ਦਸੂਹਾ, 19 ਫਰਵਰੀ (ਕੌਸ਼ਲ)-ਗੁਰੂ ਤੇਗ਼ ਬਹਾਦਰ ਖ਼ਾਲਸਾ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦਸੂਹਾ ਦੇ ਪਿ੍ੰਸੀਪਲ ਡਾ. ਸੁਰਜੀਤ ਕੌਰ ਬਾਜਵਾ ਦੀ ਸਰਪ੍ਰਸਤੀ ਹੇਠ 11ਵੀਂ ਦੇ ਵਿਦਿਆਰਥੀਆਂ ਦੁਆਰਾ 12ਵੀਂ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਫੇਅਰਵੈੱਲ ਪਾਰਟੀ ਦੀ ਸ਼ੁਰੂਆਤ ਜੀ.ਟੀ.ਬੀ. ਐਜੂਕੇਸ਼ਨ ਟਰੱਸਟ ਦੇ ਪ੍ਰਧਾਨ ਜਸਬੀਰ ਸਿੰਘ ਰੰਧਾਵਾ ਅਤੇ ਡਿਪਟੀ ਮੈਨੇਜਰ ਦੀਪ ਗਗਨ ਸਿੰਘ ਗਿੱਲ ਵਲੋਂ ਰਿਬਨ ਕੱਟ ਕੇ ਕੀਤੀ ਗਈ | ਜੀ.ਟੀ.ਬੀ. ਐਜੂਕੇਸ਼ਨ ਟਰੱਸਟ ਦੇ ਪ੍ਰਧਾਨ ਜਸਬੀਰ ਸਿੰਘ ਰੰਧਾਵਾ, ਡਿਪਟੀ ਮੈਨੇਜਰ ਦੀਪ ਗਗਨ ਸਿੰਘ ਗਿੱਲ ਅਤੇ ਸੈਕਟਰੀ ਭੁਪਿੰਦਰ ਸਿੰਘ ਰੰਧਾਵਾ, ਜੀ.ਟੀ.ਬੀ. ਖ਼ਾਲਸਾ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦਸੂਹਾ ਦੇ ਪਿ੍ੰਸੀਪਲ ਡਾ. ਸੁਰਜੀਤ ਕੌਰ ਬਾਜਵਾ ਅਤੇ ਸਟਾਫ਼ ਵਲੋਂ ਪਾਵਨ ਜੋਤੀ ਪ੍ਰਜÉਲਿਤ ਕਰਕੇ ਸਮਾਗਮ ਨੂੰ ਅੱਗੇ ਵਧਾਇਆ | ਇਸ ਮੌਕੇ ਸਕੂਲ ਵਿਦਿਆਰਥੀਆਂ ਨੇ ਸ਼ਬਦ ਗਾਇਣ ਕੀਤਾ | ਇਸ ਵਿਦਾਇਗੀ ਪਾਰਟੀ ਵਿਚ ਪਿ੍ੰਸੀਪਲ ਡਾ. ਸੁਰਜੀਤ ਕੌਰ ਬਾਜਵਾ ਦੁਆਰਾ ਵਿਦਿਆਰਥੀਆਂ ਨੂੰ ਆਪਣੀ ਮਿਹਨਤ ਅਤੇ ਲਗਨ ਸਦਕਾ ਬੋਰਡ ਦੀਆਂ ਪ੍ਰੀਖਿਆਵਾਂ 'ਚੋਂ ਚੰਗੇ ਨੰਬਰ ਲੈ ਕੇ ਮੈਰਿਟ ਵਿਚ ਆਉਣ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਡਿਗਰੀ ਕਾਲਜ ਦੇ ਪਿ੍ੰਸੀਪਲ ਡਾ. ਵਰਿੰਦਰ ਕੌਰ ਵਲੋਂ ਵਿਦਿਆਰਥੀਆਂ ਨੂੰ ਭਵਿੱਖ ਲਈ ਪ੍ਰੇਰਿਤ ਕੀਤਾ | ਸਕੂਲ ਵਿਦਿਆਰਥੀਆਂ ਦੁਆਰਾ ਰੰਗਾਰੰਗ ਪ੍ਰੋਗਰਾਮ ਪੇਸ਼ ਕਰਦੇ ਹੋਏ ਡਾਂਸ, ਸੋਲੋ ਡਾਂਸ, ਗੀਤ, ਨਾਟਕ ਅਤੇ ਗਰੁੱਪ ਡਾਂਸ ਪੇਸ਼ ਕੀਤੇ ਗਏ | 12ਵੀਂ ਵਿਦਿਆਰਥੀਆਂ ਦੇ ਕਰਵਾਏ ਗਏ 'ਮਿਸ ਐਂਡ ਮਿਸਟਰ ਫੇਅਰਵੈੱਲ' ਮੁਕਾਬਲੇ ਵਿਚ ਮਿਸ ਫੇਅਰਵੈੱਲ ਦਾ ਖ਼ਿਤਾਬ 12ਵੀਂ ਨਾਨ ਮੈਡੀਕਲ ਦੀ ਵਿਦਿਆਰਥਣ ਗੁਰਜੀਤ ਕੌਰ ਅਤੇ ਮਿਸਟਰ ਫੇਅਰਵੈੱਲ ਦਾ ਖ਼ਿਤਾਬ 12ਵੀਂ ਨਾਨ ਮੈਡੀਕਲ ਦੇ ਵਿਦਿਆਰਥੀ ਗੁਰਵੰਸ਼ਜੀਤ ਸਿੰਘ ਨੂੰ ਦਿੱਤਾ ਗਿਆ | 'ਮਿਸ ਐਂਡ ਮਿਸਟਰ ਫੇਅਰਵੈੱਲ' ਮੁਕਾਬਲੇ ਲਈ ਜੱਜ ਦੀ ਭੂਮਿਕਾ ਡਾ. ਅਮਰਜੀਤ ਕੌਰ ਕਾਲਕੱਟ, ਡਾ. ਰੁਪਿੰਦਰ ਕੌਰ ਗਿੱਲ ਅਤੇ ਪ੍ਰੋ. ਜਤਿੰਦਰ ਸਹਿਗਲ ਦੁਆਰਾ ਬਾਖ਼ੂਬੀ ਨਿਭਾਈ ਗਈ | ਇਸ ਉਪਰੰਤ ਕਲਾਸ 11ਵੀਂ ਦੇ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਅਤੇ 11ਵੀਂ ਅਤੇ 12 ਵੀਂ ਕਲਾਸ ਸੀ.ਆਰਜ਼. ਨੂੰ ਸਨਮਾਨਿਤ ਕੀਤਾ ਗਿਆ | ਸਟੇਜ ਸਕੱਤਰ ਦੀ ਭੂਮਿਕਾ ਲੈਕਚਰਾਰ ਮਨਜੀਤ ਕੌਰ ਅਤੇ ਵਿਦਿਆਰਥੀਆਂ ਦੁਆਰਾ ਨਿਭਾਈ ਗਈ | ਇਸ ਮੌਕੇ ਜੀ.ਟੀ.ਬੀ. ਐਜੂਕੇਸ਼ਨ ਟਰੱਸਟ, ਦਸੂਹਾ ਦੇ ਪ੍ਰਧਾਨ ਜਸਬੀਰ ਸਿੰਘ ਰੰਧਾਵਾ, ਉਪ ਪ੍ਰਧਾਨ ਅਜਮੇਰਪਾਲ ਸਿੰਘ ਘੁੰਮਣ, ਮੈਨੇਜਰ ਗੁਰਪ੍ਰੀਤ ਸਿੰਘ ਚੀਮਾ, ਡਿਪਟੀ ਮੈਨੇਜਰ ਦੀਪ ਗਗਨ ਸਿੰਘ ਗਿੱਲ, ਸੈਕਟਰੀ ਭੁਪਿੰਦਰ ਸਿੰਘ ਰੰਧਾਵਾ, ਜੁਆਇੰਟ ਸੈਕਟਰੀ ਮਹਿੰਦਰ ਸਿੰਘ, ਜੀ.ਟੀ.ਬੀ. ਖ਼ਾਲਸਾ ਸੀ. ਸੈਕੰ. ਪਬਲਿਕ ਸਕੂਲ, ਦਸੂਹਾ ਦੇ ਪਿ੍ੰਸੀਪਲ ਡਾ.ਸੁਰਜੀਤ ਕੌਰ ਬਾਜਵਾ, ਜੀ.ਟੀ.ਬੀ. ਖ਼ਾਲਸਾ ਕਾਲਜ ਫ਼ਾਰ ਵੁਮੈਨ ਦਸੂਹਾ ਦੇ ਪਿ੍ੰਸੀਪਲ ਡਾ. ਵਰਿੰਦਰ ਕੌਰ, ਜੀ.ਟੀ.ਬੀ. ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਦਸੂਹਾ ਦੇ ਪਿ੍ੰਸੀਪਲ ਸੰਦੀਪ ਕੌਰ ਬੋਸਕੀ, ਸਮੂਹ ਸਟਾਫ਼ ਅਤੇ ਵਿਦਿਆਰਥੀ ਸ਼ਾਮਿਲ ਹੋਏ |