26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਨੈਸ਼ਨਲ ਐਜੂਟਰੱਸਟ ਆਫ਼ ਇੰਡੀਆ ਵਲੋਂ ਚੇਂਜ ਮੇਕਰ ਨਾਲ ਸਨਮਾਨਿਤ

ਅਜੀਤ ਡੈਸਕ 20-02-2026
ਦਸੂਹਾ, 19 ਫਰਵਰੀ (ਕੌਸ਼ਲ)-ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਫ਼ਾਰ ਵੁਮੈਨ ਦਸੂਹਾ ਵਿਖੇ ਡਾ. ਵਰਿੰਦਰ ਕੌਰ ਦੀ ਯੋਗ ਅਗਵਾਈ ਹੇਠ ਨੈਸ਼ਨਲ ਐਜੁਟਰੱਸਟ ਆਫ਼ ਇੰਡੀਆ ਦੇ ਸੀ.ਈ.ਓ ਸਮਰੱਥ ਸ਼ਰਮਾ ਵਲੋਂ ਕਰਵਾਏ ਗਏ ਚੇਂਜ ਮੈਕਰ ਐਵਾਰਡ 'ਚ ਇੰਸਟੀਟਿਊਸ਼ਨਲ ਕੈਟਾਗਰੀ 'ਚ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਇਸ ਮੁਕਾਬਲੇ 'ਚ 580 ਤੋਂ ਵੱਧ ਸੰਸਥਾਵਾਂ ਨੇ ਹਿੱਸਾ ਲਿਆ | ਇਸ ਦੇ ਨਾਲ ਹੀ ਕਾਲਜ ਦੇ ਪਿ੍ੰਸੀਪਲ ਡਾ. ਵਰਿੰਦਰ ਕੌਰ ਨੂੰ ਚੇਂਜ ਮੇਕਰ ਐਵਾਰਡ 2026 ਅਧੀਨ ਵਿਅਕਤੀਗਤ ਤੌਰ 'ਤੇ ਸਰਟੀਫਿਕੇਟ ਆਫ਼ ਆਨਰ ਨਾਲ ਵੀ ਨਿਵਾਜਿਆ ਗਿਆ | ਇਸ ਪ੍ਰਾਜੈਕਟ ਲਈ ਕੈਂਟੀਨ ਨੂੰ ਚੁਣਿਆ ਗਿਆ | ਪਿ੍ੰਸੀਪਲ ਡਾ. ਵਰਿੰਦਰ ਕੌਰ ਨੇ ਇਹ ਪਹਿਲ ਕੈਨਟੀਨ ਕਮੇਟੀ, ਕੈਂਪਸ ਬਿਊਟੀਫਿਕੇਸ਼ਨ ਕਮੇਟੀ ਅਤੇ ਨੋਡਲ ਅਫ਼ਸਰ ਨੂੰ ਸੌਂਪੀ | ਇਸ ਪ੍ਰਾਜੈਕਟ ਦਾ ਮੁੱਖ ਉਦੇਸ਼ ਵਿਦਿਆਰਥੀਆਂ ਲਈ ਇੱਕ ਸਾਫ਼-ਸੁਥਰਾ, ਸੁੰਦਰ, ਸੁਰੱਖਿਅਤ ਅਤੇ ਆਰਾਮਦਾਇਕ ਮਾਹੌਲ ਤਿਆਰ ਕਰਨਾ ਸੀ | ਇਹ ਸਫਲਤਾ ਡਾ. ਵਰਿੰਦਰ ਕੌਰ ਦੀ ਰਹਿਨੁਮਾਈ ਅਤੇ ਲਗਾਤਾਰ ਸਹਿਯੋਗ ਤੋਂ ਬਿਨਾਂ ਕਦੇ ਵੀ ਸੰਭਵ ਨਹੀਂ ਸੀ | ਕਾਲਜ ਦੇ ਪਿ੍ੰਸੀਪਲ ਡਾ. ਵਰਿੰਦਰ ਕੌਰ ਨੇ ਨੈਸ਼ਨਲ ਐਜੂਟਰੱਸਟ ਆਫ਼ ਇੰਡੀਆ ਦੇ ਸੀ.ਈ.ਓ. ਸਮਰੱਥ ਸ਼ਰਮਾ ਦਾ ਇਸ ਪ੍ਰੋਜੈਕਟ ਦੌਰਾਨ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ |
ਪਿਛਲੀ ਖ਼ਬਰ ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਨੂੰ ਲੈ ਕੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਅਗਲੀ ਖ਼ਬਰ ਓਵਰਲੋਡ ਵਾਹਨਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ 3.20 ਲੱਖ ਦਾ ਜੁਰਮਾਨਾ ਵਸੂਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।