07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਸ੍ਰੀ ਸਿੱਧੇਸ਼ਵਰ ਸ਼ਿਵ ਮੰਦਰ ਵਿਖੇ ਧਰਮਧਵੱਜ ਲਹਿਰਾਇਆ

ਅਜੀਤ ਡੈਸਕ 02-01-2026
ਹੁਸ਼ਿਆਰਪੁਰ, 1 ਜਨਵਰੀ (ਹਰਪ੍ਰੀਤ ਕੌਰ)-ਸ੍ਰੀ ਸਿੱਧੇਸ਼ਵਰ ਸ਼ਿਵ ਮੰਦਰ ਬੱਸੀ ਗੁਲਾਮ ਹੁਸੈਨ ਵਿਖੇ ਪ੍ਰਸਤਾਵਿਤ 1101 ਕੁੰਡੀਆ ਰੁਦਰ ਮਹਾਯੱਗ ਦੇ ਤਹਿਤ ਨਿਰਮਾਣ ਅਧੀਨ ਯੱਗਸ਼ਾਲਾ ਦੇ ਮੁੱਖ ਕੁੰਡ 'ਚ ਧਰਮਧਵੱਜ ਲਹਿਰਾਉਣ ਦੀ ਰਸਮ ਸਵਾਮੀ ਉਦੈਗਿਰੀ ਮਹਾਰਾਜ ਦੀ ਹਾਜ਼ਰੀ ਵਿੱਚ ਸੰਪੰਨ ਹੋਈ | ਇਸ ਮੌਕੇ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ, ਡਿਪਟੀ ਕਮਿਸ਼ਨਰ ਆਸ਼ਿਕਾ ਜੈਨ, ਸਹਾਇਕ ਕਮਿਸ਼ਨਰ ਓਇਸ਼ੀ ਮੰਡਲ, ਮੇਅਰ ਸੁਰਿੰਦਰ ਕੁਮਾਰ ਅਤੇ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਇਸ ਮੌਕੇ ਵਿਧਾਇਕ ਜਿੰਪਾ ਨੇ ਕਿਹਾ ਕਿ 19 ਫਰਵਰੀ ਤੋਂ 25 ਫਰਵਰੀ ਤੱਕ ਹੋਣ ਵਾਲੇ 1101 ਕੁੰਡੀਆ ਰੁਦਰ ਮਹਾਯੱਗ ਦੌਰਾਨ ਉਨ੍ਹਾਂ ਵਲੋਂ ਇਕ ਦਿਨ ਦਾ ਪੂਰਾ ਲੰਗਰ ਲਗਾਇਆ ਜਾਵੇਗਾ | ਸ਼ਰਧਾਲੂਆਂ ਨੂੰ ਯੱਗ 'ਚ ਆਪਣਾ ਤਨ, ਮਨ ਅਤੇ ਧਨ ਦਾ ਯੋਗਦਾਨ ਪਾਉਣ ਦੀ ਅਪੀਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਵਾਮੀ ਉਦੈਗਿਰੀ ਮਹਾਰਾਜ ਇਸ ਦੁਰਲੱਭ ਮਹਾਂਯੱਗ ਕਰਵਾ ਕੇ ਸ਼ਰਧਾਲੂਆਂ ਦੇ ਸਰਵ-ਵਿਆਪੀ ਭਲਾਈ ਅਤੇ ਸੁਰੱਖਿਆ ਦੇ ਸੰਕਲਪ ਨਾਲ ਕਰ ਰਹੇ ਹਨ | ਮੰਦਰ ਦੇ ਜਨਰਲ ਸਕੱਤਰ ਅਨੁਰਾਗ ਸੂਦ ਨੇ ਦੱਸਿਆ ਕਿ ਇਸ ਤੋਂ ਪਹਿਲਾਂ 1925 ਵਿੱਚ ਹਿਮਾਚਲ ਪ੍ਰਦੇਸ਼ ਦੇ ਸ਼੍ਰੀ ਕਾਲੀਨਾਥ ਕਲੇਸ਼ਵਰ ਤੀਰਥ ਖੇਤਰ 'ਚ ਅਜਿਹਾ ਦੁਰਲੱਭ ਯੱਗ ਕਰਵਾਇਆ ਗਿਆ ਸੀ | ਬਾਬਾ ਬਾਲਕ ਨਾਥ ਟਰੱਸਟ ਦੇ ਪ੍ਰਧਾਨ ਡਾ. ਹਰਸ਼ਵਿੰਦਰ ਸਿੰਘ ਪਠਾਣੀਆ ਨੇ ਇਲਾਕੇ ਦੇ ਲੋਕਾਂ ਨੂੰ ਯੱਗ 'ਚ ਮੇਜ਼ਬਾਨ ਬਣਨ ਅਤੇ ਸਹਿਯੋਗ ਕਰਨ ਦੀ ਅਪੀਲ ਕੀਤੀ | ਇਸ ਮੌਕੇ ਬਾਰ ਪ੍ਰਧਾਨ ਪੀ.ਐਸ ਘੁੰਮਣ, ਐਡਵੋਕੇਟ ਆਰਤੀ ਸੂਦ ਮਹਿਤਾ, ਐਡਵੋਕੇਟ ਨਵਦੀਪ ਸੂਦ, ਕੌਂਸਲਰ ਲਵਕੇਸ਼ ਓਹਰੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ 4 ਰੋਜ਼ਾ ਬਰਸੀ ਸਮਾਗਮ ਆਰੰਭ ਅਗਲੀ ਖ਼ਬਰ ਹਰਪਾਲ ਸਿੰਘ ਰਿੰਚੀ ਦੀ ਮੌਤ 'ਤੇ ਦੁੱਖ ਪ੍ਰਗਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।