09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਏ.ਐਸ. ਸੀਨੀਅਰ ਸੈਕੰਡਰੀ ਸਕੂਲ ਮੁਕੇਰੀਆਂ ਵਿਖੇ ਤਹਿਸੀਲਦਾਰ ਗਿੱਲ ਨੇ ਲਹਿਰਾਇਆ ਤਿਰੰਗਾ

ਅਜੀਤ ਡੈਸਕ 28-01-2026
ਮੁਕੇਰੀਆਂ, 27 ਜਨਵਰੀ (ਰਾਮਗੜ੍ਹੀਆ) -ਮੁਕੇਰੀਆਂ ਦੇ ਏ.ਐਸ. ਸੀਨੀਅਰ ਸੈਕੰਡਰੀ ਸਕੂਲ ਵਿਖੇ ਗਣਤੰਤਰ ਦਿਵਸ ਮਨਾਇਆ ਗਿਆ | ਇਸ ਮੌਕੇ ਤਹਿਸੀਲਦਾਰ ਲਖਵਿੰਦਰ ਸਿੰਘ ਗਿੱਲ ਨੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ | ਇਸ ਮੌਕੇ ਨਾਇਬ ਤਹਿਸੀਲਦਾਰ ਮੁਕੇਰੀਆਂ ਖੁਸ਼ਵਿੰਦਰ ਕੁਮਾਰ ਅਤੇ ਨਾਇਬ ਤਹਿਸੀਲਦਾਰ ਤਲਵਾੜਾ ਮਨਜੋਤ ਕੌਰ ਵਿਸ਼ੇਸ਼ ਮਹਿਮਾਨਾਂ ਵਜੋਂ ਮੌਜੂਦ ਸਨ | ਮਾਰਚ ਪਾਸਟ ਤੋਂ ਬਾਅਦ ਤਹਿਸੀਲਦਾਰ ਲਖਵਿੰਦਰ ਸਿੰਘ ਗਿੱਲ ਨੇ ਆਪਣੇ ਸੰਬੋਧਨ ਵਿੱਚ ਸੰਵਿਧਾਨ ਦੇ ਨਿਰਮਾਤਾ ਡਾ. ਬੀ.ਆਰ. ਅੰਬੇਡਕਰ, ਦੇਸ਼ ਦੇ ਸ਼ਹੀਦਾਂ ਅਤੇ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ | ਉਨ੍ਹਾਂ ਸ਼ਹੀਦਾਂ ਅਤੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਦੇ ਨਾਲ-ਨਾਲ ਸ਼ਾਨਦਾਰ ਸੇਵਾ ਨਿਭਾਉਣ ਵਾਲੇ ਕਰਮਚਾਰੀਆਂ ਅਤੇ ਪਤਵੰਤਿਆਂ ਨੂੰ ਵਿਸ਼ੇਸ਼ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਮਾਨਯੋਗ ਜੱਜ ਰਮਨਦੀਪ ਨੀਤੂ, ਮਾਨਯੋਗ ਜੱਜ ਪਾਰਿਕਾ ਚੌਹਾਨ, ਮਾਨਯੋਗ ਜੱਜ ਆਰਤੀ ਸ਼ਰਮਾ ਤੋਂ ਇਲਾਵਾ ਮਾਸਟਰ ਸੇਵਾ ਸਿੰਘ, ਨਰਿੰਦਰ ਸਿੰਘ ਮੁਲਤਾਨੀ ਸ਼ੁਕਲਾ ਦੇਵੀ ਬੀ.ਡੀ.ਪੀ.ਓ. ਮੁਕੇਰੀਆਂ, ਵਿਕਰਮ ਸਿੰਘ ਬੀ.ਡੀ.ਪੀ.ਓ ਤਲਵਾੜਾ, ਪਰਵਿੰਦਰ ਕੌਰ ਸਹਾਇਕ ਖੁਰਾਕ ਤੇ ਸਪਲਾਈ ਵਿਭਾਗ, ਅਕਸ਼ੈਦੀਪ ਕੁਮਾਰੀ ਸਕੱਤਰ ਮਾਰਕੀਟ ਕਮੇਟੀ, ਅਨੁਜ ਕੁਮਾਰ ਕਾਰਜਕਾਰੀ ਇੰਜੀਨੀਅਰ ਵਾਟਰ ਸਪਲਾਈ ਅਤੇ ਸੈਨੀਟੇਸ਼ਨ, ਪਿ੍ੰਸੀਪਲ ਨੀਰਜ ਘਈ, ਪਰਮਿੰਦਰ ਸਿੰਘ ਐਸ. ਡੀ. ਓ. ਪੀ. ਡਬਲਿਊ.ਡੀ., ਦਵਿੰਦਰ ਕੁਮਾਰ ਐਸ.ਡੀ.ਓ.ਪੀ.ਡਬਲਿਊ.ਡੀ., ਰਾਜ ਕੁਮਾਰੀ ਸੀ.ਡੀ.ਪੀ.ਓ., ਬਲਵਿੰਦਰ ਸਿੰਘ ਸੁਪਰਡੈਂਟ, ਰਾਣੀ ਬੱਧਣ ਸੁਪਰਡੈਂਟ, ਸੁਖਪ੍ਰੀਤ ਸਿੰਘ ਐਸ.ਡੀ.ਓ ਰੇਂਜ ਡਰੇਨ ਵਿਭਾਗ, ਸਰਬਜੋਤ ਸਿੰਘ ਸਟੇਜ ਸਕੱਤਰ, ਦੀਪ ਸ਼ਿਖਾ, ਹਰਮੀਤ ਕੌਰ, ਸੁਰਿੰਦਰ ਗੁਪਤਾ ਸਾਬਕਾ ਨਾਇਬ ਤਹਿਸੀਲਦਾਰ, ਸਾਬਕਾ ਗਰਦਾਵਰ ਸੁਰਜੀਤ ਸਿੰਘ, ਵਿਨੋਦ ਕੁਮਾਰ ਸਹਾਇਕ ਸਟੇਜ ਸਕੱਤਰ, ਦੀਪਕ ਸੀਨੀਅਰ ਸਹਾਇਕ, ਅਮਿਤ ਕੁਮਾਰ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |
ਪਿਛਲੀ ਖ਼ਬਰ ਸੰਸਕਿ੍ਤ ਮੰਦਰ ਟਰੱਸਟ ਮੁਕੇਰੀਆਂ ਨੇ ਲੋੜਵੰਦ ਬੱਚਿਆਂ ਨੂੰ ਕਾਪੀ, ਪੈੱਨ ਵੰਡੇ ਅਗਲੀ ਖ਼ਬਰ ਮੇਅਰ ਸੁਰਿੰਦਰ ਕੁਮਾਰ ਨੇ ਨਗਰ ਨਿਗਮ ਦਫ਼ਤਰ 'ਚ ਕੌਮੀ ਝੰਡਾ ਲਹਿਰਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।