06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਪੈਨਸ਼ਨਰ ਆਗੂ ਮਹਿੰਦਰ ਸਿੰਘ ਦੀਵਾਨਾ ਤੇ ਸੇਵਾ ਸਿੰਘ ਰੀਹਲ ਨੂੰ ਦਿੱਤੀਆਂ ਸ਼ਰਧਾਂਜਲੀਆਂ

ਅਜੀਤ ਡੈਸਕ 02-01-2026
ਹੁਸ਼ਿਆਰਪੁਰ, 1 ਜਨਵਰੀ (ਹਰਪ੍ਰੀਤ ਕੌਰ)-ਪੈਨਸ਼ਨਰ ਆਗੂ ਮਰਹੂਮ ਮਹਿੰਦਰ ਸਿੰਘ ਦੀਵਾਨਾ ਤੇ ਸੇਵਾ ਸਿੰਘ ਰੀਹਲ ਨੂੰ ਸ਼ਰਧਾਂਜਲੀ ਦੇਣ ਲਈ ਮੁਲਾਜ਼ਮ ਭਵਨ ਹੁਸ਼ਿਆਰਪੁਰ ਵਿਖੇ ਤਹਿਸੀਲ ਪ੍ਰਧਾਨ ਸ਼ਮਸ਼ੇਰ ਸਿੰਘ ਧਾਮੀ ਦੀ ਪ੍ਰਧਾਨਗੀ 'ਚ ਸ਼ੋਕ ਸਭਾ ਕੀਤੀ ਗਈ | ਇਸ ਸ਼ੋਕ ਸਭਾ 'ਚ ਮੁਲਾਜ਼ਮ, ਪੈਨਸ਼ਨਰ ਅਤੇ ਰਾਜਨੀਤਿਕ ਆਗੂ ਵੱਡੀ ਗਿਣਤੀ 'ਚ ਸ਼ਾਮਿਲ ਹੋਏ | ਸ਼ੋਕ ਸਭਾ ਦੇ ਸ਼ੁਰੂ ਵਿਚ ਦੋਵਾਂ ਸਾਥੀਆਂ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ | ਟਰੇਡ ਯੂਨੀਅਨ ਆਗੂ ਮਾਸਟਰ ਹਰਕਮਲ ਸਿੰਘ, ਪਸਸਫ ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ, ਕੁਲਵਰਨ ਸਿੰਘ, ਕੁਲਵੰਤ ਕੌਰ, ਸੂਰਜ ਪ੍ਰਕਾਸ਼ ਆਨੰਦ ਨੇ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਦੋਵੇਂ ਹੀ ਸ਼ਖਸ਼ੀਅਤਾਂ ਆਪਣੇ ਸਮੇਂ ਦੇ ਮੁਲਾਜ਼ਮ ਤੇ ਪੈਨਸ਼ਨਰ ਸੰਘਰਸ਼ਾਂ ਦੇ ਮੋਹਰੀ ਆਗੂ ਹੋਣ ਦੇ ਨਾਲ-ਨਾਲ ਸਮਾਜਿਕ, ਧਾਰਮਿਕ ਤੇ ਰਾਜਨੀਤਿਕ ਵਿਚਾਰਧਾਰਾ ਨਾਲ ਸੰਤੁਲਿਤ ਸ਼ਖਸੀਅਤਾਂ ਸਨ ਜਿਨ੍ਹਾਂ ਉਪਰ ਸਮੁੱਚੇ ਪੰਜਾਬ ਦੇ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਸਾਹਿਤਕ ਖੇਤਰ ਦੇ ਪੰਜਾਬੀਆਂ ਨੂੰ ਹਮੇਸ਼ਾ ਮਾਣ ਰਹੇਗਾ | ਇਸ ਮੌਕੇ ਸਰਬਜੀਤ ਸਿੰਘ ਕੱਕੋਂ, ਸੁਖਦੇਵ ਸਿੰਘ ਢਿੱਲੋ, ਕਰਮਜੀਤ ਸਿੰਘ, ਮਦਨ ਲਾਲ ਸੈਣੀ, ਕਾਮਰੇਡ ਗੰਗਾ ਪ੍ਰਸਾਦ, ਬਲਵੀਰ ਸਿੰਘ ਸੈਣੀ, ਮਨਜੀਤ ਸਿੰਘ ਸੈਣੀ ਆਦਿ ਨੇ ਵੀ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ | ਸ਼ੋਕ ਸਭਾ ਦੌਰਾਨ ਸੂਰਜ ਪ੍ਰਕਾਸ਼ ਆਨੰਦ ਨੇ ਸਟੇਜ ਸਕੱਤਰ ਦੀ ਡਿਊਟੀ ਨਿਭਾਈ |
ਪਿਛਲੀ ਖ਼ਬਰ ਬਲੱਡ ਡੋਨਰ ਕਲੱਬ ਨੇ ਨਵੇਂ ਸਾਲ ਮੌਕੇ ਖ਼ੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਨਵੇਂ ਸਾਲ ਦੀ ਆਮਦ 'ਤੇ ਧਾਰਮਿਕ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।