ਐਮਾਂ ਮਾਂਗਟ, 1 ਮਾਰਚ (ਗੁਰਾਇਆ)-ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਲਮੀਨ ਦੇ ਨਜ਼ਦੀਕ ਡੇਰਾ ਬਾਬਾ ਨਾਨਕ ਵਿਖੇ ਚੋਲਾ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੀਆਂ ਸੰਗਤਾਂ ਦੀ ਸੇਵਾ ਲਈ ਲਗਾਏ ਜਾਂਦੇ ਲੰਗਰਾਂ ਵਾਲੇ ਸਥਾਨ 'ਤੇ ਪਿੰਡ ਦੇਵੀਦਾਸ ਦੇ ਸਮਾਜ ਸੇਵੀ ਸਵ. ਬੰਤਾ ਸਿੰਘ ਦੇ ਪਰਿਵਾਰ ਵਲੋਂ ਬਜ਼ੁਰਗਾਂ ਦੇ ਪਾਏ ਹੋਏ ਪੂਰਨਿਆਂ ਨੂੰ ਅੱਗੇ ਤੋਰਦੇ ਹੋਏ ਸਮਾਜ ਦੀ ਸੇਵਾ ਲਈ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ | ਇਸ ਲਗਾਏ ਗਏ ਮੈਡੀਕਲ ਕੈਂਪ ਵਿਚ ਆਏ ਹੋਏ ਡਾਕਟਰਾਂ ਦੀ ਟੀਮ ਜਿਨ੍ਹਾਂ ਵਿਚ ਡਾਕਟਰ ਅਜੈ ਕੁਮਾਰ, ਡਾਕਟਰ ਪ੍ਰੇਮ ਕੁਮਾਰ, ਡਾਕਟਰ ਅੰਕੁਰਿਤ, ਡਾਕਟਰ ਅਮਨਦੀਪ ਕੌਰ ਅਤੇ ਸਹਾਇਕਾਂ ਵਲੋਂ ਮਰੀਜ਼ਾਂ ਦਾ ਬਲੱਡ ਪ੍ਰੈਸ਼ਰ, ਸ਼ੂਗਰ, ਸਕਿਨ ਦੀ ਜਾਂਚ ਕੀਤੀ ਗਈ ਅਤੇ ਹੋਰ ਬਿਮਾਰੀਆਂ ਤੋਂ ਪੀੜਤ ਲਗਪਗ 200 ਮਰੀਜ਼ਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਗਾਈਡ ਕੀਤਾ ਗਿਆ ਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਇਸ ਮੌਕੇ ਡਾਕਟਰਾਂ ਦੀ ਟੀਮ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਗੁਰਸ਼ਰਨਜੀਤ ਸਿੰਘ, ਸਿਮਰਨਜੀਤ ਸਿੰਘ ਹਨੀ, ਮੋਹਨ ਸਿੰਘ, ਮਾਸਟਰ ਗੁਰਮੀਤ, ਜਸਕਰਨ ਸਿੰਘ ਕਨੇਡਾ, ਗੁਰਪ੍ਰੀਤ ਸਿੰਘ, ਸੁਖਵਿੰਦਰ ਸਿੰਘ ਤੇ ਲਖਵਿੰਦਰ ਸਿੰਘ ਤੋਂ ਇਲਾਵਾ ਹੋਰ ਹਾਜ਼ਰ ਸਨ |