ਬੁੱਲ੍ਹੋਵਾਲ, 19 ਫਰਵਰੀ (ਲੁਗਾਣਾ)-ਬੁੱਲ੍ਹੋਵਾਲ 'ਚ ਸ਼ੋ੍ਰਮਣੀ ਅਕਾਲੀ ਦਲ (ਬ) ਦੀ ਮੀਟਿੰਗ ਕੁਲਦੀਪ ਸਿੰਘ ਢੱਡੇ ਮੈਂਬਰ ਜਨਰਲ ਕੌਂਸਲ, ਪ੍ਰਧਾਨ ਆਈ.ਟੀ ਵਿੰਗ ਤੇ ਪ੍ਰੀਤਮ ਸਿੰਘ ਖਡਿਆਲਾ ਦੀ ਅਗਵਾਈ ਵਿਚ ਹੋਈ ਜਿਸ ਵਿਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਮੂਹ ਜ਼ਿਲ੍ਹਾ ਜਥੇਬੰਦੀ ਦਾ ਧੰਨਵਾਦ ਕਰਦਿਆਂ ਪਾਰਟੀ ਦੀ ਚੜ੍ਹਦੀਕਲਾ ਦੀ ਕਾਮਨਾ ਕੀਤੀ ਤੇ ਲਗਾਤਾਰ 5ਵੀਂ ਵਾਰ ਸਰਕਲ ਪ੍ਰਧਾਨ ਬਣੇ ਜਗਪਾਲ ਸਿੰਘ ਨੂੰ ਸਿਰੋਪਾਓ ਭੇਟ ਕਰਦਿਆਂ ਸਨਮਾਨ ਕੀਤਾ ਗਿਆ | ਸਨਮਾਨ ਕਰਨ ਵਾਲਿਆਂ ਵਿਚ ਜਥੇ. ਜੋਗਿੰਦਰ ਸਿੰਘ ਖਡਿਆਲਾ, ਇੰਦਰਜੀਤ ਸਿੰਘ ਲੱਕੀ ਸੀਨੀਅਰ ਪ੍ਰਧਾਨ ਯੂਥ ਅਕਾਲੀ ਦਲ, ਪਰਮਵੀਰ ਸਿੰਘ ਖੱਬਲਾ, ਸੁਖਵਿੰਦਰ ਸਿੰਘ ਧਾਰੀਵਾਲ, ਸਤੀਸ਼ ਸਿੰਘ ਸੈਣੀ ਮਿਰਜ਼ਾਪੁਰ, ਲੰਬੜਦਾਰ ਸਤਵਿੰਦਰ ਸਿੰਘ ਖਡਿਆਲਾ, ਗੁਰਪ੍ਰੀਤ ਸਿੰਘ ਕੋਟਲੀ ਯੂਥ ਆਗੂ, ਰਜਤ ਸੈਣੀ ਬੁੱਲ੍ਹੋਵਾਲ, ਗੁਰਦੇਵ ਸਿੰਘ ਢੱਡੇ, ਲੰਬੜਦਾਰ ਪ੍ਰਦੀਪ ਸਿੰਘ ਆਲੋਵਾਲ, ਸੰਦੀਪ ਸੈਣੀ ਖਡਿਆਲਾ, ਅਮਰਦੀਪ ਸਿੰਘ ਖਡਿਆਲਾ, ਸੁਰਿੰਦਰ ਸਿੰਘ ਹੁਸੈਨਪੁਰ, ਪ੍ਰਦੀਪ ਸਿੰਘ ਮਿਰਜ਼ਾਪੁਰ, ਦਵਿੰਦਰ ਸਿੰਘ ਖਡਿਆਲਾ, ਬਿੱਟਾ ਖਡਿਆਲਾ, ਰਾਣਾ ਨੰਗਲ ਬਾਹਦ, ਗਗਨਦੀਪ ਸਿੰਘ ਢੱਡੇ, ਦਵਿੰਦਰ ਸਿੰਘ ਥਿਆੜਾ, ਜੋਗਿੰਦਰ ਸਿੰਘ ਖਡਿਆਲਾ, ਅਮਨਿੰਦਰ ਸਿੰਘ ਬੁਰੇ ਰਾਜਪੂਤਾਂ, ਬਿੱਲੂ ਬੁਰੇ ਰਾਜਪੂਤਾਂ, ਸੁਖਵਿੰਦਰ ਸਿੰਘ ਸਰਹਾਲਾ ਵੀ ਹਾਜ਼ਰ ਸਨ |