ਮੁਕੇਰੀਆਂ, 30 ਮਾਰਚ (ਰਾਮਗੜ੍ਹੀਆ)-ਮੁਕੇਰੀਆਂ ਦੇ ਇੱਕ ਪੀੜਤ ਪਰਿਵਾਰ ਸਮੇਤ ਜਥੇ. ਕਿਰਪਾਲ ਸਿੰਘ ਗੇਰਾ ਵਲੋਂ ਡੀ.ਆਈ.ਜੀ. ਜਲੰਧਰ ਨਵੀਨ ਸਿੰਗਲਾ ਨਾਲ ਮੁਲਾਕਾਤ ਕੀਤੀ ਅਤੇ ਦੱਸਿਆ ਕਿ ਪਿਛਲੇ ਦਿਨੀਂ ਮੁਕੇਰੀਆਂ ਵਿਖੇ ਸੁਸ਼ੀਲ ਠਾਕੁਰ ਨਾਲ ਕੁੱਝ ਨੌਜਵਾਨਾਂ ਵਲੋਂ ਕੁੱਟਮਾਰ ਕੀਤੀ ਗਈ ਸੀ ਜਿਸ ਕਰਕੇ ਸੁਸ਼ੀਲ ਦੇ ਗੰਭੀਰ ਸੱਟਾਂ ਵੀ ਲੱਗੀਆਂ ਸਨ | ਸੁਸ਼ੀਲ ਕੁਮਾਰ ਕਈ ਦਿਨ ਇੰਨਸਾਫ਼ ਲਈ ਦਰ-ਦਰ ਦੀਆਂ ਠੋਕਰਾਂ ਖਾਂਦਾ ਰਿਹਾ ਪਰ ਮੁਕੇਰੀਆਂ ਪੁਲਿਸ ਪ੍ਰਸ਼ਾਸਨ ਵਲੋਂ ਕੋਈ ਸੁਣਵਾਈ ਨਹੀਂ ਕੀਤੀ ਗਈ ਜਿਸ ਤੋਂ ਅੱਕੇ ਹਾਰੇ ਸੁਸੀਲ ਠਾਕੁਰ ਨੇ ਆਤਮ ਹੱਤਿਆ ਕਰ ਲਈ | ਸੁਸ਼ੀਲ ਠਾਕੁਰ ਨੂੰ ਇੰਨਸਾਫ਼ ਦਿਵਾਉਣ ਲਈ ਜਥੇਦਾਰ ਕਿਰਪਾਲ ਸਿੰਘ ਗੇਰਾ ਦੀ ਅਗਵਾਈ ਹੇਠ ਪੀੜਤ ਪਰਿਵਾਰ ਡੀ. ਆਈ. ਜੀ. ਰੇਂਜ ਜਲੰਧਰ ਨਵੀਨ ਸਿੰਗਲਾ ਨੂੰ ਮਿੱਲਿਆ ਅਤੇ ਇਸ ਘਟਨਾ ਦੇ ਕਥਿਤ ਦੋਸ਼ੀਆ ਖ਼ਿਲਾਫ਼ ਸ਼ਖਤ ਕਾਰਵਾਈ ਦੀ ਮੰਗ ਕੀਤੀ | ਉਨ੍ਹਾਂ ਮੰਗ ਕੀਤੀ ਕਿ ਇਸ ਘਟਨਾਂ ਵਿਚ ਜੋ ਕਥਿਤ ਦੋਸ਼ੀ ਅਜੇ ਗਿ੍ਫਤਾਰ ਨਹੀਂ ਕੀਤੇ ਗਏ, ਉਨ੍ਹਾਂ ਨੂੰ ਜਲਦ ਤੋਂ ਜਲਦ ਗਿ੍ਫਤਾਰ ਕਰਕੇ ਪੀੜਤ ਪਰਿਵਾਰ ਨੂੰ ਇੰਨਸਾਫ਼ ਦਿਵਾਇਆ ਜਾਵੇ ਤਾਂ ਜੋ ਮਿ੍ਤਕ ਸੁਸ਼ੀਲ ਠਾਕੁਰ ਦੀ ਆਤਮਾ ਨੂੰ ਸ਼ਾਂਤੀ ਮਿਲ ਸਕੇ | ਉਨ੍ਹਾਂ ਇਹ ਵੀ ਮੰਗ ਕੀਤੀ ਕਿ ਸੁਸ਼ੀਲ ਦੀ ਕੁੱਟਮਾਰ ਤੋਂ ਬਾਅਦ ਕਥਿਤ ਦੋਸ਼ੀਆ ਖ਼ਿਲਫ਼ ਕੋਈ ਕਾਰਵਾਈ ਨਾ ਕਰਨ ਵਾਲੇ ਪੁਲਿਸ ਅਧਿਕਾਰੀਆਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇ | ਇਸ ਮੌਕੇ ਡੀ.ਆਈ.ਜੀ. ਜਲੰਧਰ ਨਵੀਨ ਸਿੰਗਲਾ ਨੇ ਭਰੋਸਾ ਦਿਵਾਇਆ ਕਿ ਪੀੜਤ ਪਰਿਵਾਰ ਨੂੰ ਪੂਰਾ ਇੰਨਸਾਫ਼ ਮਿਲੇਗਾ ਅਤੇ ਰਹਿੰਦੇ ਕਥਿਤ ਦੋਸ਼ੀਆਂ ਨੂੰ ਜਲਦ ਤੋਂ ਜਲਦ ਗਿ੍ਫ਼ਤਾਰ ਕੀਤਾ ਜਾਵੇਗਾ |
ਜਥੇ. ਕਿਰਪਾਲ ਸਿੰਘ ਨੇ ਪੀੜਤ ਪਰਿਵਾਰ ਨੂੰ ਨਾਲ ਲੈ ਕੇ ਡੀ. ਆਈ. ਜੀ. ਬਾਰਡਰ ਰੇਂਜ ਨੂੰ ਦਿੱਤਾ ਮੰਗ ਪੱਤਰ
ਅਜੀਤ ਡੈਸਕ
31-03-2026