12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਸੜਕ ਸੁਰੱਖਿਆ 'ਤੇ ਕਰੋੜਾਂ ਖ਼ਰਚਣ ਦੇ ਬਾਵਜੂਦ ਸੜਕ ਦੁਰਘਟਨਾਵਾਂ 'ਚ ਹੋਇਆ ਵਾਧਾ- ਧੀਮਾਨ

ਅਜੀਤ ਡੈਸਕ 23-01-2026
ਚੱਬੇਵਾਲ, 22 ਜਨਵਰੀ (ਰਾਜੀਵ ਭਾਰਦਵਾਜ)-ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਹਰ ਸਾਲ ਰੋਡ ਸੈਫਟੀ ਦੇ ਨਾਂਅ 'ਤੇ ਰਿਫਲੈਕਟਰ ਲਗਾ ਕੇ, ਕੁਝ ਪੋਸਟਰ ਕੰਧਾ ਉਤੇ ਚਿਪਕਾ ਕੇ ਮਨਾਏ ਜਾ ਰਹੇ ਰੋਡ ਸੈਫਟੀ ਦੇ ਨਤੀਜੇ ਮਾੜੇ ਨਿਕਲਣ 'ਤੇ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਟ੍ਰੈਫਿਕ ਨੂੰ ਸੁਰੱਖਿਅਤ ਬਣਾਉਣਾ ਸਰਕਾਰ ਦੀ ਅਹਿਮ ਡਿਊਟੀ ਹੈ | ਉਨ੍ਹਾਂ ਕਿਹਾ ਕਿ ਪੜ੍ਹੇ ਲਿਖੇ ਅਧਿਕਾਰੀ ਰਿਫਲੈਕਟਰ ਲਗਾਉਣ ਤੇ ਕੁਝ ਪੋਸਟਰ ਲਗਾਉਣ ਤੱਕ ਹੀ ਸੀਮਤ ਹਨ, ਜਦੋਂ ਕਿ ਟ੍ਰੈਫਿਕ ਢਾਂਚੇ ਦਾ ਅਧਾਰ ਮਜਬੂਤ ਕਰਨ ਦੀ ਲੋੜ ਹੈ | ਧੀਮਾਨ ਨੇ ਦੱਸਿਆ ਕਿ ਸੜਕਾਂ ਦੀ ਪੰਜਾਬ ਸਰਕਾਰ ਨੇ ਹਾਲਤ ਇਹ ਬਣਾ ਦਿੱਤੀ ਹੈ ਕਿ ਟ੍ਰੈਫਿਕ ਚਿੰਨ੍ਹਾਂ ਨਾਲੋਂ ਸਾਰੇ ਹਾਈਵੇਜ਼ ਉਤੇ ਸ਼ਰਾਬ ਦੇ ਠੇਕੇ ਅਤੇ ਸ਼ਰਾਬ ਨੂੰ ਪ੍ਰਮੋਟ ਕਰਨ ਦੇ ਬੋਰਡ ਜਿਆਦਾ ਲੱਗੇ ਹੋਏ ਹਨ ਤੇ ਦੂਸਰੇ ਪਾਸੇ ਸਰਕਾਰ ਲੋਕਾਂ ਨੂੰ ਨਸ਼ਾ ਕਰਕੇ ਨਾ ਵਾਹਨ ਚਲਾਉਣ ਦੀ ਸਲਾਹ ਵੀ ਦੇ ਰਹੀ ਹੈ | ਉਨ੍ਹਾਂ ਕਿਹਾ ਕਿ ਜਿਨਾ ਚਿਰ ਟਰੈਫਿਕ ਚਿੰਨ ਚੰਗੀ ਤਰਾਂ ਸੜਕਾਂ ਉਤੇ ਨਹੀਂ ਲਗਦੇ ਉਨਾ ਚਿਰ ਲੋਕ ਕਿਵੇਂ ਜਾਨਣਗੇ | ਟ੍ਰੈਫਿਕ ਚਿੰਨ ਤਾਂ ਸਰਕੰਡੇ ਵਿਚ ਲੁੱਕੇ ਹੋਏ ਹਨ | ਸੜਕਾਂ ਦੇ ਆਲੇ ਦੁਆਲੇ ਬਦਬੂ ਮਾਰਦੇ ਗੰਦਗੀ ਅਤੇ ਪਲਾਸਟਿਕ ਦੇ ਢੇਰ ਲੱਗੇ ਹੋਏ ਹਨ | ਜੇਕਰ ਟਰੈਫਿਕ ਢਾਂਚੇ ਨੂੰ ਇਮਾਨਦਾਰੀ ਨਾਲ ਸੁਧਾਰ ਲਿਆ ਜਾਵੇ ਤਾਂ ਦੇਸ਼ ਦੇ ਕਰੋੜਾ ਰੁਪਏ ਬਚਾਏ ਜਾ ਸਕਦੇ ਹਨ | ਧੀਮਾਨ ਨੇ ਸਰਕਾਰ ਤੋਂ ਮੰਗ ਕੀਤੀ ਕਿ ਟਰੈਫਿਕ ਢਾਂਚੇ ਨੂੰ ਸੁਧਾਰਨ ਲਈ ਯੋਗ ਕਦਮ ਪੁੱਟੇ ਜਾਣ |
ਪਿਛਲੀ ਖ਼ਬਰ 40 ਮੁਕਤਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਮੁੱਖ ਮੰਤਰੀ ਪੰਜਾਬ ਨੂੰ ਹੁਸ਼ਿਆਰਪੁਰ ਫੇਰੀ ਦੌਰਾਨ ਕਾਲੀਆਂ ਝੰਡੀਆਂ ਦਿਖਾਈਆਂ ਜਾਣਗੀਆਂ-ਮਹਾਜਨ, ਸਤੀਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।