ਹੁਸ਼ਿਆਰਪੁਰ, 1 ਮਾਰਚ (ਨਰਿੰਦਰ ਸਿੰਘ ਬੱਡਲਾ)-ਗਜ਼ਟਿਡ ਐਂਡ ਨਾਨ ਗਜ਼ਟਿਡ ਐੱਸ.ਸੀ., ਬੀ.ਸੀ. ਇੰਪਲਾਈਜ਼ ਵੈੱਲਫੇਅਰ ਫੈਡਰੇਸ਼ਨ ਪੰਜਾਬ ਦੀ ਇਕਾਈ ਤਹਿਸੀਲ ਹੁਸ਼ਿਆਰਪੁਰ ਦੇ ਲੈਕਚਰਾਰ ਲਖਵਿੰਦਰ ਰਾਮ ਲੱਖੀ ਨੂੰ ਫੈਡਰੇਸ਼ਨ ਚੇਅਰਮੈਨ ਥਾਪਿਆ ਗਿਆ | ਇਸ ਮੌਕੇ ਨਿਯੁਕਤੀ ਪੱਤਰ ਸੌਂਪਦਿਆਂ ਜ਼ਿਲ੍ਹਾ ਪ੍ਰਧਾਨ ਲੈਕਚਰਾਰ ਬਲਦੇਵ ਸਿੰਘ ਨੇ ਕਿਹਾ ਕਿ ਫੈਡਰੇਸ਼ਨ ਦੇ ਲਾਈਫ਼ ਟਾਈਮ ਸੂਬਾ ਚੇਅਰਮੈਨ ਜਸਬੀਰ ਸਿੰਘ ਪਾਲ ਦੀ ਅਗਵਾਈ ਵਿਚ ਜਥੇਬੰਦੀ ਹਮੇਸ਼ਾ ਤਨਦੇਹੀ ਨਾਲ ਕੰਮ ਕਰਨ ਵਾਲਿਆਂ ਦਾ ਸਤਿਕਾਰ ਕਰਨ ਦੇ ਨਾਲ-ਨਾਲ ਢੁਕਵਾਂ ਮਾਣ ਵੀ ਦਿੰਦੀ ਹੈ | ਇਸ ਮੌਕੇ ਲਖਵਿੰਦਰ ਰਾਮ ਨੂੰ ਵਧਾਈ ਦੇਣ ਲਈ ਚੇਅਰਮੈਨ ਜਸਬੀਰ ਸਿੰਘ ਪਾਲ, ਵਾਈਸ ਚੇਅਰਮੈਨ ਚੌਧਰੀ ਬਲਰਾਜ ਕੁਮਾਰ ਅਤੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਬੋਦਲ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ | ਇਸ ਮੌਕੇ ਨਵੇਂ ਚੁਣੇ ਗਏ ਚੇਅਰਮੈਨ ਲੈਕਚਰਾਰ ਲਖਵੀਰ ਰਾਮ ਲੱਖੀ ਨੇ ਸੂਬਾ ਚੇਅਰਮੈਨ ਜਸਬੀਰ ਸਿੰਘ ਪਾਲ ਨਵੀਂ ਜ਼ਿੰਮੇਵਾਰੀ ਸੌਂਪਣ ਦਾ ਧੰਨਵਾਦ ਕਰਦਿਆਂ ਕਿਹਾ ਮੈਂ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਲਗਨ ਅਤੇ ਮਿਹਨਤ ਨਾਲ ਨਿਭਾਵਾਂਗਾ | ਇਸ ਮੌਕੇ ਬਲਾਕ ਪ੍ਰਧਾਨ ਲੈਕਚਰਾਰ ਪ੍ਰਭਜੋਤ ਸਿੰਘ, ਲੈਕਚਰਾਰ ਹਰਦਿਆਲ ਸਿੰਘ, ਲੈਕਚਰਾਰ ਸ਼ਿਵ ਸਿੰਘ ਬੰਗੜ, ਗੁਰਦਿਆਲ ਸਿੰਘ ਫ਼ੁਲ, ਲੈਕਚਰਾਰ ਬਲਜੀਤ ਸਿੰਘ, ਗੁਰਜਿੰਦਰ ਪਾਲ ਸਿੰਘ, ਪ੍ਰਦੀਪ ਕੌਰ ਜੱਸੀ ਤੇ ਲੈਕਚਰਾਰ ਜਸਵਿੰਦਰ ਸਿੰਘ ਆਦਿ ਹਾਜ਼ਰ ਸਨ |