30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਨਿਪਾਲ ਦੇ ਹੜ੍ਹ-ਗ੍ਰਸਤ ਖੇਤਰਾਂ ’ਚ ਹੋਰ ਮੀਂਹ ਦੀ ਚਿਤਾਵਨੀ

ਕਾਠਮੰਡੂ, 29 ਅਗਸਤ (ਪੀ.ਟੀ.ਆਈ.)-ਇੱਕ ਮੀਡੀਆ ਰਿਪੋਰਟ ਦੇ ਅਨੁਸਾਰ ਨਿਪਾਲ ਦੇ ਮੌਸਮ ਵਿਭਾਗ ਨੇ ਦੇਸ਼ ਦੇ ਅਚਾਨਕ ਹੜ੍ਹ-ਗ੍ਰਸਤ ਖੇਤਰਾਂ ਵਿੱਚ ਹੋਰ ਮੀਂਹ ਅਤੇ ਗਰਜ-ਤੂਫ਼ਾਨ ਦੀ ਚਿਤਾਵਨੀ ਦਿੱਤੀ ਹੈ, ਜਿਸ ਨਾਲ ਵਿਗੜ ਰਹੇ ਸੰਕਟ ਦੇ ਵਿਚਕਾਰ ਚੱਲ ਰਹੇ ਬਚਾਅ ....

ਅਜੀਤ ਡੈਸਕ 30-08-2026

ਕਾਠਮੰਡੂ, 29 ਅਗਸਤ (ਪੀ.ਟੀ.ਆਈ.)-ਇੱਕ ਮੀਡੀਆ ਰਿਪੋਰਟ ਦੇ ਅਨੁਸਾਰ ਨਿਪਾਲ ਦੇ ਮੌਸਮ ਵਿਭਾਗ ਨੇ ਦੇਸ਼ ਦੇ ਅਚਾਨਕ ਹੜ੍ਹ-ਗ੍ਰਸਤ ਖੇਤਰਾਂ ਵਿੱਚ ਹੋਰ ਮੀਂਹ ਅਤੇ ਗਰਜ-ਤੂਫ਼ਾਨ ਦੀ ਚਿਤਾਵਨੀ ਦਿੱਤੀ ਹੈ, ਜਿਸ ਨਾਲ ਵਿਗੜ ਰਹੇ ਸੰਕਟ ਦੇ ਵਿਚਕਾਰ ਚੱਲ ਰਹੇ ਬਚਾਅ ਅਤੇ ਰਾਹਤ ਕਾਰਜਾਂ ਵਿਚ ਵਿਘਨ ਪੈਣ ਦਾ ਖ਼ਤਰਾ ਹੈ। ਹੜ੍ਹ-ਗ੍ਰਸਤ ਖੇਤਰਾਂ ਵਿੱਚ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਦੇ ਵਿਚਕਾਰ ਬਚਾਅ ਟੀਮਾਂ ਦੇ ਤੇਜੀ ਨਾਲ ਕੰਮ ਕਰਨ ਨਾਲ ਲਗਭਗ 2,500 ਲੋਕਾਂ, ਜਿਨ੍ਹਾਂ ਵਿੱਚ 163 ਵਿਦੇਸ਼ੀ ਸ਼ਾਮਲ ਸਨ, ਨੂੰ ਬਾਹਰ ਕੱਢ ਲਿਆ ਗਿਆ। ਰਾਈਜ਼ਿੰਗ ਨਿਪਾਲ ਮੀਡੀਆ ਪੋਰਟਲ ਨੇ ਕਿਹਾ ਕਿ ਜਲ ਵਿਗਿਆਨ ਅਤੇ ਮੌਸਮ ਵਿਭਾਗ ਨੇ ਕੋਸੀ, ਬਾਗਮਤੀ ਅਤੇ ਗੰਡਕੀ ਪ੍ਰਾਂਤਾਂ ਦੇ ਪਹਾੜੀ ਖੇਤਰਾਂ, ਕਾਰਨਾਲੀ ਦੇ ਪਹਾੜੀ ਖੇਤਰਾਂ, ਅਤੇ ਲੰਬੀਨੀ ਅਤੇ ਸੁਦੁਰਪੱਛਮ ਪ੍ਰਾਂਤਾਂ ਦੇ ਟੇਰਾਈ ਖੇਤਰਾਂ ਵਿਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਜ਼ਾਹਿਰ ਕੀਤੀ ਹੈ।

ਪਿਛਲੀ ਖ਼ਬਰ 9/11 ਮਾਮਲਾ : ਜੱਜ ਨੇ ਖਾਲਿਦ ਸ਼ੇਖ ਮੁਹੰਮਦ ਦੇ ਇਕਬਾਲੀਆ ਬਿਆਨ ਕੀਤੇ ਰੱਦ ਅਗਲੀ ਖ਼ਬਰ ’84 ਪੀੜਤਾਂ ਨਾਲ ਚੱਟਾਨ ਵਾਂਗ ਖੜ੍ਹੀ ਹੈ ਭਾਜਪਾ, ਦੋਸ਼ੀਆਂ ਲਈ ਕੋਈ ਥਾਂ ਨਹੀਂ -ਕੇਵਲ ਸਿੰਘ ਢਿੱਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।