ਬੁਏਨਸ ਆਇਰਸ, 31 ਅਗਸਤ (ਏਜੰਸੀ)-ਅਰਜਨਟੀਨਾ ਦੇ ਮਹਾਨ ਫੁੱਟਬਾਲਰ ਲਿਓਨਲ ਮੈਸੀ ਨੇ ਰਾਸ਼ਟਰੀ ਟੀਮ ਤੋਂ ਆਪਣੇ ਅੰਤਰਰਾਸ਼ਟਰੀ ਕਰੀਅਰ ਨੂੰ ਅਲਵਿਦਾ ਕਹਿ ਦਿੱਤਾ ਹੈ । ਮੈਸੀ ਨੇ ਸੋਮਵਾਰ ਨੂੰ ਹੱਥ ਨਾਲ ਲਿਖੇ ਇੱਕ ਨੋਟ ਦੀ ਤਸਵੀਰ ਸਾਂਝੀ ਕਰਦਿਆਂ ਆਪਣੇ ਸੰਨਿਆਸ ਦਾ ਐਲਾਨ ਕੀਤਾ । ਉਨ੍ਹਾਂ ਕਿਹਾ ਕਿ ਇਹ ਫੈਸਲਾ ਲੈਣਾ ਬਹੁਤ ਦੁਖਦਾਈ ਸੀ, ਪਰ ਹੁਣ ਉਨ੍ਹਾਂ ਨੂੰ ਮਹਿਸੂਸ ਹੋ ਰਿਹਾ ਹੈ ਕਿ ਸਮਾਂ ਆ ਗਿਆ ਹੈ ।
39 ਸਾਲਾ ਮੈਸੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਪੂਰੇ ਕਰੀਅਰ ਦੌਰਾਨ ਅਰਜਨਟੀਨਾ ਦੀ ਜਰਸੀ ਲਈ ਆਪਣਾ ਸਭ ਕੁਝ ਦਿੱਤਾ । ਮੈਂ ਹਮੇਸ਼ਾਂ ਇਸ ਜਰਸੀ ਲਈ ਲੜਿਆ ਹਾਂ ਅਤੇ ਤੁਹਾਨੂੰ ਖੁਸ਼ੀ ਦੇਣ ਲਈ ਪਿੱਚ ’ਤੇ ਸਭ ਕੁਝ ਛੱਡਿਆ ਹੈ । ਮੈਸੀ ਨੇ ਕਿਹਾ ਕਿ ਸਮਾਂ ਬੀਤਣ ਨਾਲ ਜ਼ਿੰਦਗੀ ਦੇ ਕੁਝ ਅਧਿਆਇ ਖਤਮ ਹੋ ਜਾਂਦੇ ਹਨ ਤੇ ਰਾਸ਼ਟਰੀ ਟੀਮ ਨਾਲ ਉਨ੍ਹਾਂ ਦਾ ਅਧਿਆਇ ਵੀ ਹੁਣ ਸਮਾਪਤ ਹੋ ਰਿਹਾ ਹੈ । ਉਨ੍ਹਾਂ ਅੱਗੇ ਕਿਹਾ ਕਿ ਮੈਂ ਫੁਟਬਾਲ ਨੂੰ ਆਪਣਾ ਸਭ ਕੁਝ ਦੇ ਦਿੱਤਾ। ਮੇਰੇ ਕੋਲ ਦੇਣ ਲਈ ਹੁਣ ਕੁਝ ਨਹੀਂ ਬਚਿਆ । ਇਸ ਤੋਂ ਇਲਾਵਾ, ਬਹੁਤ ਸਾਰੇ ਸ਼ਾਨਦਾਰ ਨੌਜਵਾਨ ਖਿਡਾਰੀ ਆ ਰਹੇ ਹਨ, ਜੋ ਇੱਥੇ ਹੋਣ ਦੇ ਹੱਕਦਾਰ ਹਨ ।
ਪਿਤਾ ਦੀ ਮੌਤ ਤੋਂ ਬਾਅਦ ਲਿਆ ਫੈਸਲਾ :
ਮੈਸੀ ਦੇ ਪਿਤਾ ਜੋਰਜ ਮੈਸੀ ਦਾ 8 ਅਗਸਤ ਨੂੰ ਮੱਧ ਅਰਜਨਟੀਨਾ ਦੇ ਸ਼ਹਿਰ ਰੋਸਾਰੀਓ ਦੇ ਇੱਕ ਹਸਪਤਾਲ ਵਿਚ ਦਿਹਾਂਤ ਹੋ ਗਿਆ ਸੀ । ਉਹ 68 ਸਾਲ ਦੇ ਸਨ । ਪਿਤਾ ਦੀ ਮੌਤ ਤੋਂ ਬਾਅਦ ਮੈਸੀ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਇਸ ਗੱਲ ਦਾ ਹੁਣ ਕੁਝ ਨਹੀਂ ਪਤਾ ਕਿ ਉਹ ਹੋਰ ਕਿੰਨਾ ਸਮਾਂ ਅਰਜਨਟੀਨਾ ਲਈ ਖੇਡ ਸਕਣਗੇ । ਮੈਸੀ ਨੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਇਸ ਫੈਸਲੇ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ ਸੀ । ਆਪਣੇ ਨੋਟ ਵਿਚ ਉਨ੍ਹਾਂ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਸੰਨਿਆਸ ਲੈਣ ਦਾ ਐਲਾਨ ਕਰਨ ਦਾ ਫੈਸਲਾ ਫਾਈਨਲ ਤੋਂ ਦੋ ਦਿਨ ਬਾਅਦ ਹੀ ਲਿਖ ਦਿੱਤਾ ਸੀ । ਉਨ੍ਹਾਂ ਕਿਹਾ ਕਿ ਪਿਤਾ ਨਾਲ ਜੁੜੀ ਇਸ ਘਟਨਾ ਨੇ ਉਨ੍ਹਾਂ ਨੂੰ ਆਪਣੇ ਫੈਸਲੇ ਬਾਰੇ ਹੋਰ ਪੱਕਾ ਕਰ ਦਿੱਤਾ ।
ਵਿਸ਼ਵ ਕੱਪ ਫਾਈਨਲ ਬਣਿਆ ਆਖਰੀ ਮੈਚ :
ਮੈਸੀ ਦਾ ਅਰਜਨਟੀਨਾ ਦੀ ਰਾਸ਼ਟਰੀ ਟੀਮ ਨਾਲ ਆਖਰੀ ਮੈਚ ਵਿਸ਼ਵ ਕੱਪ ਫਾਈਨਲ ਸੀ, ਜਿਸ ਵਿਚ ਅਰਜਨਟੀਨਾ ਨੂੰ ਸਪੇਨ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ । ਇਸ ਮੈਚ ਤੋਂ ਬਾਅਦ ਮੈਸੀ ਨੇ ਆਪਣੀ ਸਰੀਰਕ ਸਮਰਥਾ ਬਾਰੇ ਵੀ ਚਿੰਤਾ ਜ਼ਾਹਰ ਕੀਤੀ । ਉਨ੍ਹਾਂ ਲਿਖਿਆ, “ਮੇਰੀਆਂ ਲੱਤਾਂ ਹੁਣ ਮੈਨੂੰ ਅੱਗੇ ਨਹੀਂ ਲਿਜਾ ਸਕਦੀਆਂ।” ਮੈਸੀ ਨੇ ਕਿਹਾ ਕਿ ਉਨ੍ਹਾਂ ਨੇ ਇਸ ਵਾਰ ਆਪਣੀਆਂ ਸਰੀਰਕ ਸਮਰਥਾਵਾਂ ਤੋਂ ਪਰੇ ਜਾਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਉਹ ਅਜਿਹਾ ਕਰਨ ਵਿਚ ਸਫਲ ਨਹੀਂ ਹੋ ਸਕੇ। ਇਸ ਤਰ੍ਹਾਂ ਮੈਸੀ ਨੇ ਅਰਜਨਟੀਨਾ ਦੀ ਰਾਸ਼ਟਰੀ ਟੀਮ ਨਾਲ ਆਪਣੇ ਲੰਬੇ ਅਤੇ ਯਾਦਗਾਰ ਅੰਤਰਰਾਸ਼ਟਰੀ ਕਰੀਅਰ ਨੂੰ ਅਲਵਿਦਾ ਕਹਿ ਦਿੱਤਾ ।
ਲਿਓਨਲ ਮੈਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਲਿਆ ਸੰਨਿਆਸ
ਬੁਏਨਸ ਆਇਰਸ, 31 ਅਗਸਤ (ਏਜੰਸੀ)-ਅਰਜਨਟੀਨਾ ਦੇ ਮਹਾਨ ਫੁੱਟਬਾਲਰ ਲਿਓਨਲ ਮੈਸੀ ਨੇ ਰਾਸ਼ਟਰੀ ਟੀਮ ਤੋਂ ਆਪਣੇ ਅੰਤਰਰਾਸ਼ਟਰੀ ਕਰੀਅਰ ਨੂੰ ਅਲਵਿਦਾ ਕਹਿ ਦਿੱਤਾ ਹੈ । ਮੈਸੀ ਨੇ ਸੋਮਵਾਰ ਨੂੰ ...
ਅਜੀਤ ਡੈਸਕ
01-09-2026