ਨਵੀਂ ਦਿੱਲੀ, 16 ਸਤੰਬਰ (ਜਗਤਾਰ ਸਿੰਘ)-ਰਿਪਬਲਿਕਨ ਪਾਰਟੀ ਆਫ਼ ਇੰਡੀਆ (ਅਠਾਵਲੇ) ਦੀ ਕੌਮੀ ਮਹਿਲਾ ਮੋਰਚਾ ਪ੍ਰਧਾਨ ਮੰਜੂ ਛਿੱਬਰ ਨੇ ਜਾਣਕਾਰੀ ਦਿੱਤੀ ਹੈ ਕਿ ਪਾਰਟੀ ਨੇ ਪੰਜਾਬ ਇਕਾਈ ਦੀਆਂ ਸਾਰੀਆਂ ਕਮੇਟੀਆਂ ਨੂੰ ਤਤਕਾਲ ਪ੍ਰਭਾਵ ਤੋਂ ਭੰਗ ਕਰ ਦਿੱਤਾ ਹੈ। ਮੰਜੂ ਛਿੱਬਰ ਮੁਤਾਬਿਕ ਪੰਜਾਬ ਇਕਾਈ ਦੀਆਂ ਕਮੇਟੀਆਂ ਨੂੰ ਭੰਗ ਕਰਨ ਦਾ ਇਹ ਫ਼ੈਸਲਾ ਪਾਰਟੀ ਦੇ ਕੌਮੀ ਪ੍ਰਧਾਨ ਰਾਮਦਾਸ ਅਠਾਵਲੇ (ਕੇਂਦਰੀ ਮੰਤਰੀ) ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕੀਤਾ ਗਿਆ ਹੈ। ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਕੁਲਵੰਤ ਸਿੰਘ ਕੋਲ ਪੰਜਾਬ ਰਾਜ ਨਾਲ ਜੁੜਿਆ ਕੋਈ ਅਹੁਦਾ ਜਾਂ ਜ਼ਿੰਮੇਵਾਰੀ ਨਹੀਂ ਹੈ। ਪੰਜਾਬ ਕਮੇਟੀ ਨੂੰ ਭੰਗ ਕਰਨ ਪਿਛੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਕੁਝ ਮੈਂਬਰ ਪਾਰਟੀ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਿਲ ਹੋ ਕੇ ਪਾਰਟੀ ਨੂੰ ਕਮਜ਼ੋਰ ਕਰ ਰਹੇ ਹਨ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਹੁਣ ਪੰਜਾਬ ਪ੍ਰਦੇਸ਼ ਦੀ ਕਮਾਨ ਕੋਈ ਨਵਾਂ ਵਿਅਕਤੀ ਸੰਭਾਲੇਗਾ, ਜਿਸ ਦਾ ਐਲਾਨ ਕੌਮੀ ਪ੍ਰਧਾਨ ਰਾਮਦਾਸ ਅਠਾਵਲੇ ਵਲੋਂ ਕੀਤਾ ਜਾਵੇਗਾ ਅਤੇ ਇਸ ਤੋਂ ਬਾਅਦ ਪੰਜਾਬ ਕਮੇਟੀ ਦਾ ਗਠਨ ਕੀਤਾ ਜਾਵੇਗਾ।
ਰਿਪਬਲਿਕਨ ਪਾਰਟੀ ਆਫ਼ ਇੰਡੀਆ (ਅਠਾਵਲੇ) ਦੀ ਪੰਜਾਬ ਇਕਾਈ ਤੁਰੰਤ ਪ੍ਰਭਾਵ ਨਾਲ ਭੰਗ-ਮੰਜੂ ਛਿੱਬਰ
ਨਵੀਂ ਦਿੱਲੀ, 16 ਸਤੰਬਰ (ਜਗਤਾਰ ਸਿੰਘ)-ਰਿਪਬਲਿਕਨ ਪਾਰਟੀ ਆਫ਼ ਇੰਡੀਆ (ਅਠਾਵਲੇ) ਦੀ ਕੌਮੀ ਮਹਿਲਾ ਮੋਰਚਾ ਪ੍ਰਧਾਨ ਮੰਜੂ ਛਿੱਬਰ ਨੇ ਜਾਣਕਾਰੀ ਦਿੱਤੀ ਹੈ ਕਿ ਪਾਰਟੀ ਨੇ ਪੰਜਾਬ ਇਕਾਈ ਦੀਆਂ ਸਾਰੀਆਂ ਕਮੇਟੀਆਂ ਨੂੰ ਤਤਕਾਲ ਪ੍ਰਭਾਵ ਤੋਂ ਭੰਗ ਕਰ ....
ਅਜੀਤ ਡੈਸਕ
17-09-2026