ਬੁੱਲ੍ਹੋਵਾਲ, 1 ਮਾਰਚ (ਲੁਗਾਣਾ)-ਜੋੜ ਮੇਲਾ ਸ੍ਰੀ ਚੋਲਾ ਸਾਹਿਬ ਖਡਿਆਲਾ ਸੈਣੀਆਂ ਦੇ ਧਾਰਮਿਕ ਮਹੱਤਤਾ ਵਜੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਧਰਤੀ ਜਿੱਥੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਇਕ ਅਸਥਾਨ 'ਤੇ ਇਕ ਖੰੁਡਾ ਗੱਡਿਆ ਸੀ, ਉੱਥੇ ਅੱਜ-ਕੱਲ੍ਹ ਉਹ ਪਿੱਪਲ ਦੇ ਰੂਪ ਵਿਚ ਗੁਰੂ ਸਾਹਿਬ ਦੀ ਨਿਸ਼ਾਨੀ ਵਜੋਂ ਮੌਜੂਦ ਹੈ | ਵਿਖੇ ਅੱਜ ਸੰਗਤਾਂ ਆਪਣੇ ਘਰ ਦੁੱਧ, ਪੁੱਤ ਦੀਆਂ ਦਾਤਾਂ ਲਈ ਅਰਦਾਸਾਂ, ਬੇਨਤੀ ਪੂਰੀਆਂ ਹੋਣ ਤੇ ਪਹਿਲੀ ਮਾਰਚ ਵਾਲੇ ਦਿਨ ਸੰਗਤਾਂ ਬਹੁਤ ਹੀ ਸ਼ਰਧਾ ਨਾਲ ਬੈਂਡ-ਵਾਜਿਆਂ ਨਾਲ ਝੰਡੇ ਲੈ ਕੇ ਥੜ੍ਹਾ ਸਾਹਿਬ 'ਤੇ ਸੁਸ਼ੋਭਿਤ ਪਿੱਪਲ ਸਾਹਿਬ 'ਤੇ ਚੜ੍ਹਾਉਣ ਆਈਆਂ | ਇਸ ਸਥਾਨ ਗੁਰਦੁਆਰਾ ਪਿੱਪਲ ਸਾਹਿਬ ਵਿਖੇ ਅਮਿ੍ੰਤ ਵੇਲੇ ਤੋਂ ਹੀ ਵੱਡੀ ਗਿਣਤੀ ਵਿਚ ਸੰਗਤਾਂ ਪੁਰਾਤਨ ਮਰਿਆਦਾ ਅਨੁਸਾਰ ਬੈਂਡ ਬਾਜਿਆਂ ਨਾਲ ਝੰਡੇ ਲੈ ਕੇ ਨਤਮਸਤਕ ਹੋ ਰਹੀਆਂ ਹਨ | ਇਸੇ ਨਗਰ 'ਚ ਸੁਸ਼ੋਭਿਤ ਬਾਬਾ ਪਾਲ ਸਿੰਘ ਦਾ ਸਥਾਨ, ਗੁਰਦੁਆਰਾ ਸਿੰਘ ਸਭਾ, ਗੁਰਦੁਆਰਾ ਭੋਰਾ ਸਾਹਿਬ, ਗੁਰਦੁਆਰਾ ਬਾਬਾ ਹਰੀ ਦਾਸ, ਗੁਰਦੁਆਰਾ ਗੁਰੂ ਰਵਿਦਾਸ ਜੀ, ਡੇਰਾ ਬਾਬਾ ਪੰਜ ਪੀਰ ਦੇ ਅਸਥਾਨ ਹਨ ਜਿੱਥੇ ਸੰਗਤਾਂ ਵਲੋਂ ਆਪਣੀਆਂ ਮਨੋਕਾਮਨਾਵਾਂ ਪੂਰਨ ਹੋਣ 'ਤੇ ਸ੍ਰੀ ਅਖੰਡ ਪਾਠ ਸਾਹਿਬਾਨ ਦੇ ਭੋਗ ਪਾਏ ਗਏ |