭਲਾਈ ਕਾਰਜਾਂ ਵਿਚ ਮੁਕੰਮਲ ਖੜੋਤ ਆ ਚੁੱਕੀ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਜਾਣ ਕੇ ਬਹੁਤ ਹੀ ਦੁੱਖ ਲੱਗਿਆ ਹੈ ਕਿ 'ਆਪ' ਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਕਰਕੇ ਇਕ ਨਿਰਦੋਸ਼ ਡੀ. ਐੱਮ. ਨੂੰ ਆਪਣੀ ਜਾਣ ਗਵਾਉਣੀ ਪਈ ਤੇ ਉਸ ਦਾ ਪਰਿਵਾਰ ਇਨਸਾਫ ਲਈ ਦਰ-ਦਰ ਭਟਕ ਰਿਹਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਆਉਣ 'ਤੇ ਕੰਢੀ ਖੇਤਰ ਵਿਚ ਕਿਸਾਨਾਂ ਲਈ ਵਿਸ਼ੇਸ਼ ਪੈਕਜ ਲਿਆਂਦਾ ਜਾਵੇਗਾ ਕਿਸਾਨਾਂ ਦੀਆ ਫ਼ਸਲਾਂ ਨੂੰ ਜੰਗਲੀ ਜਾਨਵਰਾਂ ਤੋ ਬਚਾਉਣ ਲਈ ਵਿਸ਼ੇਸ਼ ਪ੍ਰੋਜੈਕਟ ਲਿਆਂਦੇ ਜਾਣਗੇ | ਇਸ ਮੌਕੇ ਰਸੂਲਪੁਰ ਨੇ ਆਏ ਹੋਏ ਸਾਰੇ ਅਹੁਦੇਦਾਰ ਸਾਹਿਬਾਨ ਵਰਕਰ ਸਾਹਿਬਾਨ ਸਰਪੰਚ ਪੰਚ ਸੰਮਤੀ ਮੈਂਬਰ ਤੇ ਵਿਸ਼ੇਸ਼ ਰੂਪ ਵਿਚ ਹਾਜ਼ਰ ਹੋਏ ਨੌਜਵਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸਰਕਲ ਗੜਦੀਵਾਲ ਦੇ ਪ੍ਰਧਾਨ ਗੁਰਦੀਪ ਸਿੰਘ ਦਾਰਾਪੁਰ, ਸਰਕਲ ਪ੍ਰਧਾਨ ਬਲਬੀਰ ਸਿੰਘ ਮਿਰਜਾਪੁਰ, ਸਰਕਲ ਪ੍ਰਧਾਨ ਪਿਰਥੀਪਾਲ ਸਿੰਘ ਦਾਤਾ, ਸੁਰਜੀਤ ਸਿੰਘ ਮੱਲੇਵਾਲ, ਸਤਵਿੰਦਰ ਸਿੰਘ ਮਿਰਜਾਪੁਰ, ਲੰਬੜਦਾਰ ਸੁਖਵਿੰਦਰ ਸਿੰਘ ਮਿਰਜਾਪੁਰ, ਜਸਵਿੰਦਰ ਸਿੰਘ ਮਿਰਜਾਪੁਰ, ਸੰਜੀਵ ਸਿੰਘ ਕੋਈ, ਬਲਵਿੰਦਰ ਸਿੰਘ ਚਿਪੜਾਂ, ਮਾਸਟਰ ਹਰਭਜਨ ਸਿੰਘ, ਸੁਰਜੀਤ ਸਿੰਘ ਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਸੇਵਾ ਮੁਕਤੀ 'ਤੇ ਵਿਸ਼ੇਸ਼ :- ਹੈੱਡ ਮਾਸਟਰ ਅਵਤਾਰ ਸਿੰਘ ਅਗਲੀ ਖ਼ਬਰ ਸੈਕਟਰ ਹੈੱਡਕੁਆਰਟਰ ਬੀ.ਐਸ.ਐਫ ਫਿਰੋਜ਼ਪੁਰ ਵਿਖੇ ਸੇਵਾ ਮੁਕਤ ਬੀ.ਐਸ.ਐਫ ਦੇ ਜਵਾਨਾਂ ਅਤੇ ਵਿਧਵਾਵਾਂ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।