24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਤਿੱਬਤ ’ਚ ਭੁਚਾਲ ਨਾਲ 16 ਮੌਤਾਂ

ਬੀਜਿੰਗ/ਲਹਾਸਾ, 23 ਅਕਤੂਬਰ (ਪੀ. ਟੀ. ਆਈ.)-ਚੀਨ ਦੇ ਤਿੱਬਤ ਖ਼ੁਦਮੁਖ਼ਤਿਆਰ ਖੇਤਰ ’ਚ 7.0 ਤੀਬਰਤਾ ਦੇ ਸ਼ਕਤੀਸ਼ਾਲੀ ਭੂਚਾਲ ਕਾਰਨ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ ਤੇ 76 ਹੋਰ ਜ਼ਖ਼ਮੀ ਹੋ ...

ਅਜੀਤ ਡੈਸਕ 24-10-2026

ਬੀਜਿੰਗ/ਲਹਾਸਾ, 23 ਅਕਤੂਬਰ (ਪੀ. ਟੀ. ਆਈ.)-ਚੀਨ ਦੇ ਤਿੱਬਤ ਖ਼ੁਦਮੁਖ਼ਤਿਆਰ ਖੇਤਰ ’ਚ 7.0 ਤੀਬਰਤਾ ਦੇ ਸ਼ਕਤੀਸ਼ਾਲੀ ਭੂਚਾਲ ਕਾਰਨ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ ਤੇ 76 ਹੋਰ ਜ਼ਖ਼ਮੀ ਹੋ ਗਏ। ਭੂਚਾਲ ਤੋਂ ਬਾਅਦ 12,489 ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਅਧਿਕਾਰੀਆਂ ਅਨੁਸਾਰ ਭੂਚਾਲ ਵੀਰਵਾਰ ਰਾਤ ਸਥਾਨਕ ਸਮੇਂ ਅਨੁਸਾਰ 10 ਵੱਜ ਕੇ 33 ਮਿੰਟ ’ਤੇ ਨਾਗਚੂ ਸ਼ਹਿਰ ਦੇ ਬਾਕੇਨ ਕਾਊਂਟੀ ’ਚ ਆਇਆ। ਇਸ ਦਾ ਕੇਂਦਰ ਧਰਤੀ ਦੀ ਸਤ੍ਹਾ ਤੋਂ 10 ਕਿਲੋਮੀਟਰ ਤੋਂ ਵੀ ਘੱਟ ਡੂੰਘਾਈ ’ਤੇ ਸੀ, ਜਿਸ ਕਾਰਨ ਇਸ ਦੇ ਪ੍ਰਭਾਵ ਵਧੇਰੇ ਗੰਭੀਰ ਹੋਣ ਦਾ ਖ਼ਦਸ਼ਾ ਹੈ। ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਅਨੁਸਾਰ ਪ੍ਰਭਾਵਿਤ ਇਲਾਕਿਆਂ ’ਚ ਬਚਾਅ ਤੇ ਰਾਹਤ ਕਾਰਜ ਜਾਰੀ ਹਨ। ਭੂਚਾਲ ਕਾਰਨ 330 ਤੋਂ ਵੱਧ ਮਕਾਨ ਢਹਿ ਗਏ ਜਾਂ ਨੁਕਸਾਨੇ ਗਏ ਹਨ। ਨੁਕਸਾਨ ਦਾ ਪੂਰਾ ਜਾਇਜ਼ਾ ਲਿਆ ਜਾ ਰਿਹਾ ਹੈ।

ਪਿਛਲੀ ਖ਼ਬਰ ਪੰਜਾਬ ਭਰ ’ਚ ਪੋਲਿੰਗ ਬੂਥਾਂ ’ਤੇ ਅੱਜ ਲਗਾਏ ਜਾਣਗੇ ਵਿਸ਼ੇਸ਼ ਕੈਂਪ-ਅਨੰਦਿਤਾ ਮਿੱਤਰਾ ਅਗਲੀ ਖ਼ਬਰ ਸਰਕਾਰ ਵਲੋਂ ਡਰਾਈਵਿੰਗ ਲਾਇਸੈਂਸਾਂ ਲਈ ਵੱਖ-ਵੱਖ ਰੰਗਾਂ ਦੀ ਯੋਜਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।