ਗੜ੍ਹਸ਼ੰਕਰ, 19 ਫਰਵਰੀ (ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ ਵਲੋਂ ਮੱਖਣ ਸਿੰਘ ਚੌਹਾਨ ਨੂੰ ਹਲਕਾ ਗੜ੍ਹਸ਼ੰਕਰ ਦੇ ਸਰਕਲ ਡਘਾਮ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਮੱਖਣ ਸਿੰਘ ਚੌਹਾਨ ਨੇ ਆਪਣੀ ਨਿਯੁਕਤੀ ਲਈ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ, ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਗਿਲਜੀਆਂ ਅਤੇ ਜਥੇਦਾਰ ਇਕਬਾਲ ਸਿੰਘ ਖੇੜਾ ਦਾ ਧੰਨਵਾਦ ਕਰਦਿਆਂ ਪਾਰਟੀ ਵਲੋਂ ਸੌਂਪੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਦਿੱਤਾ | ਮੱਖਣ ਸਿੰਘ ਚੌਹਾਨ ਨੂੰ ਸਰਕਲ ਪ੍ਰਧਾਨ ਬਣਾਉਣ 'ਤੇ ਅਕਾਲੀ ਆਗੂ ਹਰਪ੍ਰੀਤ ਸਿੰਘ ਰਿੰਕੂ ਬੇਦੀ, ਜਿੰਦਰ ਸਿੰਘ ਗਿੱਲ, ਕੁਲਰਾਜਵੀਰ ਸਿੰਘ, ਮਨਰਾਜਵੀਰ ਸਿੰਘ, ਕੁਲਵਰਨ ਸਿੰਘ ਮੋਇਲਾ, ਕੁਲਵਰਨ ਸਿੰਘ ਪੀ.ਟੀ.ਆਈ, ਹਰਭਜਨ ਸਿੰਘ ਡੀ.ਪੀ.ਈ., ਬਲਵਿੰਦਰ ਸਿੰਘ ਖਾਬੜਾ, ਜਿੰਦਰ ਸਿੰਘ ਅਕਾਲਗੜ੍ਹ, ਸੁਰਿੰਦਰ ਸਿੰਘ ਦਾਰਾਪੁਰੀ, ਹਰਜਿੰਦਰ ਸਿੰਘ ਫਤਹਿਪੁਰ ਖੁਰਦ, ਕੁਲਵਿੰਦਰ ਸਿੰਘ ਫਤਹਿਪੁਰ ਕਲਾਂ ਤੇ ਹੋਰਾਂ ਨੇ ਸਵਾਗਤ ਕੀਤਾ |