17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਨੰਗਲਾਂ ਵਿਖੇ ਭੇਤੀ ਦੀ ਮਦਦ ਨਾਲ ਚੋਰਾਂ ਵਲੋਂ ਘਰ ਚੋਂ ਲੱਖਾਂ ਦੇ ਗਹਿਣੇ ਤੇ ਨਕਦੀ ਚੋਰੀ

ਅਜੀਤ ਡੈਸਕ 23-02-2026

ਗੜ੍ਹਸ਼ੰਕਰ ਦੇ ਪਿੰਡ ਨੰਗਲਾਂ ਵਿਖੇ ਚੋਰਾਂ ਵਲੋਂ ਕੀਤੀ ਭੰਨ-ਤੋੜ ਅਤੇ ਖਿਲਾਰਿਆ ਸਮਾਨ ਦਿਖਾਉਣ ਸਮੇਂ ਗੁਰਨੇਕ ਸਿੰਘ, (ਨਾਲ) ਚੋਰਾਂ ਦੀ ਵਾਪਿਸ ਜਾਂਦਿਆਂ ਦੀ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋਈ ਤਸਵੀਰ | ਤਸਵੀਰਾਂ : ਧਾਲੀਵਾਲ


ਗੜ੍ਹਸ਼ੰਕਰ, 22 ਫਰਵਰੀ (ਧਾਲੀਵਾਲ)-ਇਥੋਂ ਦੇ ਨਜ਼ਦੀਕੀ ਪਿੰਡ ਨੰਗਲਾਂ ਵਿਖੇ ਲੰਘੀ ਰਾਤ ਇਕ ਘਰ ਚੋਂ ਚੋਰਾਂ ਨੇ ਕਿਸੇ ਭੇਤੀ ਦੀ ਮਦਦ ਨਾਲ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਚੋਰੀ ਕੀਤੇ ਜਾਣ ਦੀ ਘਟਨਾ ਵਾਪਰੀ ਹੈ | ਘਰ ਦੇ ਮਾਲਕ ਗੁਰਨੇਕ ਸਿੰਘ ਪੁੱਤਰ ਮੋਹਣ ਸਿੰਘ ਨੇ ਦੱਸਿਆ ਕਿ ਉਹ ਇਕ ਰਾਤ ਵਾਸਤੇ ਸ਼ਨੀਵਾਰ ਨੂੰ ਆਪਣੇ ਸਹੁਰੇ ਘਰ ਗਿਆ ਸੀ | ਉਨ੍ਹਾਂ ਦੱਸਿਆ ਕਿ ਲੰਘੀ ਰਾਤ ਕਰੀਬ 12 ਕੁ ਵਜੇ ਖੇਤਾਂ ਵਾਲੀ ਸਾਈਡ ਤੋਂ ਆਏ ਚੋਰਾਂ ਨੇ ਘਰ ਦੇ ਮੇਨ ਗੇਟ ਦਾ ਤਾਲਾ ਤੋੜਕੇ ਅੰਦਰ ਦਾਖਲ ਹੰੁਦਿਆਂ ਘਰ ਦੇ ਕਮਰਿਆਂ 'ਚ ਪਈਆਂ ਅਲਮਾਰੀਆਂ ਅਤੇ ਪੇਟੀਆਂ ਦੀ ਭੰਨ-ਤੋੜ ਕਰਕੇ ਲੱਖਾਂ ਰੁਪਏ ਦੇ ਮੁੱਲ ਦੇ ਗਹਿਣੇ ਤੇ ਨਕਦੀ ਚੋਰੀ ਕੀਤੇ ਗਏ ਹਨ | ਗੁਰਨੇਕ ਸਿੰਘ ਨੇ ਦੱਸਿਆ ਕਿ ਚੋਰਾਂ ਨੇ ਸੋਨੇ ਦੇ ਗਹਿਣਿਆਂ ਦੇ 2 ਸੈੱਟ, ਇਕ ਕੜਾ, ਇਕ ਮੁੰਦੀ ਅਤੇ ਇਕ ਵਾਲੀਆਂ ਦਾ ਜੋੜਾ ਅਤੇ ਘਰ ਦੇ ਕੰਮਾਂ ਲਈ ਸੰਭਾਲ ਕੇ ਰੱਖੀ ਹੋਈ 50 ਹਜ਼ਾਰ ਰੁਪਏ ਦੀ ਨਕਦੀ ਚੋਰੀ ਕੀਤੀ ਗਈ ਹੈ | ਇਹ ਹੈਰਾਨੀ ਦੀ ਗੱਲ ਹੈ ਕਿ ਸਿਰਫ ਇਕ ਰਾਤ ਲਈ ਬੰਦ ਹੋਏ ਘਰ ਹੀ ਚੋਰਾਂ ਵਲੋਂ ਨਿਸ਼ਾਨਾਂ ਬਣਾਇਆ ਗਿਆ ਹੈ | ਇਹ ਚਰਚਾ ਹੈ ਕਿ ਇਹ ਕੰਮ ਬਿਨ੍ਹਾਂ ਕਿਸੇ ਦੇ ਭੇਤ ਤੋਂ ਨਹੀਂ ਹੋ ਸਕਦਾ | ਸੀ.ਸੀ.ਟੀ.ਵੀ. ਕੈਮਰਿਆਂ ਵਿਚ ਆਈਆਂ ਤਸਵੀਰਾਂ ਵਿਚ ਚੋਰਾਂ ਦੀ ਗਿਣਤੀ 4 ਸਾਹਮਣੇ ਆਈ ਹੈ ਜਦੋ ਆਏ ਖੇਤਾਂ ਵਾਲੀ ਸਾਈਡ ਤੋਂ ਹਨ ਅਤੇ ਜਾਣ ਵੇਲੇ ਉਹ ਪਿੰਡ ਦੇ ਰਸਤੇ ਰਾਹੀਂ ਗਏ ਹਨ | ਚੋਰਾਂ ਵਲੋਂ ਸਿਰਫ ਗਹਿਣੇ ਅਤੇ ਨਕਦੀ ਹੀ ਚੋਰੀ ਕੀਤੀ ਗਈ ਹੈ | ਗੁਰਨੇਕ ਸਿੰਘ ਵਲੋਂ ਸੂਚਿਤ ਕੀਤੇ ਜਾਣ 'ਤੇ ਪੁਲਿਸ ਵਲੋਂ ਘਟਨਾ ਦਾ ਜਾਇਜ਼ਾ ਲੈ ਕੇ ਪੜਤਾਲ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਮੁਲਜ਼ਮਾਂ ਦੀ ਗਿ੍ਫ਼ਤਾਰੀ ਨਾ ਹੋਣ ਤੱਕ ਸਸਕਾਰ ਨਾ ਕਰਨ ਦਾ ਫ਼ੈਸਲਾ ਅਗਲੀ ਖ਼ਬਰ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਜੱਲੋਵਾਲ ਖਨੂਰ 'ਚ ਕੀਰਤਨ ਦਰਬਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।