28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਬੈਂਕ ਯੂਨੀਅਨਾਂ ਵਲੋਂ ਤਿੰਨ ਦਿਨਾ ਦੇਸ਼-ਵਿਆਪੀ ਹੜਤਾਲ ਮੁਲਤਵੀ

ਨਵੀਂ ਦਿੱਲੀ, 27 ਸਤੰਬਰ (ਪੀ.ਟੀ.ਆਈ.)-ਇੰਡੀਅਨ ਬੈਂਕਸ ਐਸੋਸੀਏਸ਼ਨ ਵੱਲੋਂ ਬੈਂਕ ਯੂਨੀਅਨਾਂ ਦੀਆਂ ਮੰਗਾਂ ਜਿਨ੍ਹਾਂ ’ਚ ਹਫ਼ਤੇ ’ਚ ਪੰਜ ਦਿਨ ਕੰਮ ਕਰਨ ਦੀ ਮੰਗ ਵੀ ਸ਼ਾਮਲ ਹੈ, ਬਾਰੇ ਭਰੋਸਾ ਦਿੱਤੇ ਜਾਣ ਤੋਂ ਬਾਅਦ ਯੂਨੀਅਨਾਂ ਨੇ ਆਪਣੀ ...

ਅਜੀਤ ਡੈਸਕ 28-09-2026

ਨਵੀਂ ਦਿੱਲੀ, 27 ਸਤੰਬਰ (ਪੀ.ਟੀ.ਆਈ.)-ਇੰਡੀਅਨ ਬੈਂਕਸ ਐਸੋਸੀਏਸ਼ਨ ਵੱਲੋਂ ਬੈਂਕ ਯੂਨੀਅਨਾਂ ਦੀਆਂ ਮੰਗਾਂ ਜਿਨ੍ਹਾਂ ’ਚ ਹਫ਼ਤੇ ’ਚ ਪੰਜ ਦਿਨ ਕੰਮ ਕਰਨ ਦੀ ਮੰਗ ਵੀ ਸ਼ਾਮਲ ਹੈ, ਬਾਰੇ ਭਰੋਸਾ ਦਿੱਤੇ ਜਾਣ ਤੋਂ ਬਾਅਦ ਯੂਨੀਅਨਾਂ ਨੇ ਆਪਣੀ ਤਿੰਨ-ਦਿਨਾ ਦੇਸ਼-ਵਿਆਪੀ ਹੜਤਾਲ ਮੁਲਤਵੀ ਕਰ ਦਿੱਤੀ ਹੈ। ਸੋਮਵਾਰ ਤੋਂ ਸ਼ੁਰੂ ਹੋਣ ਵਾਲੀ ਇਸ ਹੜਤਾਲ ਦਾ ਸੱਦਾ ‘ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼’ ਵੱਲੋਂ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਹੜਤਾਲ ਦੇ ਮੱਦੇਨਜ਼ਰ ਐਤਵਾਰ ਨੂੰ ਕਈ ਬੈਂਕ ਸ਼ਾਖਾਵਾਂ ਖੁੱਲ੍ਹੀਆਂ ਰਹੀਆਂ। ਇਸ ਨਾਲ ਗਾਹਕਾਂ ਨੂੰ ਹੜਤਾਲ ਤੋਂ ਪਹਿਲਾਂ ਆਪਣੇ ਜ਼ਰੂਰੀ ਬੈਂਕਿੰਗ ਕੰਮ ਨਿਪਟਾਉਣ ਦਾ ਵਾਧੂ ਮੌਕਾ ਮਿਲਿਆ। ਹੁਣ ਹੜਤਾਲ ਮੁਲਤਵੀ ਹੋਣ ਕਾਰਨ, ਸੋਮਵਾਰ ਨੂੰ ਬੈਂਕਾਂ ’ਚ ਕੰਮ-ਕਾਜ ਜਾਰੀ ਰਹੇਗਾ। ਯੂਨੀਅਨ ਨੇ ਇਕ ਬਿਆਨ ਵਿਚ ਕਿਹਾ ਕਿ ਬਾਕੀ ਰਹਿੰਦੇ ਸਨਿੱਚਰਵਾਰਾਂ ਨੂੰ ਛੁੱਟੀ ਐਲਾਨਣ ਦੇ ਮੁੱਦੇ ’ਤੇ ਵਿਚਾਰ-ਵਟਾਂਦਰਾ ਕਰਨ ਲਈ ਤੁਰੰਤ ਇੰਡੀਅਨ ਬੈਂਕਸ ਐਸੋਸੀਏਸ਼ਨ ਤੇ ‘ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼’ ਦੀ ਇਕ ਉੱਚ-ਪੱਧਰੀ ਕਮੇਟੀ ਗਠਿਤ ਕੀਤੀ ਜਾਵੇਗੀ। ਇਹ ਕਮੇਟੀ ਸਾਰੇ ਸੰਭਵ ਬਦਲਾਂ ਦੀ ਪੜਚੋਲ ਕਰੇਗੀ, ਸਾਰੀਆਂ ਸੰਬੰਧਿਤ ਧਿਰਾਂ (ਸਟੇਕਹੋਲਡਰਾਂ) ਨਾਲ ਚਰਚਾ ਕਰੇਗੀ ਤੇ ਅਜਿਹਾ ਹੱਲ ਤਿਆਰ ਕਰੇਗੀ ਜੋ ਸਾਰਿਆਂ ਨੂੰ ਤੇ ਖਾਸ ਕਰਕੇ ਗਾਹਕਾਂ ਨੂੰ ਮਨਜ਼ੂਰ ਹੋਵੇ।ਇਸ ’ਚ ਕਿਹਾ ਗਿਆ ਹੈ ਕਿ ‘ਸਕੇਲ 4’ ਤੇ ਇਸ ਤੋਂ ਉੱਪਰਲੇ ਅਧਿਕਾਰੀਆਂ ਲਈ ਪੀ. ਐਲ. ਆਈ. ਸਕੀਮ ਦੇ ਸਬੰਧ ’ਚ ਯੂਨੀਅਨਾਂ/ਐਸੋਸੀਏਸ਼ਨਾਂ ਦੇ ਨੁਕਤਿਆਂ ਨੂੰ ਹੱਲ ਕਰਨ ਲਈ ਸਰਕਾਰ ਨੂੰ ਸਕੀਮ ’ਚ ਸੋਧਾਂ ਦਾ ਪ੍ਰਸਤਾਵ ਦੇਣ ਵਾਸਤੇ ਇੰਡੀਅਨ ਬੈਂਕਸ ਐਸੋਸੀਏਸ਼ਨ ਨਾਲ ਗੱਲਬਾਤ ਸ਼ੁਰੂ ਕੀਤੀ ਜਾ ਸਕਦੀ ਹੈ। ਇਸ ’ਚ ਕਿਹਾ ਗਿਆ ਹੈ ਕਿ 8 ਮਾਰਚ, 2024 ਦੀ ਮੀਟਿੰਗ ਦੇ ਵੇਰਵਿਆਂ  ਵਿਚ ਦਰਜ ਬਾਕੀ ਮੁੱਦਿਆਂ ’ਤੇ ਵੀ ਜਲਦੀ ਹੱਲ ਲਈ ਧਿਰਾਂ ਵਿਚਕਾਰ ਚਰਚਾ ਕੀਤੀ ਜਾਵੇਗੀ।

ਪਿਛਲੀ ਖ਼ਬਰ ਪੁਲਿਸ ਵਲੋਂ ਅਮਰਜੀਤ ਸਿੰਘ ਚਾਵਲਾ ਦੇ ਘਰ ਛਾਪੇਮਾਰੀ ਪਤਨੀ ਤੇ ਪੁੱਤਰੀ ਤੋਂ ਕੀਤੀ ਦੋ ਘੰਟੇ ਤੱਕ ਪੁੱਛਗਿੱਛ ਅਗਲੀ ਖ਼ਬਰ ਪਾਕਿਸਤਾਨ ’ਚ ਅੱਤਵਾਦੀ ਹਮਲੇ ’ਚ ਤਿੰਨ ਕ੍ਰਿਕਟਰਾਂ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।