05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਅਬਦੁਲ ਸੰਸਦ ਲਈ ਚੁਣੇ ਜਾਣ ਵਾਲੇ ਪਹਿਲੇ ਮੁਸਲਿਮ ਵਿਧਾਇਕ

ਅਬਦੁਲ ਸੰਸਦ ਲਈ ਚੁਣੇ ਜਾਣ ਵਾਲੇ ਪਹਿਲੇ ਮੁਸਲਿਮ ਵਿਧਾਇਕ

ਅਜੀਤ ਡੈਸਕ 05-11-2026

ਪਤਨੀ ਦੇ ਦਾਦਾ ਸਨ ਕਰਨਾਟਕ ’ਚ ਮੰਤਰੀ 

 

ਵਾਸ਼ਿੰਗਟਨ, 4 ਨਵੰਬਰ (ਏਜੰਸੀ)-ਡੈਮੋਕ੍ਰੇਟਿਕ ਪਾਰਟੀ ਦੇ ਡਾਕਟਰ ਅਬਦੁਲ ਅਲ-ਸਈਦ ਅਮਰੀਕਾ ਦੇ ਪਹਿਲੇ ਮੁਸਲਿਮ ਵਿਧਾਇਕ ਹਨ, ਜੋ ਹੁਣ ਸੰਸਦ ਮੈਂਬਰ ਬਣ ਗਏ ਹਨ।ਅਬਦੁਲ ਅਲ-ਸਈਦ, ਜੋ ਕਿ ਅਮਰੀਕਾ ਦੇ ਮਿਸ਼ੀਗਨ ਰਾਜ ਤੋਂ ਡੈਮੋਕ੍ਰੇਟਿਕ ਪਾਰਟੀ ਦੇ ਸੰਸਦ ਉਮੀਦਵਾਰ ਵਜੋਂ ਜਿੱਤੇ ਸਨ, ਦਾ ਭਾਰਤ ਦੇ ਕਰਨਾਟਕ ਨਾਲ ਇਕ ਵਿਸ਼ੇਸ਼ ਪਰਿਵਾਰਕ ਸੰਬੰਧ ਹੈ।ਉਨ੍ਹਾਂ ਦੀ ਪਤਨੀ ਡਾ. ਸਾਰਾ ਜੁਕਾਕੂ ਦੇ ਦਾਦਾ, ਜੁਕਾਕੂ ਸ਼ਮਸਉਦੀਨ, ਉਹ ਵਿਅਕਤੀ ਸਨ, ਜਿਨ੍ਹਾਂ ਨੇ ਉੱਤਰ ਕੰਨੜ ਜ਼ਿਲ੍ਹੇ ਦੇ ਭਟਕਲ ਵਿਚ ਬਿਜਲੀ ਲਿਆਂਦੀ ਸੀ।ਉਹ ਇਸ ਖੇਤਰ ਦੇ ਪਹਿਲੇ ਵਕੀਲ ਵੀ ਸਨ। ਬਾਅਦ ਵਿਚ ਉਹ ਮੁੱਖ ਮੰਤਰੀ ਬੀ.ਡੀ. ਜਾਤੀ (1958-1962) ਦੀ ਸਰਕਾਰ ਵਿਚ ਉਪ ਮੰਤਰੀ ਬਣੇ।ਡਾ. ਸਾਰਾ ਜੁਕਾਕੂ ਦੇ ਇਕ ਹੋਰ ਰਿਸ਼ਤੇਦਾਰ, ਐਸ.ਐਮ. ਯਾਹੀਆ ਵੀ ਵਕੀਲ ਸਨ। ਬਾਅਦ ਵਿਚ ਉਹ ਮੁੱਖ ਮੰਤਰੀ ਦੇਵਰਾਜ ਉਰਸ (1972-1977 ਅਤੇ 1978-1980) ਦੀ ਅਗਵਾਈ ਵਾਲੀ ਸਰਕਾਰ ਵਿਚ ਮੰਤਰੀ ਬਣੇ। ਉਨ੍ਹਾਂ ਨੇ ਖੇਤਰ ਵਿਚ ਸਿੱਖਿਆ ਨੂੰ ਉਤਸ਼ਾਹਿਤ ਕਰਨ ਵਿਚ ਅਹਿਮ ਭੂਮਿਕਾ ਨਿਭਾਈ।

ਪਿਛਲੀ ਖ਼ਬਰ ਪਾਕਿ ਵਲੋਂ ਪਹਿਲੀ ਸਵਦੇਸ਼ੀ ਮਿਜ਼ਾਈਲ ‘ਫ਼ਾਅਜ਼’ ਦਾ ਪ੍ਰੀਖਣ ਅਗਲੀ ਖ਼ਬਰ ਡਾ. ਪ੍ਰਬੋਧ ਮਲਹੋਤਰਾ ਦੀ ਕਿਤਾਬ ‘ਇੱਕ ਪ੍ਰੋਫੈਸਰ ਦੀ ਮਹਾਂ ਯਾਤਰਾ’ ਦਾ ਪੰਜਾਬੀ ਅਨੁਵਾਦ ਲੋਕ ਅਰਪਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।