16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਹਾਜੀਪੁਰ ਪੰਚਾਇਤ ਵਲੋਂ 6 ਮਹੀਨੇ ਪਹਿਲਾਂ ਪੁੱਟੀਆਂ ਇੰਟਰਲਾਕ ਟਾਈਲਾਂ ਤਾਂ ਲਗਾਈਆਂ ਨਹੀਂ ਅਗਲੀਆਂ ਟਾਈਲਾਂ ਪੁੱਟਣ ਦੀ ਤਿਆਰੀ 'ਚ

ਅਜੀਤ ਡੈਸਕ 03-01-2026
ਹਾਜੀਪੁਰ ਪੰਚਾਇਤ ਵਲੋਂ ਪੁੱਟੀਆਂ ਗਈਆਂ ਇੰਟਰ ਲਾਕ ਦੀਆਂ ਟਾਈਲਾਂ ਦੀ ਮੂੰਹੋਂ ਬੋਲਦੀ ਤਸਵੀਰ ਅਤੇ ਅਗਲੀਆਂ ਪਾਈਪਾਂ ਪਾਣ ਦਾ ਤਿਆਰੀ ਕਰਦੇ ਹੋਏ | ਤਸਵੀਰ : ਪੁਨੀਤ ਭਾਰਦਵਾਜ


ਹਾਜੀਪੁਰ, 2 ਜਨਵਰੀ (ਪੁਨੀਤ ਭਾਰਦਵਾਜ)-ਹਾਜੀਪੁਰ ਪੰਚਾਇਤ ਵਲੋਂ ਹਾਜੀਪੁਰ ਮੁਕੇਰੀਆਂ ਰੋਡ 'ਤੇ ਪੀਣ ਵਾਲੇ ਪਾਣੀ ਦੀ ਪਾਈ ਲਗਭਗ 6 ਮਹੀਨੇ ਪਹਿਲਾਂ ਪੀ.ਡਬਲਯੂ.ਡੀ ਵਿਭਾਗ ਵਲੋਂ ਇੰਟਰਲਾਕ ਟਾਈਲ ਜੋ ਸੜਕ ਦੇ ਕਿਨਾਰੇ 'ਤੇ ਲਗਾਈ ਸੀ, ਉਨ੍ਹਾਂ ਨੂੰ ਪੁੱਟ ਕੇ ਪਾਣੀ ਦੀ ਪਾਈਪ ਲਾਈਨ ਪਾਈ ਗਈ ਸੀ | ਹਾਜੀਪੁਰ ਪੰਚਾਇਤ ਵਲੋਂ 6 ਮਹੀਨੇ ਬੀਤ ਜਾਣ ਦੇ ਬਾਵਜੂਦ ਉਹ ਪੁੱਟੀਆਂ ਗਈਆਂ ਇੰਟਰਲਾਕ ਦੀਆਂ ਟਾਈਲਾਂ ਨੂੰ ਪੂਰੀ ਤਰ੍ਹਾਂ ਨਾਲ ਨਹੀਂ ਲਗਾਇਆ ਗਿਆ ਅਤੇ ਹੁਣ ਹਾਜੀਪੁਰ ਪੰਚਾਇਤ ਅਗਲੀਆਂ ਇੰਟਰਲਾਕ ਦੀਆਂ ਟਾਈਲਾਂ ਨੂੰ ਪੁੱਟਣ ਦੀ ਤਿਆਰੀ ਵਿਚ ਹੈ | ਇੱਥੇ ਇਹ ਵੀ ਦੱਸਣਾ ਜ਼ਰੂਰੀ ਬਣ ਜਾਂਦਾ ਹੈ ਕਿ ਪੁੱਟੀਆਂ ਗਈਆਂ ਇੰਟਰਲਾਕ ਟਾਈਲਾਂ ਦੀ ਜਾਣਕਾਰੀ ਪੀ.ਡਬਲਯੂ.ਡੀ ਵਿਭਾਗ ਨੂੰ ਵੀ ਹੈ, ਪਰ ਵਿਭਾਗ ਸਭ ਕੁੱਝ ਜਾਣਦੇ ਹੋਏ ਵੀ ਇਸ ਨੂੰ ਲੈ ਕੇ ਗੰਭੀਰ ਨਹੀਂ ਦਿੱਖ ਰਿਹਾ | ਲੋਕਾਂ ਦਾ ਕਹਿਣਾ ਹੈ ਕਿ 6 ਮਹੀਨੇ ਬੀਤ ਜਾਣ ਦੇ ਬਾਵਜੂਦ ਨਾ ਤਾਂ ਹਾਜੀਪੁਰ ਪੰਚਾਇਤ ਵਲੋਂ ਇਨ੍ਹਾਂ ਪੁੱਟੀਆਂ ਗਈਆਂ ਇੰਟਰਲਾਕ ਟਾਈਲਾਂ ਨੂੰ ਪੂਰੀ ਤਰ੍ਹਾਂ ਨਹੀਂ ਲਗਾਇਆ ਗਿਆ ਹੈ ਅਤੇ ਨਾ ਹੀ ਵਿਭਾਗ ਇਸ ਨੂੰ ਲੈ ਕੇ ਕੋਈ ਕਾਰਵਾਈ ਕਰ ਰਿਹਾ ਹੈ | ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਦਾ ਪੈਸਾ ਬਿਨਾਂ ਮਤਲਬ ਬਰਬਾਦ ਕੀਤਾ ਜਾ ਰਿਹਾ ਹੈ | ਲੋਕਾਂ ਦਾ ਕਹਿਣਾ ਹੈ ਕਿ ਸੜਕ ਦੇ ਕਿਨਾਰੇ 'ਤੇ ਲੱਗੀਆਂ ਇੰਟਰਲਾਕ ਦੀਆਂ ਟਾਈਲਾਂ ਦੇ ਕਾਰਨ ਪੈਦਲ ਚੱਲਣ ਵਾਲਿਆਂ ਨੂੰ ਸੁਵਿਧਾ ਹੁੰਦੀ ਸੀ, ਪਰ ਹੁਣ ਹਾਲਾਤ ਇਹੋ ਜਿਹੇ ਬਣ ਗਏ ਹਨ ਕਿ ਇੱਥੇ ਚੱਲਣਾ ਵੀ ਮੁਸ਼ਕਿਲ ਹੋ ਗਿਆ ਹੈ | ਇਸ ਸੰਬੰਧ ਵਿਚ ਜਦੋਂ ਬੀ.ਡੀ.ਪੀ.ਓ. ਦਫ਼ਤਰ 'ਚ ਤਾਇਨਾਤ ਜੇ. ਈ. ਜਤਿੰਦਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਜੋ ਇੰਟਰਲਾਕ ਟਾਈਲਾਂ ਪੁੱਟੀਆਂ ਗਈਆਂ ਸਨ, ਉਨ੍ਹਾਂ ਨੂੰ ਲਗਾ ਦਿੱਤਾ ਗਿਆ ਹੈ, ਜੇਕਰ ਨਹੀਂ ਲਗਾਈਆਂ ਗਈਆਂ ਹਨ ਤਾਂ ਹਾਜੀਪੁਰ ਪੰਚਾਇਤ ਨੂੰ ਕਹਿ ਕੇ ਲਗਵਾ ਦਿੰਦੇ ਹਾਂ | ਇਸ ਸਬੰਧ ਵਿਚ ਜਦੋਂ ਪੀ.ਡਬਲਯੂ.ਡੀ ਵਿਭਾਗ ਦੇ ਐੱਸ.ਡੀ.ਓ. ਦਵਿੰਦਰ ਸ਼ਰਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਮੈਨੂੰ ਤਾਂ ਜਾਣਕਾਰੀ ਦਿੱਤੀ ਗਈ ਸੀ ਕਿ ਇੰਟਰਲਾਕ ਟਾਈਲਾਂ ਲਗਾ ਦਿੱਤੀਆਂ ਗਈਆਂ ਹਨ | ਉਨ੍ਹਾਂ ਨੇ ਕਿਹਾ
ਪਿਛਲੀ ਖ਼ਬਰ ਬਸਪਾ ਵਲੋਂ ਮਨਰੇਗਾ ਸਕੀਮ 'ਚ ਕੀਤੇ ਬਦਲਾਅ ਦੇ ਚੱਲਦਿਆਂ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਮੁਕੇਰੀਆਂ ਪੁਲਿਸ ਨੇ ਨਵੇਂ ਵਰ੍ਹੇ ਦੀ ਆਮਦ ਮੌਕੇ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।