ਮੁੰਬਈ, 19 ਅਕਤੂਬਰ (ਪੀ.ਟੀ.ਆਈ.)-ਸੰਯੁਕਤ ਅਰਬ ਅਮੀਰਾਤ ਦੇ ਉਪ ਪ੍ਰਧਾਨ ਮੰਤਰੀ ਸ਼ੇਖ ਅਬਦੁੱਲਾ ਬਿਨ ਜ਼ਾਇਦ ਅਲ ਨਾਹਯਾਨ ਸੋਮਵਾਰ ਸ਼ਾਮ ਨੂੰ 2 ਦਿਨਾਂ ਦੇ ਦੌਰੇ ’ਤੇ ਮੁੰਬਈ ਪਹੁੰਚੇ। ਇਸ ਦੌਰੇ ਦੌਰਾਨ ਵਪਾਰ, ਊਰਜਾ ਤੇ ਰੱਖਿਆ ਵਰਗੇ ਅਹਿਮ ਖੇਤਰਾਂ ’ਚ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ’ਤੇ ਧਿਆਨ ਦਿੱਤੇ ਜਾਣ ਦੀ ਉਮੀਦ ਹੈ। ਅਲ ਨਾਹਯਾਨ, ਜੋ ਯੂ.ਏ.ਈ. ਦੇ ਵਿਦੇਸ਼ ਮੰਤਰੀ ਵੀ ਹਨ, ਮੰਗਲਵਾਰ ਨੂੰ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਵੱਖ-ਵੱਖ ਮੁੱਦਿਆਂ ’ਤੇ ਵਿਸਥਾਰਪੂਰਵਕ ਗੱਲਬਾਤ ਕਰਨਗੇ।
ਯੂ.ਏ.ਈ. ਦੇ ਉਪ ਪ੍ਰਧਾਨ ਮੰਤਰੀ 2 ਦਿਨਾਂ ਦੇ ਦੌਰੇ ’ਤੇ ਭਾਰਤ ਪਹੁੰਚੇ
ਯੂ.ਏ.ਈ. ਦੇ ਉਪ ਪ੍ਰਧਾਨ ਮੰਤਰੀ 2 ਦਿਨਾਂ ਦੇ ਦੌਰੇ ’ਤੇ ਭਾਰਤ ਪਹੁੰਚੇ
ਅਜੀਤ ਡੈਸਕ
20-10-2026