06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਬਿਰਧ ਆਸ਼ਰਮ ਲਈ ਰਾਸ਼ਨ ਸਮੱਗਰੀ ਭੇਟ

ਅਜੀਤ ਡੈਸਕ 02-01-2026
ਅੱਡਾ ਸਰਾਂ, 1 ਜਨਵਰੀ (ਹਰਜਿੰਦਰ ਸਿੰਘ ਮਸੀਤੀ)-ਸਮਾਜ ਸੇਵੀ ਪ੍ਰਵਾਸੀ ਭਾਰਤੀ ਜਵਾਹਰ ਸਿੰਘ ਪੱਡਾ ਕੈਨੇਡਾ ਤੇ ਉਨ੍ਹਾਂ ਦੇ ਪਰਿਵਾਰ ਵਲੋਂ ਚਲਾਏ ਜਾ ਰਹੇ ਗੁਰੂ ਨਾਨਕ ਬਿਰਧ ਆਸ਼ਰਮ ਪਿੰਡ ਦੇਹਰੀਵਾਲ ਲਈ ਸੁਰਿੰਦਰ ਮੋਹਨ, ਅਮਰੀਕ ਚੰਦ ਤੇ ਅਭਿਸ਼ੇਕ ਗੁਪਤਾ ਨੇ ਰਾਸ਼ਨ ਸਮੱਗਰੀ ਭੇਟ ਕੀਤੀ | ਇਨ੍ਹਾਂ ਦਾਨੀ ਸੱਜਣਾਂ ਨੇ ਆਸ਼ਰਮ 'ਚ ਰਹਿ ਰਹੇ ਬਜ਼ੁਰਗਾਂ ਲਈ ਇਹ ਸਮੱਗਰੀ ਭੇਟ ਕਰਦਿਆਂ ਪੱਡਾ ਪਰਿਵਾਰ ਦੇ ਇਸ ਨੇਕ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਹੋਰ ਦਾਨੀ ਸੱਜਣਾਂ ਨੂੰ ਵੀ ਅਜਿਹੇ ਨੇਕ ਮਿਸ਼ਨ ਵਿਚ ਯੋਗਦਾਨ ਪਾਉਣ ਦੀ ਅਪੀਲ ਕੀਤੀ | ਇਸ ਮੌਕੇ ਹਰਵਿੰਦਰ ਸਿੰਘ ਬਸੀ ਜਲਾਲ, ਗੁਰਦੀਪ ਸਿੰਘ ਦੇਹਰੀਵਾਲ, ਬਖਸ਼ੀਸ਼ ਸਿੰਘ, ਮੁਖ਼ਤਿਆਰ ਦੇਹਰੀਵਾਲ, ਪੱਪੂ, ਗੁਲਜ਼ਾਰੀ ਲਾਲ, ਸੁਰਿੰਦਰ ਸਿੰਘ, ਚੰਨਣ ਸਿੰਘ, ਫਕੀਰ ਚੰਦ, ਗੁਰਦੇਵ ਸਿੰਘ, ਲਾਡੀ, ਮੋਹਣ ਸਿੰਘ, ਪਰਮਜੀਤ ਸਿੰਘ, ਮਨਜੀਤ ਗਿਰੀ, ਸੋਨੀਆ, ਊਸ਼ਾ, ਪਰਮਜੀਤ ਕੌਰ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਸਫ਼ਾਈ ਸੇਵਕਾਂ ਵਲੋਂ ਦੂਸਰੇ ਦਿਨ ਵੀ ਨਗਰ ਪੰਚਾਇਤ ਦੇ ਦਫ਼ਤਰ ਸਾਹਮਣੇ ਧਰਨਾ ਅਗਲੀ ਖ਼ਬਰ ਬਾਬਾ ਮੰਝ ਕਾਨਵੈਂਟ ਸਕੂਲ 'ਚ ਨਵੇਂ ਸਾਲ ਦੀ ਆਮਦ 'ਤੇ ਧਾਰਮਿਕ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।