21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਤੇਲੰਗਾਨਾ ਦੇ ਗੌਲੀਗੁਡਾ ਗੁਰਦੁਆਰੇ ’ਚ ਸ਼ਤਾਬਦੀ ਨੂੰ ਸਮਰਪਿਤ ਸਮਾਗਮ ਕਰਵਾਏ

ਹੈਦਰਾਬਾਦ, 20 ਸਤੰਬਰ (ਇੰਟ.)-ਇਤਿਹਾਸਕ ਸੈਂਟਰਲ ਗੁਰਦੁਆਰਾ ਸਾਹਿਬ, ਗੌਲੀਗੁਡਾ ਦੀ ਸ਼ਤਾਬਦੀ ਮੌਕੇ ਐਤਵਾਰ ਨੂੰ ਨਾਮਪੱਲੀ ਦੇ ਐਗਜ਼ੀਬਿਸ਼ਨ ਗਰਾਊਂਡਜ਼ ਵਿਖੇ ਵਿਸ਼ਾਲ ਦੀਵਾਨ ਸਜਾਏ ਗਏ। ਇਸ ਮੌਕੇ ਹਜ਼ਾਰਾਂ ਸਿੱਖ ਸ਼ਰਧਾਲੂਆਂ ਤੋਂ ਇਲਾਵਾ ਵੱਖ-ਵੱਖ ...

ਅਜੀਤ ਡੈਸਕ 21-09-2026

ਹੈਦਰਾਬਾਦ, 20 ਸਤੰਬਰ (ਇੰਟ.)-ਇਤਿਹਾਸਕ ਸੈਂਟਰਲ ਗੁਰਦੁਆਰਾ ਸਾਹਿਬ, ਗੌਲੀਗੁਡਾ ਦੀ ਸ਼ਤਾਬਦੀ ਮੌਕੇ ਐਤਵਾਰ ਨੂੰ ਨਾਮਪੱਲੀ ਦੇ ਐਗਜ਼ੀਬਿਸ਼ਨ ਗਰਾਊਂਡਜ਼ ਵਿਖੇ ਵਿਸ਼ਾਲ ਦੀਵਾਨ ਸਜਾਏ ਗਏ। ਇਸ ਮੌਕੇ ਹਜ਼ਾਰਾਂ ਸਿੱਖ ਸ਼ਰਧਾਲੂਆਂ ਤੋਂ ਇਲਾਵਾ ਵੱਖ-ਵੱਖ ਭਾਈਚਾਰਿਆਂ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ। ਸਾਲ 1926 ਵਿਚ ਸਥਾਪਿਤ ਇਹ ਗੁਰਦੁਆਰਾ ਸਾਹਿਬ ਹੈਦਰਾਬਾਦ ਦੇ ਸਮਾਜਿਕ ਤੇ ਸੱਭਿਆਚਾਰਕ ਬਦਲਾਵਾਂ ਦਾ ਲੰਮੇ ਸਮੇਂ ਤੋਂ ਗਵਾਹ ਰਿਹਾ ਹੈ ਤੇ ਸਮਾਨਤਾ, ਭਾਈਚਾਰੇ ਤੇ ਨਿਰਸਵਾਰਥ ਸੇਵਾ ਦੇ ਸੰਦੇਸ਼ ਨੂੰ ਅੱਗੇ ਵਧਾਉਂਦਾ ਆ ਰਿਹਾ ਹੈ। ਸ਼ਤਾਬਦੀ ਸਮਾਗਮ ਸਿਰਫ਼ 100 ਸਾਲ ਪੂਰੇ ਹੋਣ ਦਾ ਜਸ਼ਨ ਨਹੀਂ, ਸਗੋਂ ਤੇਲੰਗਾਨਾ ਵਿਚ ਸਿੱਖ ਭਾਈਚਾਰੇ ਦੀ ਸਦੀ ਪੁਰਾਣੀ ਮੌਜੂਦਗੀ ਤੇ ਯੋਗਦਾਨ ਨੂੰ ਵੀ ਸਮਰਪਿਤ ਰਹੇ। ਪ੍ਰਬੰਧਕ ਕਮੇਟੀ ਵੱਲੋਂ ਤੇਲੰਗਾਨਾ ਭਰ ਦੇ ਗੁਰਦੁਆਰਿਆਂ ਦੇ ਸਹਿਯੋਗ ਨਾਲ ਕਰਵਾਏ ਇਸ ਸਮਾਗਮ ’ਚ ਧਾਰਮਿਕ ਤੇ ਸਮਾਜਿਕ ਸ਼ਖ਼ਸੀਅਤਾਂ ਨੇ ਵੀ ਸ਼ਿਰਕਤ ਕੀਤੀ। ਇਸ ਸਮਾਗਮ ’ਚ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਚਲਨਗਰ ਸਾਹਿਬ, ਨਾਂਦੇੜ (ਮਹਾਰਾਸ਼ਟਰ) ਦੇ ਜਥੇਦਾਰ ਸਿੰਘ ਸਾਹਿਬ ਸੰਤ ਬਾਬਾ ਕੁਲਵੰਤ ਸਿੰਘ, ਨਾਂਦੇੜ (ਮਹਾਰਾਸ਼ਟਰ) ਦੇ ਗੁਰਦੁਆਰਾ ਲੰਗਰ ਸਾਹਿਬ ਨਾਲ ਜੁੜੇ ਉੱਘੇ ਧਾਰਮਿਕ ਆਗੂ ਸੰਤ ਬਾਬਾ ਬਲਵਿੰਦਰ ਸਿੰਘ (ਹਜ਼ੂਰ ਸਾਹਿਬ ਵਾਲੇ) ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਸਮੇਤ ਵੱਖ-ਵੱਖ ਸਖਸ਼ੀਅਤਾਂ ਨੇ ਸ਼ਤਾਬਦੀ ਸਮਾਗਮਾਂ ’ਚ ਹਿੱਸਾ ਲਿਆ। ਇਸ ਮੌਕੇ ਦਿੱਲੀ ਦੇ ਭਾਈ ਜਗਜੀਤ ਸਿੰਘ ਬਬੀਹਾ, ਲੁਧਿਆਣਾ ਦੇ ਭਾਈ ਬਲਪ੍ਰੀਤ ਸਿੰਘ, ਭਾਈ ਜਗਪ੍ਰੀਤ ਸਿੰਘ ਖੰਨੇ ਵਾਲੇ, ਭਾਈ ਰਵਿੰਦਰ ਸਿੰਘ ਤੇ ਹੋਰ ਰਾਗੀ ਜੱਥਿਆਂ ਤੇ ਕਥਾਵਾਚਕਾਂ ਨੇ ਸ਼ਬਦ ਕੀਰਤਨ ਕੀਤਾ। ਸੈਂਟਰਲ ਗੁਰਦੁਆਰਾ ਸਾਹਿਬ ਗੌਲੀਗੁਡਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤ੍ਰਿਲੋਕ ਸਿੰਘ ਨੇ ਕਿਹਾ ਕਿ ਇਹ ਇਤਿਹਾਸਕ ਸ਼ਤਾਬਦੀ ਸਮਾਗਮ ਸ਼ਰਧਾ, ਸੇਵਾ ਤੇ ਏਕਤਾ ਦਾ ਜਸ਼ਨ ਹਨ, ਜੋ ਪੂਰੇ ਭਾਈਚਾਰੇ ਨੂੰ ਇੱਕਜੁੱਟ ਕਰਦੇ ਹਨ।

ਪਿਛਲੀ ਖ਼ਬਰ ਹਰ ਵਿਧਾਨ ਸਭਾ ਹਲਕੇ ’ਚ ਭਾਜਪਾ ਦੀਆਂ ਵੋਟਾਂ 27 ਹਜ਼ਾਰ ਘਟਾਉਣ ਦਾ ਟੀਚਾ-ਅਖਿਲੇਸ਼ ਅਗਲੀ ਖ਼ਬਰ ਸੀਨੀਅਰ ਪੱਤਰਕਾਰ ਪਾਇਲ ਮਹਿਤਾ ਦਾ ਦਿਹਾਂਤ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਰਾਹੁਲ ਗਾਂਧੀ ਤੇ ਹੋਰਾਂ ਵਲੋਂ ਦੁੱਖ ਪ੍ਰਗਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।