07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਕੋਹਲੀ ਸਪੋਰਟਸ ਕਲੱਬ ਨੇ 9ਵਾਂ ਕੁਸ਼ਤੀ ਦੰਗਲ ਕਰਵਾਇਆ

ਅਜੀਤ ਡੈਸਕ 02-01-2026
ਹੁਸ਼ਿਆਰਪੁਰ, 1 ਜਨਵਰੀ (ਹਰਪ੍ਰੀਤ ਕੌਰ)-ਕੋਹਲੀ ਸਪੋਰਟਸ ਕਲੱਬ ਵਲੋਂ 9ਵਾਂ ਕੁਸ਼ਤੀ ਦੰਗਲ ਮੁਹੱਲਾ ਨੀਲ ਕੰਠ ਵਿਖੇ ਕਰਵਾਇਆ ਗਿਆ | ਇਸ 'ਚ ਪੰਜਾਬ, ਹਿਮਾਚਲ ਪ੍ਰਦੇਸ਼, ਨੇਪਾਲ, ਹਰਿਆਣਾ, ਇਰਾਨ ਅਤੇ ਜੰਮੂ ਤੋਂ ਵੱਡੀ ਗਿਣਤੀ ਵਿੱਚ ਪਹਿਲਵਾਨਾਂ ਨੇ ਹਿੱਸਾ ਲਿਆ | ਭਾਰੀ ਗਿਣਤੀ 'ਚ ਲੋਕਾਂ ਨੇ ਇਨ੍ਹਾਂ ਕੁਸ਼ਤੀਆਂ ਦਾ ਆਨੰਦ ਮਾਣਿਆ | ਇਸ ਮੌਕੇ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ, ਸਾਬਕਾ ਵਿਧਾਇਕ ਪਵਨ ਕੁਮਾਰ ਆਦਿਆ, ਡਾ. ਮੁਹੰਮਦ ਜ਼ਮੀਲ ਬਾਲੀ, ਬਾਬਾ ਹਰਦੇਵ ਸਿੰਘ, ਵਿਸ਼ਵਨਾਥ ਬੰਟੀ ਅਤੇ ਖੁਰਸ਼ੀਦ ਅਹਿਮਦ ਵਿਸ਼ੇਸ਼ ਤੌਰ 'ਤੇ ਪਹੁੰਚੇ | ਝੰਡੀ ਦੀ ਕੁਸ਼ਤੀ ਦਾ ਮੁਕਾਬਲਾ ਛੋਟਾ ਸੁਦਾਮਾ (ਹੁਸ਼ਿਆਰਪੁਰ) ਅਤੇ ਇਰਫਾਨ (ਇਰਾਨ) ਵਿਚਕਾਰ ਹੋਇਆ, ਜਿਸ 'ਚ ਹੁਸ਼ਿਆਰਪੁਰ ਦਾ ਛੋਟਾ ਸੁਦਾਮਾ ਜੇਤੂ ਰਿਹਾ | ਇਸ ਮੌਕੇ ਡਾ. ਮੁਹੰਮਦ ਜ਼ਮੀਲ ਬਾਲੀ ਨੇ ਕਿਹਾ ਕਿ ਨੌਜਵਾਨ ਬੱਚਿਆਂ ਦਾ ਖੇਡਾਂ ਨਾਲ ਜੁੜਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਨਾਲ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾ ਸਕਦਾ ਹੈ | ਕੋਹਲੀ ਸਪੋਰਟਸ ਕਲੱਬ ਵੱਲੋਂ ਵਕੀਲ ਮੁਹੰਮਦ, ਨਵਾਬ ਪਹਿਲਵਾਨ, ਦੀਪਾ ਸਰਪੰਚ, ਖਲੀਲ ਅਹਿਮਦ, ਅਨੁਭਵ ਅਰੋੜਾ, ਰਾਜ ਬਾਬਾ ਜੀ, ਸੰਜੀਵ ਸਾਈਾ, ਸ਼ਾਖਾ ਮਾਹਿਲਪੁਰ, ਰਹਿਮਤ ਅਲੀ, ਮੁਸ਼ਤਾਕ ਲੋਹਾਰਾ, ਰਵੀ ਬਾਬਾ, ਹਾਜੀ ਲਾਲ ਹੁਸੈਨ, ਜਾਂਘ ਪਡੋਰੀ, ਮੁਰੀਦ ਹੁਸੈਨ, ਰਿਆਜ਼ ਖਾਨ, ਅਕਰਮ, ਬਿੱਲਾ, ਨੈਂਕੋ ਜਨੋਹਾ, ਵੀਰੇਂਦਰ ਅਸਲਪੁਰ, ਪੌਲਾ ਪਹਿਲਵਾਨ, ਰਾਕੇਸ਼ ਪਹਿਲਵਾਨ, ਨੌਨੀ ਪਹਿਲਵਾਨ, ਜੌਤੀ ਫੁਰਦਾ, ਬਿੱਟੂ ਭਾਰਤ ਨਗਰ, ਧਿਆਨਾ ਕੌਂਸਲਰ, ਮੰਗਾ ਬਾਗਪੁਰ, ਬਾਸ਼ਾ, ਗੁਲਾਬ ਦੀਨ, ਬਾਬਾ ਮੈਹਤਪੁਰ, ਹਰਮਨ ਡਗਾਣਾ, ਜੋਤੀ, ਨੂਰ ਆਲਮ, ਹਰੀਸ਼ ਅਰੋੜਾ, ਜੀਤਾ ਚੱਕ ਗੁੱਜਰਾਂ, ਸਵਾਰ ਦੀਨ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਕੇਂਦਰ ਸਰਕਾਰ ਵਲੋਂ ਮਨਰੇਗਾ ਸਕੀਮ ਦਾ ਨਾਂਅ ਬਦਲਣਾ ਹੋਛੀ ਰਾਜਨੀਤੀ-ਜ਼ੈਲਦਾਰ ਖੈਰੜ ਅਗਲੀ ਖ਼ਬਰ ਪ੍ਰਕਾਸ਼ ਪੁਰਬ ਸੰਬੰਧੀ ਗੁਰਦੁਆਰਾ ਬੀਬੀਆਂ ਟਾਂਡਾ ਤੋਂ ਨਗਰ ਕੀਰਤਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।