ਭੰਗਾਲਾ, 22 ਜਨਵਰੀ (ਬਲਵਿੰਦਰਜੀਤ ਸਿੰਘ ਸੈਣੀ)-ਉਪ ਮੰਡਲ ਮੁਕੇਰੀਆਂ ਅਧੀਨ ਪੈਂਦੇ ਪਿੰਡ ਪਲਾਕੀ ਵਿਖੇ ਪੰਜਾਬ ਸਰਕਾਰ ਵਲੋਂ ਚਲਾਈ ਗਈ ਮੁਹਿੰਮ ਨਸ਼ਾ ਮੁਕਤ ਪੰਜਾਬ ਤਹਿਤ ਹੈਲਥ ਵਿਭਾਗ ਅਤੇ ਬੀ.ਡੀ.ਪੀ.ਓ. ਦਫ਼ਤਰ ਵਲੋਂ ਸਾਂਝੇ ਤੌਰ 'ਤੇ ਕੈਂਪ ਲਗਾਇਆ ਗਿਆ | ਇਸ ਮੌਕੇ ਪਿੰਡ 'ਚ ਨਸ਼ਿਆਂ ਖ਼ਿਲਾਫ਼ ਇਕ ਰੈਲੀ ਵੀ ਕੱਢੀ ਗਈ | ਇਸ ਮੌਕੇ ਸਿਹਤ ਵਿਭਾਗ ਵਲੋਂ ਸੁਖਦਿਆਲ ਸਿੰਘ, ਰਜਿੰਦਰ ਕੁਮਾਰ, ਮੈਡਮ ਮਨਦੀਪ ਕੌਰ ਅਤੇ ਪਿੰਡ ਵਾਸੀਆਂ ਵਲੋਂ ਸਰਪੰਚ ਮਨਜੀਤ ਸਿੰਘ ਪਲਾਕੀ, ਨੰਬਰਦਾਰ ਗੁਰਾਂ ਦਾਸ, ਆਂਗਣਵਾੜੀ ਵਰਕਰ ਰਤਨ ਕੌਰ, ਆਸ਼ਾ ਵਰਕਰ ਗੀਤਾ ਦੇਵੀ, ਗੁਰਨਾਮ ਸਿੰਘ, ਜਸਵੀਰ ਸਿੰਘ, ਤੇਜਾ ਸਿੰਘ ਮੈਂਬਰ ਪੰਚਾਇਤ, ਸੁਖਜੀਤ ਕੌਰ ਮੈਂਬਰ ਪੰਚਾਇਤ, ਕਮਲੇਸ਼ ਕੁਮਾਰੀ, ਕਾਬਲ ਸਿੰਘ ਵਿਜੇ ਕੁਮਾਰੀ ਸਮੇਤ ਵੱਡੀ ਗਿਣਤੀ 'ਚ ਪਿੰਡ ਵਾਸੀ ਹਾਜ਼ਰ ਸਨ |