ਚੱਬੇਵਾਲ, 19 ਫ਼ਰਵਰੀ (ਰਾਜੀਵ ਭਾਰਦਵਾਜ)-ਪਿੰਡ ਭਾਮ 'ਚ ਇਕੱਲੀ ਇਕ ਘਰ ਵਿਚ ਰਹਿੰਦੀ 99 ਸਾਲਾਂ ਅÏਰਤ ਦਾ ਕਤਲ ਕਰਕੇ ਉਸ ਨੂੰ ਘਰ ਵਿਚ ਪਈ ਪੇਟੀ ਵਿਚ ਹੀ ਬੰਦ ਕਰਨ ਵਾਲੇ ਕਥਿਤ ਦੋਸ਼ੀ ਨੂੰ ਪੁਲਿਸ ਨੇ 24 ਘੰਟਿਆਂ ਅੰਦਰ ਹੀ ਕਾਬੂ ਕਰਕੇ ਮਾਮਲਾ ਦਰਜ ਕਰਕੇ ਉਸ ਕੋਲੋਂ ਲੁੱਟੀ ਗਈ 90,000 ਦੀ ਨਕਦੀ ਅਤੇ ਇੱਕ ਮੋਬਾਈਲ ਬਰਾਮਦ ਕਰ ਲਿਆ | ਜਾਣਕਾਰੀ ਦਿੰਦੇ ਹੋਏ ਐਸ.ਪੀ. ਪਰਮਿੰਦਰ ਸਿੰਘ, ਡੀ.ਐਸ.ਪੀ. ਪਲਵਿੰਦਰ ਸਿੰਘ, ਥਾਣਾ ਮੁਖੀ ਮਨਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਭਾਮ ਵਿਚ ਇਕੱਲੀ ਰਹਿੰਦੀ ਸੁਰਜੀਤ ਕੌਰ ਪਤਨੀ ਸੁਰਜੀਤ ਸਿੰਘ ਲੱਭ ਨਹੀਂ ਰਹੀ ਹੈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਤੁਰੰਤ ਟੀਮ ਗਠਿਤ ਕਰਕੇ ਪੜਤਾਲ ਸ਼ੁਰੂ ਕੀਤੀ ਤਾਂ ਅÏਰਤ ਦੀ ਲਾਸ਼ ਘਰ ਵਿਚ ਪਈ ਲੋਹੇ ਦੀ ਪੇਟੀ 'ਚੋਂ ਬਰਾਮਦ ਹੋਈ | ਉਨ੍ਹਾਂ ਦੱਸਿਆ ਕਿ ਅÏਰਤ ਦੇ ਆਸਟਰੇਲੀਆ ਰਹਿੰਦੇ ਲੜਕੇ ਸੁਖਦੇਵ ਸਿੰਘ ਨੇ ਘਰ ਵਿਚ ਲੱਗੇ ਕੈਮਰੇ ਦੀ ਫੁਟੇਜ ਚੈੱਕ ਕਰਕੇ ਗੁਆਂਢੀਆਂ ਨੂੰ ਸੂਚਿਤ ਕੀਤਾ ਜਿਸ ਦੀ ਮਦਦ ਨਾਲ ਪਤਾ ਲੱਗਾ ਕਿ ਪਿੰਡ ਭਾਮ ਦੇ ਨੌਜਵਾਨ ਡੈਨੀਅਲ ਪੁੱਤਰ ਸੁਰਿੰਦਰਪਾਲ ਸਿੰਘ ਨੇ ਹੀ 99 ਸਾਲ ਦੀ ਬਜ਼ੁਰਗ ਅÏਰਤ ਜੋਗਿੰਦਰ ਕੌਰ ਦਾ ਕਤਲ ਕੀਤਾ ਹੈ ਅਤੇ ਦੋਸ਼ੀ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ, ਜਿਸ ਨੇ ਕਿ ਮੁੱਢਲੀ ਪੁੱਛਗਿੱਛ ਦੌਰਾਨ ਹੀ ਗੁਨਾਹ ਕਬੂਲ ਕਰ ਲਿਆ | ਉਨ੍ਹਾਂ ਦੱਸਿਆ ਕਿ ਦੋਸ਼ੀ ਚੋਰੀ ਕਰਨ ਦੀ ਨੀਅਤ ਨਾਲ ਬਜ਼ੁਰਗ ਅÏਰਤ ਤੇ ਘਰ ਅੰਦਰ ਦਾਖ਼ਲ ਹੋਇਆ ਸੀ, ਉਸ ਨੂੰ ਪਤਾ ਸੀ ਕਿ ਬਜ਼ੁਰਗ ਅÏਰਤ ਦਾ ਵਿਦੇਸ਼ ਤੋਂ ਆਇਆ ਲੜਕਾ ਕੁੱਝ ਦਿਨ ਪਹਿਲਾਂ ਹੀ ਵਾਪਸ ਗਿਆ ਸੀ ਅਤੇ ਚੋਰ ਸਵੇਰੇ 17 ਫ਼ਰਵਰੀ ਨੂੰ ਮੂੰਹ ਹਨੇਰੇ ਹੀ ਘਰ ਦੇ ਵਿਹੜੇ ਵਿਚ ਦਾਖਲ ਹੋ ਕੇ ਕਿਸੇ ਕੋਨੇ 'ਤੇ ਲੁੱਕ ਗਿਆ | ਜਦੋਂ ਹੀ ਬਜ਼ੁਰਗ ਅÏਰਤ ਬਾਹਰ ਵਿਹੜੇ ਵਿਚ ਸਫ਼ਾਈ ਕਰਨ ਲਈ ਝਾੜੂ ਲਗਾਉਣ ਲੱਗੀ ਤਾਂ ਉਹ ਸਮਾਂ ਵਿਚਾਰ ਕੇ ਕਮਰੇ ਵਿਚ ਜਾ ਵੜਿਆ | ਉਸ ਨੇ ਦੱਸਿਆ ਕਿ ਉਸ ਨੂੰ ਘਰ 'ਚੋਂ ਕੁੱਝ ਨਹੀਂ ਲੱਭਾ ਤਾਂ ਇਸੇ ਦੌਰਾਨ ਅÏਰਤ ਨੇ ਉਸ ਨੂੰ ਪਹਿਚਾਣ ਲਿਆ ਜਿਸ ਕਾਰਨ ਗਲਾ ਘੁੱਟ ਕੇ ਉਸ ਨੇ ਕਤਲ ਕਰ ਦਿੱਤਾ ਅਤੇ ਲਾਸ਼ ਪੇਟੀ 'ਚ ਲੁਕੋ ਦਿੱਤੀ | ਐਸ.ਪੀ. ਪਰਮਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਦੋਸ਼ੀ ਲਾਸ਼ ਪੇਟੀ 'ਚ ਰੱਖ ਰਿਹਾ ਸੀ ਤਾਂ ਉਹ ਪੇਟੀ 'ਚੋਂ 90, 000 ਦੀ ਨਕਦੀ ਅਤੇ ਮੋਬਾਈਲ ਲੈ ਕੇ ਫ਼ਰਾਰ ਹੋ ਗਿਆ | ਉਨ੍ਹਾਂ ਦੱਸਿਆ ਕਿ ਉਨ੍ਹਾਂ ਕਥਿਤ ਦੋਸ਼ੀ ਨੂੰ ਕਾਬੂ ਕਰਕੇ ਉਸ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ |