ਅੱਡਾ ਸਰਾਂ , 18 ਫਰਵਰੀ (ਮਸੀਤੀ)-ਦਸੰਬਰ ਮਹੀਨੇ ਤੋਂ ਲੈ ਕੇ ਮਿੱਲਾਂ ਗੰਨੇ ਦੀ ਪੜਾਈ ਕਰ ਰਹੀਆਂ ਹਨ | ਅੱਜ ਤਕ ਢਾਈ ਮਹੀਨੇ ਤੋਂ ਬਾਅਦ ਵੀ ਪੰਜਾਬ ਸਰਕਾਰ ਵੱਲੋਂ 68.50 ਰੁਪਏ ਪ੍ਰਤੀ ਕੁਇੰਟਲ ਬਕਾਇਆ ਰਾਸ਼ੀ ਕਿਸਾਨਾਂ ਦੇ ਖਾਤਿਆਂ ਵਿਚ ਨਹੀਂ ਪਾਈ ਗਈ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਦੋਆਬਾ ਕਿਸਾਨ ਕਮੇਟੀ ਪੰਜਾਬ ਦੇ ਸੂਬਾ ਸਕੱਤਰ ਸਤਪਾਲ ਸਿੰਘ ਮਿਰਜ਼ਾਪੁਰ ਨੇ ਕੀਤਾ | ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਵਰਤਾਰੇ ਕਾਰਨ ਕਿਸਾਨਾਂ ਵਿਚ ਰੋਸ ਹੈ | ਕਿਸਾਨ ਪਹਿਲਾਂ ਹੀ ਘਾਟੇ ਵਿਚ ਜਾ ਰਿਹਾ ਹੈ , ਲਗਾਤਾਰ ਪਿਛਲੀਆਂ ਫ਼ਸਲਾਂ ਵਿਚੋਂ ਘਾਟਾ ਪੈ ਰਿਹਾ ਹੈ | ਝੋਨੇ ਦੀ ਫ਼ਸਲ ਕੁਦਰਤੀ ਅਤੇ ਸਰਕਾਰੀ ਆਫ਼ਤ ਦੇ ਕਾਰਨ ਝੋਨੇ ਦੀ ਫ਼ਸਲ ਵਿਚ ਘਾਟਾ ਪਿਆ, ਉਸ ਤੋਂ ਬਾਅਦ ਆਲੂ ਦੀ ਫ਼ਸਲ ਘੱਟ ਰੇਟ ਦੇ ਕਾਰਨ ਰੁਲ ਗਈ ਅਤੇ ਹੁਣ ਗੰਨੇ ਦੇ ਰੇਟ ਵਿਚ ਕਟੌਤੀ ਕਿਸਾਨਾਂ ਨੂੰ ਥੱਲੇ ਲਾ ਰਹੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਜਲਦ ਹੀ ਬਕਾਇਆ ਰਾਸ਼ੀ ਖਾਤਿਆਂ 'ਚ ਪਾਵੇ ਨਹੀਂ ਤਾਂ ਕਿਸਾਨ ਧਰਨੇ ਲਾਉਣ ਨੂੰ ਮਜਬੂਰ ਹੋਣਗੇ |
ਗੰਨੇ ਦੀ ਬਕਾਇਆ ਰਾਸ਼ੀ ਸਰਕਾਰ ਜਲਦ ਕਿਸਾਨਾਂ ਦੇ ਖਾਤਿਆਂ 'ਚ ਪਾਵੇ-ਮਿਰਜ਼ਾਪੁਰ
ਅਜੀਤ ਡੈਸਕ
19-02-2026