14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਸ਼ੀ ਜਿਨਪਿੰਗ ਵਲੋਂ 5-ਨੁਕਾਤੀ ਯੋਜਨਾ ਪੇਸ਼

ਨਵੀਂ ਦਿੱਲੀ, 13 ਸਤੰਬਰ (ਪੀ. ਟੀ. ਆਈ.)-ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਬ੍ਰਿਕਸ ਦੇਸ਼ਾਂ ਨੂੰ ਗਲੋਬਲ ਸਾਊਥ ਤੇ ਉਭਰ ਰਹੇ ਦੇਸ਼ਾਂ ਨਾਲ ਆਪਣੇ ਸਬੰਧ ਹੋਰ ਮਜ਼ਬੂਤ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸਪਲਾਈ ਚੇਨ ਨੂੰ ਸੁਰੱਖਿਅਤ ਕਰਨ ਤੇ ...

ਅਜੀਤ ਡੈਸਕ 14-09-2026

ਨਵੀਂ ਦਿੱਲੀ, 13 ਸਤੰਬਰ (ਪੀ. ਟੀ. ਆਈ.)-ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਬ੍ਰਿਕਸ ਦੇਸ਼ਾਂ ਨੂੰ ਗਲੋਬਲ ਸਾਊਥ ਤੇ ਉਭਰ ਰਹੇ ਦੇਸ਼ਾਂ ਨਾਲ ਆਪਣੇ ਸਬੰਧ ਹੋਰ ਮਜ਼ਬੂਤ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸਪਲਾਈ ਚੇਨ ਨੂੰ ਸੁਰੱਖਿਅਤ ਕਰਨ ਤੇ ਇਕ ਵੱਡਾ ਏਕੀਕ੍ਰਿਤ ਬਾਜ਼ਾਰ ਬਣਾਉਣ ’ਚ ਮਦਦ ਮਿਲੇਗੀ। ਸ਼ੀ ਨੇ ਨਿਰਮਾਣ, ਵਪਾਰ ਤੇ ਤਕਨਾਲੋਜੀ ਦੇ ਖੇਤਰਾਂ ’ਚ ਸਹਿਯੋਗ ਵਧਾਉਣ ਲਈ ਪੰਜ ਪਹਿਲਕਦਮੀਆਂ ਦਾ ਪ੍ਰਸਤਾਵ ਵੀ ਰੱਖਿਆ। ਬ੍ਰਿਕਸ ਸੰਮੇਲਨ ਦੇ ਸਮਾਪਤੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਸ਼ੀ ਨੇ ਕਿਹਾ ਕਿ ਗਲੋਬਲ ਸਾਊਥ ਦੇ ਦੇਸ਼ਾਂ ਨੂੰ ਕੌਮਾਂਤਰੀ ਮਾਮਲਿਆਂ ਵਿੱਚ ਕਾਨੂੰਨ ਦੇ ਰਾਜ ਦੀ ਸਾਂਝੇ ਤੌਰ ’ਤੇ ਰੱਖਿਆ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪ੍ਰਭੂਸੱਤਾ ਦੀ ਬਰਾਬਰੀ, ਅੰਦਰੂਨੀ ਮਾਮਲਿਆਂ ’ਚ ਦਖ਼ਲ ਨਾ ਦੇਣ ਅਤੇ ਕੌਮਾਂਤਰੀ ਕਾਨੂੰਨ ਮੁਤਾਬਕ ਵਿਵਾਦਾਂ ਦੇ ਸ਼ਾਂਤੀਪੂਰਨ ਹੱਲ ਵਰਗੇ ਬੁਨਿਆਦੀ ਸਿਧਾਂਤਾਂ ਦੀ ਪਾਲਣਾ ਯਕੀਨੀ ਬਣਾਉਣੀ ਜ਼ਰੂਰੀ ਹੈ।

ਸ਼ੀ ਜਿਨਪਿੰਗ ਨੇ ਬ੍ਰਿਕਸ ਦੇਸ਼ਾਂ ਵਿਚਾਲੇ ‘ਏ.ਆਈ., ਵਪਾਰ ਤੇ ਨਿਵੇਸ਼, ਡਿਜੀਟਲ ਤਕਨਾਲੋਜੀ, ਸਮਾਰਟ ਮੈਨੂਫੈਕਚਰਿੰਗ ਤੇ ਵਿਗਿਆਨ-ਤਕਨਾਲੋਜੀ’ ਦੇ ਖੇਤਰਾਂ ’ਚ ਸਹਿਯੋਗ ਵਧਾਉਣ ਦੀ ਪਹਿਲ ਰੱਖੀ। ਇਨ੍ਹਾਂ ਤਹਿਤ ਏ.ਆਈ. ਸਹਿਯੋਗ, ਡਿਜੀਟਲ ਹੁਨਰ ਸਿਖਲਾਈ, ਸਮਾਰਟ ਫੈਕਟਰੀਆਂ ਤੇ ਇੰਜੀਨੀਅਰਾਂ ਦੀ ਸਾਂਝੀ ਸਿਖਲਾਈ ’ਤੇ ਜ਼ੋਰ ਦਿੱਤਾ ਗਿਆ ਹੈ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਭਾਰਤ ਤੇ ਹੋਰ ਬ੍ਰਿਕਸ ਦੇਸ਼ਾਂ ਨੂੰ ਸਪੱਸ਼ਟ ਅਤੇ ਸਾਕਾਰਾਤਮਕ ਸੰਦੇਸ਼ ਦਿੰਦਿਆਂ ਐਲਾਨ ਕੀਤਾ ਕਿ ਉਨ੍ਹਾਂ ਦੇ ਦੇਸ਼ ਦੀ 15ਵੀਂ ਪੰਜ-ਸਾਲਾ ਯੋਜਨਾ (2026-2030) ਵਿਸ਼ਵ ਪੱਧਰ ’ਤੇ ਡੂੰਘੇ ਜੁੜਾਅ ਦਾ ਸਾਧਨ ਬਣੇਗੀ। ਇਹ ਯੋਜਨਾ ਦੇਸ਼ ਦੇ ਅੰਦਰ ਉਚ-ਗੁਣਵੱਤਾ ਵਾਲੇ ਵਿਕਾਸ ’ਤੇ ਧਿਆਨ ਕੇਂਦਰਿਤ ਕਰੇਗੀ ਅਤੇ ਨਾਲ ਹੀ ਦੁਨੀਆ ਭਰ ਦੇ ਦੇਸ਼ਾਂ, ਖਾਸ ਕਰਕੇ ‘ਗਲੋਬਲ ਸਾਊਥ’ (ਵਿਕਾਸਸ਼ੀਲ ਦੇਸ਼ਾਂ) ਨਾਲ ਸਹਿਯੋਗ ਦੇ ਨਵੇਂ ਮੌਕੇ ਪੈਦਾ ਕਰੇਗੀ।

ਨਵੀਂ ਦਿੱਲੀ ’ਚ ਬ੍ਰਿਕਸ ਸੰਮੇਲਨ ਦੇ ਦੂਜੇ ਦਿਨ ਸੰਬੋਧਨ ਕਰਦਿਆਂ ਜਿਨਪਿੰਗ ਨੇ ਕਿਹਾ ਕਿ ਚੀਨ ਇਸ ਯੋਜਨਾ ਦੀ ਵਰਤੋਂ ਉੱਚ-ਮਿਆਰੀ ਖੁੱਲ੍ਹੇਪਣ ਦਾ ਵਿਸਥਾਰ ਕਰਨ, ਵਿਸ਼ਵ ਵਿਕਾਸ ਪਹਿਲਕਦਮੀ ਨੂੰ ਲਾਗੂ ਕਰਨ ਅਤੇ ‘ਬੈਲਟ ਐਂਡ ਰੋਡ’ ਸਹਿਯੋਗ ਨੂੰ ਉੱਚ-ਗੁਣਵੱਤਾ ਵੱਲ ਲਿਜਾਣ ਲਈ ਕਰੇਗਾ। ਸ਼ੀ ਜਿਨਪਿੰਗ ਨੇ ਇਹ ਵੀ ਐਲਾਨ ਕੀਤਾ ਕਿ ਚੀਨ ਬ੍ਰਿਕਸ ਦੇ ਮੈਂਬਰ ਦੇਸ਼ਾਂ ਲਈ ਇਕ ‘ਓਪਨ-ਸੋਰਸ ਏ.ਆਈ. ਈਕੋਸਿਸਟਮ’ ਤਿਆਰ ਕਰਨ ਦੀ ਪਹਿਲ ਦੀ ਅਗਵਾਈ ਕਰੇਗਾ। ਇਹ ਤਕਨਾਲੋਜੀ, ਨਿਰਮਾਣ ਅਤੇ ਵਪਾਰ ਦੇ ਖੇਤਰ ’ਚ ਸਹਿਯੋਗ ਵਧਾਉਣ ਲਈ ਪੰਜ-ਨੁਕਾਤੀ ਪਹਿਲਕਦਮੀ ਦਾ ਹਿੱਸਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਸਮੂਹ ਨੂੰ ਉੱਭਰਦੀਆਂ ਅਰਥਵਿਵਸਥਾਵਾਂ ਵਾਲੇ ਇਕ ਵੱਡੇ ਅਤੇ ਏਕੀਕ੍ਰਿਤ ਬਾਜ਼ਾਰ ਦੀ ਸਿਰਜਣਾ ’ਤੇ ਧਿਆਨ ਕੇਂਦਰਿਤ ਕਰਨ ਦਾ ਸੱਦਾ ਵੀ ਦਿੱਤਾ। ਬ੍ਰਿਕਸ ਸੰਮੇਲਨ ਦੇ ਆਖਰੀ ਸੈਸ਼ਨ ’ਚ ਜਿਨਿਪੰਗ ਦੇ ਐਲਾਨ ਨੂੰ ਅਮਰੀਕਾ ਨਾਲ ਏ.ਆਈ. ਦੇ ਵਧਦੇ ਮੁਕਾਬਲੇ ਵਿਚਾਲੇ ਬੀਜਿੰਗ ਨੂੰ ਬ੍ਰਿਕਸ ਲਈ ਇਕ ਮੁੱਖ ਤਕਨਾਲੋਜੀ ਭਾਈਵਾਲ ਵਜੋਂ ਸਥਾਪਿਤ ਕਰਨ ਦੀ ਕੋਸ਼ਿਸ਼ ਦੇ ਤੌਰ ’ਤੇ ਵੇਖਿਆ ਜਾ ਰਿਹਾ ਹੈ।

ਪਿਛਲੀ ਖ਼ਬਰ ਪੁਤਿਨ ਵਲੋਂ ਬ੍ਰਿਕਸ ਅਨਾਜ ਬਾਜ਼ਾਰ ਤੇ ਬੀਮਾ ਢਾਂਚੇ ਦਾ ਪ੍ਰਸਤਾਵ ਅਗਲੀ ਖ਼ਬਰ ਸੂਬੇ ਦੇ ਸਰਕਾਰੀ ਤੇ ਨਿੱਜੀ ਥਰਮਲ ਪਲਾਂਟਾਂ ਦੇ ਸਾਰੇ ਯੂਨਿਟ ਮਘੇ ਹੁਣ ਨਹੀਂ ਲੱਗੇਗਾ ਬਿਜਲੀ ਕੱਟ, ਕੋਲੇ ਦੀ ਸਪਲਾਈ ਵੀ ਹ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।