25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਜਸਕਰਨ ਸਿੰਘ ਲੇਹਲ ਵਲੋਂ ਰੋਟਰੀ ਆਈ ਬੈਂਕ ਸੁਸਾਇਟੀ ਨੂੰ 25 ਹਜ਼ਾਰ ਦੀ ਰਾਸ਼ੀ ਭੇਟ

ਅਜੀਤ ਡੈਸਕ 20-02-2026
ਹੁਸ਼ਿਆਰਪੁਰ, 19 ਫਰਵਰੀ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)-ਰੋਟਰੀ ਆਈ ਬੈਂਕ ਅਤੇ ਕੋਰਨੀਅਲ ਟਰਾਂਸਪਲਾਂਟੇਸ਼ਨ ਸੁਸਾਇਟੀ ਵਲੋਂ ਕੋਰਨੀਅਲ ਬਲਾਈਾਡਨੈੱਸ ਨਾਲ ਪੀੜਤ ਇਕ ਵਿਅਕਤੀ ਦਾ ਕੋਰਨੀਆ ਟਰਾਂਸਪਲਾਂਟ ਸਫਲਤਾਪੂਰਵਕ ਕਰਨ ਉਪਰੰਤ ਸਮਾਗਮ ਕਰਵਾਇਆ ਗਿਆ | ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਜਸਕਰਨ ਸਿੰਘ ਲੇਹਲ ਕੈਨੇਡਾ ਵੀ ਸ਼ਾਮਿਲ ਹੋਏ | ਸਮਾਗਮ ਦੌਰਾਨ ਪ੍ਰਧਾਨ ਜੇ.ਬੀ. ਬਹਿਲ ਨੇ ਨੇਤਰਦਾਨ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਕ ਵਿਅਕਤੀ ਵਲੋਂ ਦਾਨ ਕੀਤੀਆਂ ਅੱਖਾਂ ਦੋ ਹਨੇਰੀ ਜ਼ਿੰਦਗੀ ਨੂੰ ਰੌਸ਼ਨ ਕਰਦੀਆਂ ਹਨ | ਇਸ ਮੌਕੇ ਜਸਕਰਨ ਸਿੰਘ ਲੇਹਲ ਨੇ ਸੁਸਾਇਟੀ ਦੇ ਕੰਮਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਕਿਸੇ ਦੀ ਹਨੇਰੀ ਜ਼ਿੰਦਗੀ 'ਚ ਰੌਸ਼ਨੀ ਲਿਆਉਣਾ ਸਭ ਤੋਂ ਵੱਡਾ ਪੁੰਨ ਦਾ ਕੰਮ ਹੈ | ਉਨ੍ਹਾਂ ਸੁਸਾਇਟੀ ਦੇ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ 25000 ਰੁਪਏ ਦੀ ਦਾਨ ਰਕਮ ਦਾ ਚੈੱਕ ਵੀ ਭੇਟ ਕੀਤਾ | ਇਸ ਮੌਕੇ ਡਾ. ਤਰਸੇਮ ਸਿੰਘ ਚੇਅਰਮੈਨ ਬਾਡੀ ਡੋਨੇਸ਼ਨ, ਮਦਨ ਲਾਲ ਮਹਾਜਨ, ਅਸ਼ਵਨੀ ਕੁਮਾਰ ਦੱਤਾ, ਲਖਵਿੰਦਰ ਕੁਮਾਰ, ਉਂਕਾਰ ਸਿੰਘ, ਹਰਕਿ੍ਸ਼ਨ, ਜਗਦੀਸ਼ ਰਾਏ, ਸੁਰਿੰਦਰ ਸਿੰਘ, ਹੈਪੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਖਡਿਆਲਾ ਸੈਣੀਆਂ ਤੋਂ ਆਰੰਭ ਹੋਣ ਵਾਲੀ ਪੈਦਲ ਸੰਗ ਯਾਤਰਾ ਦਾ ਪੋਸਟਰ ਜਾਰੀ ਅਗਲੀ ਖ਼ਬਰ ਡੀ.ਸੀ. ਹੁਸ਼ਿਆਰਪੁਰ ਵਲੋਂ ਜਾਰੀ ਕੀਤੀ ਸਮਾਂ ਸਾਰਣੀ ਨੂੰ ਟਿੱਚ ਜਾਣਦਿਆਂ ਬੇਖ਼ੌਫ ਗੁਜ਼ਰ ਰਹੇ ਹਨ ਰੇਤ, ਬਜਰੀ ਨਾਲ ਭਰੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।