ਦੀਪਕ ਬਹਿਲ
ਟਾਂਡਾ ਉੜਮੁੜ, 25 ਅਕਤੂਬਰ-ਵਿਸ਼ਵ ਪ੍ਰਸਿੱਧ ਮਹਾਨ ਸਾਲਾਨਾ ਇਕੋਤਰੀ ਸਮਾਗਮ ਨੂੰ ਸਮਰਪਿਤ ਵਿਸ਼ਾਲ ਅਤੇ ਅਲੌਕਿਕ ਨਗਰ ਕੀਰਤਨ ਅੱਜ ਟਾਂਡਾ ਵਿਖੇ ਪੂਰੇ ਜਾਹੋ-ਜਲਾਲ ਨਾਲ ਸਜਾਇਆ ਗਿਆ। ਤਪ ਅਸਥਾਨ ਸੱਚਖੰਡ ਵਾਸੀ ਬਾਬਾ ਬਲਵੰਤ ਸਿੰਘ ਤੋਂ ਸਜਾਏ ਗਏ ਨਗਰ ਕੀਰਤਨ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨਾਂ ਲਈ ਏਅਰ ਕੰਡੀਸ਼ਨ ਪਾਲਕੀ ਸਾਹਿਬ ਨੂੰ ਫੁੱਲਾਂ ਨਾਲ ਸਜਾਇਆ ਗਿਆ ਸੀ। ਸੰਤ ਬਾਬਾ ਗੁਰਦਿਆਲ ਸਿੰਘ ਦੇ ਉਪਰਾਲੇ ਸਦਕਾ ਨਗਰ ਕੀਰਤਨ ’ਚ ਜਿਥੇ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਸੰਗਤ ਪੁੱਜੀ ਹੋਈ ਸੀ ਉਥੇ ਹੀ ਇਹ ਨਗਰ ਕੀਰਤਨ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ’ਚੋਂ ਹੁੰਦਾ ਹੋਇਆ ਦੇਰ ਸ਼ਾਮ ਤਪ ਅਸਥਾਨ ਸੱਚਖੰਡ ਵਾਸੀ ਬਾਬਾ ਬਲਵੰਤ ਸਿੰਘ ਵਿਖੇ ਸਮਾਪਤ ਹੋਇਆ। ਸੰਤ ਬਾਬਾ ਗੁਰਦਿਆਲ ਸਿੰਘ ਨੇ ਜਿਥੇ ਨਗਰ ਕੀਰਤਨ ਦੌਰਾਨ ਪੁੱਜੀ ਸਮੁੱਚੀ ਸੰਗਤ ਦਾ ਧੰਨਵਾਦ ਕੀਤਾ ਉਥੇ ਸੰਤ ਬਾਬਾ ਹਰਜਿੰਦਰ ਸਿੰਘ ਬਰਾੜ, ਸੰਤ ਬਾਬਾ ਅਮਰੀਕ ਸਿੰਘ ਪੁੜੈਣ, ਸੰਤ ਬਾਬਾ ਗੁਰਨਵੀਨ ਸਿੰਘ ਗੰਗਾਨਗਰ, ਸੰਤ ਬਾਬਾ ਜੋਗਾ ਸਿੰਘ ਰਾਮੂ ਥਿਆੜਾ, ਬਾਬਾ ਕੁਲਵਿੰਦਰ ਸਿੰਘ ਪੰਜੇਟਾ, ਸੰਤ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲੇ, ਸੰਤ ਬਾਬਾ ਅਮਰੀਕ ਸਿੰਘ ਪੰਜ ਭੈਣੀਆਂ ਵਾਲੇ, ਸੰਤ ਬਾਬਾ ਜਗਦੀਪ ਸਿੰਘ ਪੁਲਪੁਖ਼ਤਾ ਤੋਂ ਇਲਾਵਾ ਹੋਰ ਮਹਾਂਪੁਰਸ਼ ਪੁੱਜੇ ਹੋਏ ਸਨ। ਇਸ ਮੌਕੇ ਸੁਖਜਿੰਦਰ ਸਿੰਘ ਰੰਧਾਵਾ, ਡਾ. ਰਾਜ ਕੁਮਾਰ ਚੱਬੇਵਾਲ (ਦੋਵੇਂ ਲੋਕ ਸਭਾ ਮੈਂਬਰ), ਵਿਧਾਇਕ ਜਸਬੀਰ ਸਿੰਘ ਰਾਜਾ, ਐਡਵੋਕੇਟ ਪਰਦੀਪ ਗੋਇਲ, ਦੁਬਈ ਤੋਂ ਸ਼ੇਖ਼ ਜਾਸਿਮ, ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ, ਚੇਅਰਮੈਨ ਹਰਮੀਤ ਸਿੰਘ ਔਲਖ, ਬਿਕਰਮ ਸਿੰਘ ਲਾਲੀ, ਸੰਦੀਪ ਸਿੰਘ ਸੀਕਰੀ ਅਮਨ ਘੁੰਮਣ ,ਅਰਵਿੰਦਰ ਸਿੰਘ ਰਸੂਲਪੁਰ, ਕੰਵਲਜੀਤ ਸਿੰਘ ਤੁਲੀ, ਸੁਖਵਿੰਦਰ ਸਿੰਘ ਮੂਨਕ, ਜੰਗਵੀਰ ਸਿੰਘ ਚੌਹਾਨ, ਅਮਰਜੀਤ ਸਿੰਘ ਕਾਹਲੋਂ ਦੁਬਈ, ਬਲਵਿੰਦਰ ਸਿੰਘ ਦੁਬਈ, ਦਲਜੀਤ ਸਿੰਘ ਦੁਬਈ ਆਦਿ ਮੌਜੂਦ ਸਨ। ਨਗਰ ਕੀਰਤਨ ਦੌਰਾਨ ਸੰਤ ਬਾਬਾ ਗੁਰਦਿਆਲ ਸਿੰਘ ਨੇ ਜਿਥੇ ਪੁੱਜੇ ਮਹਾਂਪੁਰਸ਼ਾਂ ਦਾ ਸਨਮਾਨ ਕੀਤਾ ਉਥੇ ਹੀ ਵਰਨਣਯੋਗ ਹੈ ਕਿ 101 ਸ੍ਰੀ ਅਖੰਡ ਪਾਠ ਸਾਹਿਬ ਦੇ ਸੰਪੂਰਨਤਾ ਸਮਾਗਮ ਅਤੇ ਅੰਮ੍ਰਿਤ ਸੰਚਾਰ 26 ਅਕਤੂਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਵਿਸ਼ਾਲ ਕੀਰਤਨ ਦਰਬਾਰ ਨਾਲ ਸੰਪੂਰਨ ਹੋਣਗੇ। ਨਗਰ ਕੀਰਤਨ ਵਿਚ ਗਤਕਾ ਪਾਰਟੀ ਤੇ ਖ਼ਾਲਸਾਈ ਸ਼ਾਨ ਦੀਆਂ ਪ੍ਰਤੀਕ ਪ੍ਰਦਰਸ਼ਨੀਆਂ ਖਿੱਚ ਦਾ ਕੇਂਦਰ ਰਹੀਆਂ। ਨਗਰ ਕੀਰਤਨ ਦਾ ਥਾਂ-ਥਾਂ ’ਤੇ ਲੋਕਾਂ ਨੇ ਫੁੱਲਾਂ ਦੀ ਵਰਖਾ ਅਤੇ ਲੰਗਰ ਲਗਾ ਕੇ ਸਵਾਗਤ ਕੀਤਾ।
ਟਾਂਡਾ ’ਚ ਇਕੋਤਰੀ ਸਮਾਗਮ ਸੰਬੰਧੀ ਸਜਾਇਆ ਅਲੌਕਿਕ ਨਗਰ ਕੀਰਤਨ ਦੇਸ਼-ਵਿਦੇਸ਼ ਤੋਂ ਪੁੱਜੀ ਵੱਡੀ ਗਿਣਤੀ ’ਚ ਸੰਗਤ
ਦੀਪਕ ਬਹਿਲ ਟਾਂਡਾ ਉੜਮੁੜ, 25 ਅਕਤੂਬਰ-ਵਿਸ਼ਵ ਪ੍ਰਸਿੱਧ ਮਹਾਨ ਸਾਲਾਨਾ ਇਕੋਤਰੀ ਸਮਾਗਮ ਨੂੰ ਸਮਰਪਿਤ ਵਿਸ਼ਾਲ ਅਤੇ ਅਲੌਕਿਕ ਨਗਰ ਕੀਰਤਨ ਅੱਜ ਟਾਂਡਾ ਵਿਖੇ ਪੂਰੇ ਜਾਹੋ-ਜਲਾਲ ਨਾਲ ਸਜਾਇਆ ਗਿਆ। ਤਪ ਅਸਥਾਨ ਸੱਚਖੰਡ ਵਾਸੀ ਬਾਬਾ ਬਲਵੰਤ ਸਿੰਘ ਤੋਂ ਸਜਾਏ ਗਏ ...
ਅਜੀਤ ਡੈਸਕ
26-10-2026