ਕਾਕਰੋਚ ਪਾਰਟੀ ਵਲੋਂ 48 ਘੰਟੇ ਦੀ ਚਿਤਾਵਨੀ
ਨਵੀਂ ਦਿੱਲੀ, 24 ਸਤੰਬਰ (ਜਗਤਾਰ ਸਿੰਘ)-ਵਿਸ਼ੇਸ਼ ਤੀਬਰ ਸੋਧ (ਐਸ.ਆਈ.ਆਰ.) ਕਵਾਇਦ ਬਾਰੇ ਮੀਡੀਆ ’ਚ ਛਪੀ ਰਿਪੋਰਟ ਤੋਂ ਬਾਅਦ ਭਾਰਤੀ ਚੋਣ ਕਮਿਸ਼ਨ ਬਾਰੇ ਸ਼ੁਰੂ ਹੋਇਆ ਵਿਵਾਦ ਲਗਾਤਾਰ ਤੂਲ ਫੜਦਾ ਜਾ ਰਿਹਾ ਹੈ। ਇਸ ਮਾਮਲੇ ’ਚ ਵਿਰੋਧੀ ਧਿਰਾਂ ਤੋਂ ਇਲਾਵਾ ਕਾਕਰੋਚ ਜਨਤਾ ਪਾਰਟੀ (ਸੀ.ਜੇ.ਪੀ.) ਵੱਲੋਂ ਪ੍ਰੈੱਸ ਕਾਨਫ਼ਰੰਸ ਦੌਰਾਨ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ’ਤੇ ਵੋਟਾਂ ਦਾ ਹੱਕ ਖੋਹਣ ਦਾ ਦੋਸ਼ ਲਾਉਂਦੇ ਹੋਏ ਕਿਹਾ ਗਿਆ ਕਿ ਉਹ ਲੋਕਤੰਤਰ ਲਈ ਵੱਡਾ ਖ਼ਤਰਾ ਬਣ ਚੁੱਕੇ ਹਨ ਤੇ ਮੋਦੀ (ਪੀ.ਐਮ.) ਦੇ ਚਿਹਰੇ ’ਤੇ ਜਿੱਤਣ ਵਾਲੀ ਭਾਜਪਾ ਦੇ ਅਸਲ ਹੀਰੋ ਗਿਆਨੇਸ਼ ਕੁਮਾਰ ਹਨ। ਸੀ.ਜੇ.ਪੀ. ਦੇ ਸੰਸਥਾਪਕ ਅਭਿਜੀਤ ਦਿਪਕੇ, ਸੌਰਭ ਦਾਸ ਤੇ ਆਸ਼ੂਤੋਸ਼ ਰਾਂਕਾ ਨੇ ਕਾਨਫ਼ਰੰਸ ਦੌਰਾਨ ਚਿਤਾਵਨੀ ਭਰੇ ਲਹਿਜ਼ੇ ’ਚ ਕਿਹਾ ਕਿ ਗਿਆਨੇਸ਼ ਕੁਮਾਰ ਨੂੰ ਤੁਰੰਤ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਦਿਪਕੇ ਨੇ ਅਖ਼ਬਾਰਾਂ ’ਚ ਛਪੀ ਰਿਪੋਰਟ ਦਾ ਜ਼ਿਕਰ ਕਰਦਿਆਂ ਕਿਹਾ ਕਿ ਰਿਪੋਰਟ ਸਾਬਤ ਕਰਦੀ ਹੈ ਕਿ ਮੁੱਖ ਚੋਣ ਕਮਿਸ਼ਨਰ ਦੇਸ਼ ਦਾ ਸਭ ਤੋਂ ਵੱਡਾ ਗ਼ੱਦਾਰ ਅਤੇ ਲੋਕਤੰਤਰ ਲਈ ਸਭ ਤੋਂ ਵੱਡਾ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸਤੀਫ਼ਾ ਨਾ ਦਿੱਤਾ ਤਾਂ ਪੂਰੇ ਦੇਸ਼ ਵਿਚ ਚੋਣ ਕਮਿਸ਼ਨ ਦੇ ਖ਼ਿਲਾਫ਼ ਮੁਹਿੰਮ ਚਲਾਈ ਜਾਵੇਗੀ ਤੇ ਜੰਤਰ ਮੰਤਰ ਵਿਖੇ ਅੰਦੋਲਨ 2.0 ਚਲਾਇਆ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਸਾਰੀਆਂ ਚੋਣਾਂ ’ਤੇ ਤੁਰੰਤ ਪ੍ਰਭਾਵ ਤੋਂ ਰੋਕ ਲਾਈ ਜਾਵੇ ਅਤੇ ਜਨਵਰੀ 2024 ਦੀ ਵੋਟਰ ਲਿਸਟ ਨੂੰ ਬਹਾਲ ਕੀਤਾ ਜਾਵੇ ਤੇ ਐਸ.ਆਈ.ਆਰ. ਨੂੰ ਤੁਰੰਤ ਰੋਕਿਆ ਜਾਵੇ। ਇਸ ਤੋਂ ਇਲਾਵਾ ਚੋਣ ਕਮਿਸ਼ਨਰ ਦੀ ਨਿਯੁਕਤੀ ਲਈ ਨਵਾਂ ਕਾਨੂੰਨ ਬਣਾਇਆ ਜਾਵੇ ਜਿਸ ਵਿਚ ਸਿਵਲ ਸੁਸਾਇਟੀ ਦੀ ਵੀ ਭਾਗੀਦਾਰੀ ਹੋਵੇ। ਸੀ.ਜੇ.ਪੀ. ਆਗੂਆਂ ਨੇ ਉਨ੍ਹਾਂ ਨੇ ਮਮਤਾ ਤੇ ਕੇਜਰੀਵਾਲ ਦਾ ਜ਼ਿਕਰ ਕਰਦਿਆਂ ਕਿਹਾ ਕਿ ਮਮਤਾ ਬੈਨਰਜੀ ਦੀ ਸੀਟ ’ਤੇ 50 ਹਜ਼ਾਰ ਵੋਟ ਕੱਟੇ ਗਏ ਅਤੇ ਕੇਜਰੀਵਾਲ ਦੀ ਸੀਟ ’ਤੇ 40 ਹਜ਼ਾਰ ਵੋਟ ਕੱਟੇ ਗਏ ਤੇ ਦੋਵੇਂ ਹੀ ਚੋਣ ਹਾਰ ਗਏ। ਦਿਪਕੇ ਨੇ ਕਿਹਾ ਕਿ ਸਾਡੀ ਸੰਸਥਾ ਦਾ ਵਿਰੋਧੀ ਧਿਰ ਜਾਂ ਕਿਸੀ ਖ਼ਾਸ ਪਾਰਟੀ ਨਾਲ ਕੋਈ ਨੇੜਤਾ ਨਹੀਂ ਹੈ ਪਰ ਜੇਕਰ ਤੁਸੀਂ ਵਿਰੋਧੀ ਧਿਰ ਦੇ ਚਿਹਰੇ ਖ਼ਤਮ ਕਰ ਦਿਓਗੇ ਤਾਂ ਲੋਕਤੰਤਰ ਕਿਵੇਂ ਬਚੇਗਾ? ਦਿਪਕੇ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਈ ਰਾਜ ਸਰਕਾਰਾਂ ਬਦਲ ਦਿੱਤੀਆਂ, ਵਿਧਾਇਕ ਤੇ ਸੰਸਦ ਮੈਂਬਰ ਖਰੀਦੇ ਗਏ ਤੇ ਪਾਰਟੀਆਂ ਤੋੜੀਆਂ ਗਈਆਂ। ਚੋਣ ਕਮਿਸ਼ਨ ਨੇ ਚੋਣ ਨਿਸ਼ਾਨ ਖੋਹ ਕੇ ਭਾਜਪਾ ਦੀ ਪ੍ਰਾਕਸੀ ਪਾਰਟੀ ਨੂੰ ਦੇ ਦਿੱਤਾ। ਇਸ ਸਾਰੀ ਕਵਾਇਦ ਲਈ ਅਭਿਜੀਤ ਦਿਪਕੇ ਨੇ ਗਿਆਨੇਸ਼ ਕੁਮਾਰ ਨੂੰ ਕਸੂਰਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਭਾਜਪਾ ਮੋਦੀ ਦੇ ਚਿਹਰੇ ’ਤੇ ਜਿੱਤ ਰਹੀ ਹੈ ਪਰ ਅਸਲ ਹੀਰੋ ਗਿਆਨੇਸ਼ ਕੁਮਾਰ ਹਨ।
ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ’ਤੇ ਅਸਤੀਫ਼ੇ ਲਈ ਦਬਾਅ ਵਧਿਆ
ਨਵੀਂ ਦਿੱਲੀ, 24 ਸਤੰਬਰ (ਜਗਤਾਰ ਸਿੰਘ)-ਵਿਸ਼ੇਸ਼ ਤੀਬਰ ਸੋਧ (ਐਸ.ਆਈ.ਆਰ.) ਕਵਾਇਦ ਬਾਰੇ ਮੀਡੀਆ ’ਚ ਛਪੀ ਰਿਪੋਰਟ ਤੋਂ ਬਾਅਦ ਭਾਰਤੀ ਚੋਣ ਕਮਿਸ਼ਨ ਬਾਰੇ ਸ਼ੁਰੂ ਹੋਇਆ ਵਿਵਾਦ ਲਗਾਤਾਰ ਤੂਲ ਫੜਦਾ ਜਾ ਰਿਹਾ ਹੈ। ਇਸ ਮਾਮਲੇ ’ਚ ਵਿਰੋਧੀ ਧਿਰਾਂ ਤੋਂ ...
ਅਜੀਤ ਡੈਸਕ
25-09-2026