05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਨਸ਼ੇ ਦੀਆਂ ਗੋਲੀਆਂ ਸਮੇਤ ਵਿਅਕਤੀ ਕਾਬੂ

ਅਜੀਤ ਡੈਸਕ 02-01-2026
ਮੁਕੇਰੀਆਂ, 1 ਜਨਵਰੀ (ਰਾਮਗੜ੍ਹੀਆ)-ਮੁਕੇਰੀਆਂ ਪੁਲਿਸ ਵਲੋਂ ਨਸ਼ੇ ਦੀਆਂ ਗੋਲੀਆਂ ਸਮੇਤ 1 ਵਿਅਕਤੀ ਨੂੰ ਗਿ੍ਫ਼ਤਾਰ ਕਰਨ ਦਾ ਸਮਾਚਾਰ ਹੈ | ਐਸ. ਆਈ ਦਲਜੀਤ ਸਿੰਘ ਨੇ ਦੱਸਿਆ ਕਿ ਸੰਦੀਪ ਕੁਮਾਰ ਮਲਿਕ ਆਈ. ਪੀ. ਐਸ. ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਤੇ ਪਰਮਿੰਦਰ ਸਿੰਘ ਹੀਰ ਐਸ. ਪੀ. ਇੰਨਵੈਸਟੀਗੇਸ਼ਨ ਹੁਸ਼ਿਆਰਪੁਰ ਅਤੇ ਕੁਲਵਿੰਦਰ ਸਿੰਘ ਵਿਰਕ ਡੀ. ਐਸ. ਪੀ ਮੁਕੇਰੀਆਂ ਦੀਆਂ ਹਦਾਇਤਾਂ ਮੁਤਾਬਿਕ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਚਲਾਈ ਗਈ ਮੁਹਿੰਮ ਤਹਿਤ ਏ. ਐਸ. ਆਈ. ਦਿਲਦਾਰ ਸਿੰਘ ਨੇ ਸਮੇਤ ਸਾਥੀ ਕਰਮਚਾਰੀਆਂ ਨੇ ਕਥਿਤ ਦੋਸ਼ੀ ਅਮੋਨ ਗਿੱਲ ਪੁੱਤਰ ਮਹਿੰਦਰ ਮਸੀਹ ਵਾਸੀ ਪਿੰਡ ਖ਼ਾਨਪੁਰ ਨੂੰ ਕਾਬੂ ਕਰਕੇ ਉਸ ਤੋਂ 85 ਖੁੱਲ੍ਹੀਆਂ ਨਸ਼ੇ ਦੀਆਂ ਗੋਲੀਆਂ ਬਰਾਮਦ ਕਰਕੇ ਉਸ ਖ਼ਿਲਾਫ਼ ਐਨ. ਡੀ. ਪੀ. ਐਸ. ਧਾਰਾ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ |
ਪਿਛਲੀ ਖ਼ਬਰ ਮੁਕੇਰੀਆਂ-ਗੁਰਦਾਸਪੁਰ ਬਿਆਸ ਪੁਲ 'ਤੇ ਸਟਰੀਟ ਲਾਈਟਾਂ ਬੰਦ ਹੋਣ ਕਰਕੇ ਧੁੰਦ 'ਚ ਵਾਪਰ ਰਹੇ ਨੇ ਸੜਕੀ ਹਾਦਸੇ ਅਗਲੀ ਖ਼ਬਰ ਪੱਤਰਕਾਰ ਅਤੇ ਆਰ.ਟੀ.ਆਈ ਐਕਟੀਵਿਸਟ 'ਤੇ ਬਦਲੇ ਦੀ ਕਾਰਵਾਈ ਦੀ ਜਥੇਬੰਦੀਆਂ ਵਲੋਂ ਨਿਖੇਧੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।