30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਵਿਧਾਇਕ ਜਿੰਪਾ ਨੇ 12 ਲੱਖ ਦੇ ਵਿਕਾਸ ਕਾਰਜਾਂ ਦਾ ਕਰਵਾਇਆ ਆਰੰਭ

ਅਜੀਤ ਡੈਸਕ 02-03-2026
ਹੁਸ਼ਿਆਰਪੁਰ, 1 ਮਾਰਚ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਵਾਰਡ ਨੰਬਰ 13 ਵਿਚ ਲਗਭਗ 12 ਲੱਖ ਰੁਪਏ ਦੀ ਲਾਗਤ ਨਾਲ ਵੱਖ-ਵੱਖ ਗਲੀਆਂ ਵਿੱਚ ਬਲਾਕ ਟਾਈਲਾਂ ਵਿਛਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ | ਇਸ ਮੌਕੇ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਲਾਕੇ ਦੇ ਸਮੁੱਚੇ ਵਿਕਾਸ ਲਈ ਵਚਨਬੱਧ ਹੈ ਅਤੇ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਪਹਿਲ ਦੇ ਆਧਾਰ 'ਤੇ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ | ਵਿਧਾਇਕ ਜਿੰਪਾ ਨੇ ਕਿਹਾ ਕਿ ਲੰਬੇ ਸਮੇਂ ਤੋਂ ਵਾਰਡ ਨੰਬਰ 13 ਵਿੱਚ ਬਹੁਤ ਸਾਰੀਆਂ ਗਲੀਆਂ ਖਸਤਾ ਹਾਲਤ ਵਿੱਚ ਸਨ, ਜਿਸ ਕਾਰਨ ਸਥਾਨਕ ਨਿਵਾਸੀਆਂ ਨੂੰ ਆਉਣ-ਜਾਣ ਵਿੱਚ ਮੁਸ਼ਕਲਾਂ ਆ ਰਹੀਆਂ ਸਨ | ਬਲਾਕ ਟਾਈਲਾਂ ਲਗਾਉਣ ਨਾਲ ਨਾ ਸਿਰਫ਼ ਗਲੀਆਂ ਮਜ਼ਬੂਤ ਅਤੇ ਸੁੰਦਰ ਹੋਣਗੀਆਂ ਸਗੋਂ ਡਰੇਨੇਜ ਦੀਆਂ ਸਮੱਸਿਆਵਾਂ ਵੀ ਦੂਰ ਹੋਣਗੀਆਂ | ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਕੰਮ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਪੂਰਾ ਕੀਤਾ ਜਾਵੇਗਾ | ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਕੌਂਸਲਰ ਜਤਿੰਦਰ ਕੌਰ ਪਿੰਕੀ, ਕੌਂਸਲਰ ਚੰਦਰਵਤੀ ਦੇਵੀ, ਨਵੀਨ, ਗੰਗਾ ਪ੍ਰਸਾਦ, ਅਜੀਤ ਸਿੰਘ ਲੱਕੀ ਅਤੇ ਕਰਨੈਲ ਸਿੰਘ ਵੀ ਮੌਜੂਦ ਸਨ |
ਪਿਛਲੀ ਖ਼ਬਰ ਮਾਸਟਰ ਬਹਾਦਰ ਸਿੰਘ ਨੂੰ ਵਿਦਾਇਗੀ ਪਾਰਟੀ ਦਿੱਤੀ ਅਗਲੀ ਖ਼ਬਰ ਆਧੁਨਿਕਤਾ ਦੇ ਯੁੱਗ ਵਿਚ ਬਰੇਲ ਲਿਪੀ ਦਾ ਪ੍ਰਚਾਰ-ਪ੍ਰਸਾਰ ਸਮੇਂ ਦੀ ਲੋੜ-ਪ੍ਰੋ. ਡਾ. ਜਸਵੀਰਾ ਮਿਨਹਾਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।