26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਖੰਡ ਦੀਆਂ ਕੀਮਤਾਂ ਵਿਚ ਮੁੜ ਵਾਧਾ, ਕਰੀਬ 64 ਰੁਪਏ ਕਿੱਲੋ ਹੋਈ ਖੰਡ

ਨਵੀਂ ਦਿੱਲੀ, 25 ਅਗਸਤ (ਪੀ.ਟੀ.ਆਈ.)-ਖੰਡ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਜਾਰੀ ਹੈ। ਮੰਗਲਵਾਰ ਨੂੰ ਖੁਦਰਾ ਬਾਜ਼ਾਰ ਵਿਚ ਖੰਡ ਦੀ ਔਸਤ ਕੀਮਤ ਕਰੀਬ 1 ਰੁਪਏ ਪ੍ਰਤੀ ਕਿਲੋ ਵਧ ਕੇ ਲਗਭਗ 64 ਰੁਪਏ ਪ੍ਰਤੀ ਕਿਲੋ ਹੋ ਗਈ ....

ਅਜੀਤ ਡੈਸਕ 26-08-2026

ਨਵੀਂ ਦਿੱਲੀ, 25 ਅਗਸਤ (ਪੀ.ਟੀ.ਆਈ.)-ਖੰਡ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਜਾਰੀ ਹੈ। ਮੰਗਲਵਾਰ ਨੂੰ ਖੁਦਰਾ ਬਾਜ਼ਾਰ ਵਿਚ ਖੰਡ ਦੀ ਔਸਤ ਕੀਮਤ ਕਰੀਬ 1 ਰੁਪਏ ਪ੍ਰਤੀ ਕਿਲੋ ਵਧ ਕੇ ਲਗਭਗ 64 ਰੁਪਏ ਪ੍ਰਤੀ ਕਿਲੋ ਹੋ ਗਈ । ਇਹ ਵਾਧਾ ਅਜਿਹੇ ਸਮੇਂ ਹੋਇਆ ਹੈ ਜਦੋਂ ਕੇਂਦਰ ਸਰਕਾਰ ਵਲੋਂ ਕੀਮਤਾਂ ਨੂੰ ਕਾਬੂ ਕਰਨ ਲਈ ਹਾਲ ਹੀ ਵਿਚ ਚੁੱਕੇ ਗਏ ਕਦਮ ਲਾਗੂ ਕੀਤੇ ਜਾ ਰਹੇ ਹਨ । ਖਪਤਕਾਰ ਮਾਮਲੇ ਵਿਭਾਗ ਦੇ ਮੁੱਲ ਨਿਗਰਾਨੀ ਡਵੀਜ਼ਨ ਵਲੋਂ ਇਕੱਠੇ ਕੀਤੇ ਅੰਕੜਿਆਂ ਮੁਤਾਬਕ, 25 ਅਗਸਤ ਨੂੰ ਦੇਸ਼ ਭਰ ਵਿਚ ਖੰਡ ਦੀ ਔਸਤ ਖੁਦਰਾ ਕੀਮਤ 63.97 ਰੁਪਏ ਪ੍ਰਤੀ ਕਿਲੋ ਰਹੀ । ਇਕ ਮਹੀਨਾ ਪਹਿਲਾਂ ਇਹ ਕੀਮਤ 48.81 ਰੁਪਏ ਪ੍ਰਤੀ ਕਿਲੋ ਸੀ, ਜਿਸ ਦੇ ਮੁਕਾਬਲੇ ਹੁਣ ਕਰੀਬ 31 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ। ਇੱਕ ਸਾਲ ਪਹਿਲਾਂ ਖੰਡ ਦੀ ਔਸਤ ਕੀਮਤ 46.31 ਰੁਪਏ ਪ੍ਰਤੀ ਕਿਲੋ ਸੀ । ਇਸ ਤਰ੍ਹਾਂ ਪਿਛਲੇ ਇੱਕ ਸਾਲ ਦੌਰਾਨ ਖੰਡ ਦੀ ਕੀਮਤ ਵਿਚ ਕਰੀਬ 38 ਫੀਸਦੀ ਵਾਧਾ ਹੋਇਆ ਹੈ। ਸੋਮਵਾਰ ਨੂੰ ਖੰਡ ਦੀ ਵੱਧ ਤੋਂ ਵੱਧ ਖੁਦਰਾ ਕੀਮਤ 76 ਰੁਪਏ ਪ੍ਰਤੀ ਕਿਲੋ ਰਹੀ, ਜਦਕਿ ਆਮ ਤੌਰ ’ਤੇ ਵਿਕਣ ਵਾਲੀ ਕੀਮਤ 65 ਰੁਪਏ ਪ੍ਰਤੀ ਕਿਲੋ ਸੀ। ਸਰਕਾਰ ਅਤੇ ਖੰਡ ਉਦਯੋਗ ਨਾਲ ਜੁੜੀਆਂ ਸੰਸਥਾਵਾਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਦਿਨਾਂ ਵਿਚ ਮਿੱਲ ਪੱਧਰ ਦੀਆਂ ਕੀਮਤਾਂ ਵਿਚ ਕਮੀ ਆਈ ਹੈ। ਹਾਲਾਂਕਿ ਇਸ ਦਾ ਅਸਰ ਅਜੇ ਖੁਦਰਾ ਬਾਜ਼ਾਰ ਵਿਚ ਨਜ਼ਰ ਨਹੀਂ ਆ ਰਿਹਾ । ਅੰਕੜਿਆਂ ਮੁਤਾਬਕ ਸੋਮਵਾਰ ਨੂੰ ਖੰਡ ਦੀ ਥੋਕ ਕੀਮਤ 59.23 ਰੁਪਏ ਪ੍ਰਤੀ ਕਿਲੋ ਰਹੀ, ਜੋ ਇਕ ਮਹੀਨਾ ਪਹਿਲਾਂ 45.35 ਰੁਪਏ ਅਤੇ ਇੱਕ ਸਾਲ ਪਹਿਲਾਂ 43.01 ਰੁਪਏ ਪ੍ਰਤੀ ਕਿਲੋ ਸੀ। ਖੁਰਾਕ ਸਕੱਤਰ ਸੰਜੀਵ ਚੋਪੜਾ ਨੇ ਕਿਹਾ ਸੀ ਕਿ ਸਰਕਾਰ ਵਲੋਂ ਖੰਡ ਦੀ ਦਰਾਮਦ ਦੀ ਇਜਾਜ਼ਤ ਦੇਣ ਅਤੇ ਸੱਟੇਬਾਜ਼ੀ ਤੇ ਜਮਾਂਖੋਰੀ ’ਤੇ ਰੋਕ ਲਗਾਉਣ ਦੇ ਫ਼ੈਸਲੇ ਤੋਂ ਬਾਅਦ ਮਿੱਲ ਪੱਧਰ ’ਤੇ ਖੰਡ ਦੀ ਕੀਮਤ 18 ਫੀਸਦੀ ਘਟ ਕੇ 55 ਰੁਪਏ ਪ੍ਰਤੀ ਕਿਲੋ ਰਹਿ ਗਈ ਹੈ।

ਪਿਛਲੀ ਖ਼ਬਰ ਪਟਨਾ ’ਚ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ’ਤੇ ਲਾਠੀਚਾਰਜ ਅਗਲੀ ਖ਼ਬਰ ਕੈਨੇਡਾ ਨੇ ਅਮਰੀਕਾ ’ਤੇ ਜਵਾਬੀ ਟੈਕਸ ਲਾਏ, ਵਪਾਰਕ ਜੰਗ ਹੋਈ ਹੋਰ ਤੇਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।