29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਕੈਂਟਰ ਤੇ ਕਾਰ ਦੀ ਟੱਕਰ 'ਚ ਕਾਰ ਸਵਾਰ ਜ਼ਖ਼ਮੀ

ਅਜੀਤ ਡੈਸਕ 09-03-2026
ਚੱਬੇਵਾਲ, 8 ਮਾਰਚ (ਰਾਜੀਵ ਭਾਰਦਵਾਜ)-ਕਸਬਾ ਚੱਬੇਵਾਲ ਵਿਖੇ ਹੁਸ਼ਿਆਰਪੁਰ-ਚੰਡੀਗੜ੍ਹ ਮੁੱਖ ਮਾਰਗ ਤੇ ਕੈਂਟਰ ਤੇ ਕਾਰ ਦੀ ਟੱਕਰ ਹੋਣ ਨਾਲ ਕਾਰ ਸਵਾਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ | ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 9 ਵਜੇ ਚੱਬੇਵਾਲ ਪੁਲਿਸ ਥਾਣੇ ਦੇ ਨਜ਼ਦੀਕ ਹੁਸ਼ਿਆਰਪੁਰ-ਚੰਡੀਗੜ ਮੁੱਖ ਮਾਰਗ ਤੇ ਹੁਸ਼ਿਆਰਪੁਰ ਵੱਲੋਂ ਬਾਂਸਾਂ ਦਾ ਭਰਿਆ ਟਰੱਕ ਨੰਬਰ ਪੀ.ਬੀ.06.ਬੀ.ਏ.2312 ਮਾਹਿਲਪੁਰ ਵੱਲ ਨੂੰ ਜਾ ਰਿਹਾ ਸੀ ਅਤੇ ਦਿੱਲੀ ਏਅਰਪੋਰਟ ਤੋਂ ਤਿੰਨ ਸਵਾਰੀਆਂ ਲੈ ਕੇ ਕਾਰ ਨੰਬਰ ਪੀ ਬੀ 01 ਈ 9750 ਹੁਸ਼ਿਆਰਪੁਰ ਨੂੰ ਜਾ ਰਹੀ ਸੀ ਦੀ ਸਾਈਡ ਤੋਂ ਟੱਕਰ ਹੋ ਗਈ | ਕਾਰ ਸਵਾਰ ਤਿੰਨ ਸਵਾਰੀਆਂ ਵਿਚੋਂ ਦੋ ਦੇ ਗੰਭੀਰ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਤੁਰੰਤ ਹੁਸ਼ਿਆਰਪੁਰ ਹਸਪਤਾਲ ਪਹੁੰਚਾਇਆ ਗਿਆ | ਕਾਰ ਦੇ ਡਰਾਈਵਰ ਵੀਤਨਪਾਲ ਨੇ ਦੱਸਿਆ ਕਿ ਉਸਦੇ ਵੀ ਗੁੱਝੀਆਂ ਸੱਟਾਂ ਵੱਜੀਆਂ | ਕੈਂਟਰ ਵਿਚ ਭਰੇ ਸਾਰੇ ਬਾਂਸ ਮੁੱਖ ਮਾਰਗ ਤੇ ਖਿੱਲਰ ਗਏ ਅਤੇ ਟਰੈਫ਼ਿਕ ਜਾਮ ਹੋ ਗਿਆ |
ਪਿਛਲੀ ਖ਼ਬਰ ਔਰਤਾਂ ਨੂੰ ਹਰ ਖੇਤਰ 'ਚ ਅੱਗੇ ਵਧਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ- ਐਡ. ਸਿੱਧੂ ਅਗਲੀ ਖ਼ਬਰ ਗ਼ਰੀਬੀ ਦੇ ਆਧਾਰ 'ਤੇ ਹੀ ਮਿਲਣਾ ਚਾਹੀਦਾ ਹੈ ਰਾਖਵਾਂਕਰਨ- ਪਿ੍ੰ. ਰਾਣਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।