28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਰੂਸ ਵਲੋਂ ਸੰਯੁਕਤ ਰਾਸ਼ਟਰ ਦੀ ਸਥਾਈ ਸੀਟ ਲਈ ਭਾਰਤ ਦੀ ਉਮੀਦਵਾਰੀ ਦਾ ਸਮਰਥਨ

ਸੰਯੁਕਤ ਰਾਸ਼ਟਰ, 27 ਸਤੰਬਰ (ਪੀ. ਟੀ. ਆਈ.)-ਰੂਸ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਸਥਾਈ ਸੀਟ ਲਈ ਭਾਰਤ ਦੀ ਉਮੀਦਵਾਰੀ ਦਾ ਸਮਰਥਨ ਕਰਦਿਆਂ ਕਿਹਾ ਹੈ ਕਿ ਸੰਯੁਕਤ ਰਾਸ਼ਟਰ ਦੀ ਸੰਸਥਾ ਵਿਚ ਕਿਸੇ ਵੀ ਸੁਧਾਰ ...

ਅਜੀਤ ਡੈਸਕ 28-09-2026

ਸੰਯੁਕਤ ਰਾਸ਼ਟਰ, 27 ਸਤੰਬਰ (ਪੀ. ਟੀ. ਆਈ.)-ਰੂਸ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਸਥਾਈ ਸੀਟ ਲਈ ਭਾਰਤ ਦੀ ਉਮੀਦਵਾਰੀ ਦਾ ਸਮਰਥਨ ਕਰਦਿਆਂ ਕਿਹਾ ਹੈ ਕਿ ਸੰਯੁਕਤ ਰਾਸ਼ਟਰ ਦੀ ਸੰਸਥਾ ਵਿਚ ਕਿਸੇ ਵੀ ਸੁਧਾਰ ਵਿਚ ਪੱਛਮੀ ਦੇਸ਼ਾਂ, ਖਾਸ ਕਰਕੇ ਜਰਮਨੀ ਅਤੇ ਜਾਪਾਨ ਨੂੰ ਵਾਧੂ ਸੀਟਾਂ ਦੇਣਾ ਸ਼ਾਮਲ ਨਹੀਂ ਹੋ ਸਕਦਾ। ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਆਪਣੇ ਸੰਬੋਧਨ ਵਿਚ ਕਿਹਾ,‘ਸਾਡਾ ਸਿਧਾਂਤਕ ਰੁਖ ਇਹ ਹੈ: ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਸੁਧਾਰ ਵਿਚ ਪੱਛਮੀ ਦੇਸ਼ਾਂ, ਖਾਸ ਕਰਕੇ ਜਰਮਨੀ ਅਤੇ ਜਾਪਾਨ ਨੂੰ ਕੋਈ ਵਾਧੂ ਸੀਟਾਂ ਦੇਣਾ ਸ਼ਾਮਲ ਨਹੀਂ ਹੋ ਸਕਦਾ, ਜੋ ਹੁਣ ਸੈਨਿਕਵਾਦ ਅਤੇ ਬਦਲਾਖੋਰੀ ਦੇ ਰਾਹ ‘ਤੇ ਹਨ।’ਉਨ੍ਹਾਂ ਕਿਹਾ, ਨੂੰਅਸੀਂ ਏਸ਼ੀਆ, ਅਫਰੀਕਾ ਅਤੇ ਲਾਤੀਨੀ ਅਮਰੀਕਾ ਦੀ ਨੁਮਾਇੰਦਗੀ ਵਧਾਉਣ ਦੇ ਹੱਕ ਵਿੱਚ ਹਾਂ। ਅਸੀਂ ਸਥਾਈ ਸੀਟ ਲਈ ਬ੍ਰਾਜ਼ੀਲ ਅਤੇ ਭਾਰਤ ਦੀਆਂ ਉਮੀਦਵਾਰੀਆਂ ਦਾ ਸਮਰਥਨ ਕਰਦੇ ਹਾਂ, ਅਤੇ ਇਸ ਦੇ ਨਾਲ ਹੀ, ਮੈਂ ਇਸ ਗੱਲ ‘ਤੇ ਜ਼ੋਰ ਦੇਣਾ ਚਾਹੁੰਦਾ ਹਾਂ: ਸਾਨੂੰ ਅਫਰੀਕੀ ਮਹਾਂਦੀਪ ਦੇ ਹਿੱਤਾਂ ਨੂੰ ਪੂਰਾ ਕਰਨਾ ਚਾਹੀਦਾ ਹੈ।’ ਲਾਵਰੋਵ ਨੇ ਅੱਗੇ ਕਿਹਾ ਕਿ ਆਪਣੀ ਵਿਦੇਸ਼ ਨੀਤੀ ਰਾਹੀਂ, ‘ਰੂਸ ਆਪਣੇ ਸਹਿਯੋਗੀਆਂ ਅਤੇ ਰਣਨੀਤਕ ਭਾਈਵਾਲਾਂ: ਬ੍ਰਿਕਸ, ਐਸ.ਸੀ.ਓ., ਅਤੇ ਯੂਰੇਸ਼ੀਅਨ ਇਕਨਾਮਿਕ ਯੂਨੀਅਨ ਨਾਲ ਮਿਲ ਕੇ ਕੰਮ ਕਰਦਿਆਂ ਦੁਨੀਆ ਦੀ ਸਥਿਤੀ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।’ਉਨ੍ਹਾਂ ਕਿਹਾ,‘ਅਸੀਂ ਇੱਕ ਅਜਿਹਾ ਏਜੰਡਾ ਅੱਗੇ ਵਧਾ ਰਹੇ ਹਾਂ ਜਿਸ ਨਾਲ ਅਸੀਂ ਸਾਰੇ ਸਹਿਮਤ ਹੋ ਸਕਦੇ ਹਾਂ, ਇੱਕ ਇਕਜੁੱਟ ਕਰਨ ਵਾਲਾ ਏਜੰਡਾ, ਠੋਸ ਵਿਚਾਰ ਅਤੇ ਪ੍ਰੋਜੈਕਟ। ਅੱਜ, ਜੋ ਵਿਸ਼ਾ ਸਭ ਤੋਂ ਅੱਗੇ ਆ ਰਿਹਾ ਹੈ, ਉਹ ਅੰਤਰਰਾਸ਼ਟਰੀ ਸੂਚਨਾ ਸੁਰੱਖਿਆ ਦਾ ਹੈ। ਸਪੱਸ਼ਟ ਤੌਰ ‘ਤੇ, ਸੰਯੁਕਤ ਰਾਸ਼ਟਰ ਨੂੰ ਇਨ੍ਹਾਂ ਚਰਚਾਵਾਂ ਵਿਚ ਕੇਂਦਰੀ ਭੂਮਿਕਾ ਨਿਭਾਉਣੀ ਚਾਹੀਦੀ ਹੈ, ਨਾ ਕਿ ਹੋਰ ਸੀਮਤ ਮੰਚ ’ਚ।

ਪਿਛਲੀ ਖ਼ਬਰ ਮੋਦੀ ਨੇ ਰੇਲਵੇ ’ਚ ਬਦਲਾਅ ਲਿਆਂਦਾ-ਅਮਿਤ ਸ਼ਾਹ ਦੇਸ਼ ਦੀ ਪਹਿਲੀ ਐਲ.ਐਨ.ਜੀ. ਰੇਲਗੱਡੀ ਨੂੰ ਦਿਖਾਈ ਹਰੀ ਝੰਡੀ ਅਗਲੀ ਖ਼ਬਰ 10 ਦਿਨਾਂ ਲਈ ਕਲਾਸਾਂ ਮੁਅੱਤਲ ਮਿਡ-ਟਰਮ ਪ੍ਰੀਖਿਆਵਾਂ ਵੀ ਮੁਲਤਵੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।