26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਗੁਜਰਾਤ-ਪੰਜਾਬ ਦੇ ਇਕ-ਇਕ ਹਜ਼ਾਰ ਸਕੂਲਾਂ ਦੀ ਸਾਂਝੀ ਪੜਚੋਲ ਕਰੋ - ਕੇਜਰੀਵਾਲ

ਨਵੀਂ ਦਿੱਲੀ, 25 ਅਗਸਤ (ਉਪਮਾ ਡਾਗਾ ਪਾਰਥ)- ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ’ਚ ਸਰਕਾਰੀ ਸਕੂਲਾਂ ਦੀ ਹਾਲਤ ਬਿਹਤਰ ਹੋਣ ਦਾ ਦਾਅਵਾ ਕਰਦਿਆਂ ਭਾਜਪਾ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ....

ਅਜੀਤ ਡੈਸਕ 26-08-2026

ਨਵੀਂ ਦਿੱਲੀ, 25 ਅਗਸਤ (ਉਪਮਾ ਡਾਗਾ ਪਾਰਥ)- ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ’ਚ ਸਰਕਾਰੀ ਸਕੂਲਾਂ ਦੀ ਹਾਲਤ ਬਿਹਤਰ ਹੋਣ ਦਾ ਦਾਅਵਾ ਕਰਦਿਆਂ ਭਾਜਪਾ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਗੁਜਰਾਤ ਅਤੇ ਪੰਜਾਬ ਦੇ ਇਕ-ਇਕ ਹਜ਼ਾਰ ਸਕੂਲਾਂ ਦੀ ਸਾਂਝੀ ਪੜਤਾਲ ਕਰਦੇ ਹਾਂ। ਫਿਰ ਪੂਰਾ ਦੇਸ਼ ਵੇਖੇਗਾ ਕਿ ਕਿਥੋਂ ਦੇ ਸਕੂਲਾਂ ਦੀ ਕੀ ਹਾਲਤ ਹੈ। ਕੇਜਰੀਵਾਲ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਵੀਡੀਓ ਰਾਹੀਂ ਉਕਤ ਚੁਣੌਤੀ ਉਸ ਵੇਲੇ ਦਿੱਤੀ ਹੈ ਜਦੋਂ ‘ਆਪ’ ਛੱਡ ਕੇ ਭਾਜਪਾ ’ਚ ਸ਼ਾਮਿਲ ਹੋਏ ਹਰਭਜਨ ਸਿੰਘ ਨੇ ਕੁਝ ਦਿਨ ਪਹਿਲਾਂ ਪੰਜਾਬ ਦੇ ਸਕੂਲਾਂ ਦੀ ਹਾਲਤ ਦੀ ਨੁਕਤਾਚੀਨੀ ਕਰਦਿਆਂ ਇਕ ਵੀਡੀਓ ‘ਐਕਸ’ ’ਤੇ ਸਾਂਝੀ ਕੀਤੀ ਸੀ। ਹਾਲਾਂਕਿ ਉਸ ਵੀਡੀਓ ਦੇ ਪੁਰਾਣੀ ਹੋਣ ਦਾ ਦਾਅਵਾ ਕੀਤਾ ਗਿਆ। ਕੇਜਰੀਵਾਲ ਨੇ ਕਿਹਾ ਕਿ ਅੱਜਕਲ੍ਹ ਭਾਜਪਾ ਵਾਲੇ ਪੰਜਾਬ ਦੇ ਸਕੂਲਾਂ ਨੂੰ ਬਦਨਾਮ ਕਰਨ ’ਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਉਹ ਭਾਜਪਾ ਨੂੰ ਚੁਣੌਤੀ ਦਿੰਦੇ ਹਨ ਕਿ 30 ਸਾਲਾਂ ਤੋਂ ਗੁਜਰਾਤ ’ਚ ਭਾਜਪਾ ਸਰਕਾਰ ਅਤੇ ਸਾਢੇ ਚਾਰ ਸਾਲਾਂ ਤੋਂ ਸਾਡੀ ਪੰਜਾਬ ਦੀ ਸਰਕਾਰ ਦੇ ਇਕ-ਇਕ ਹਜ਼ਾਰ ਸਕੂਲਾਂ ਦੀ ਪੜਚੋਲ ਕੀਤੀ ਜਾਵੇ। 

ਪਿਛਲੀ ਖ਼ਬਰ ਪ੍ਰਾਈਵੇਟ ਕੰਪਨੀਆਂ ਕਰ ਰਹੀਆਂ ਹਨ ਨਿੱਜੀ ਡਾਟਾ ਦੀ ਗ਼ਲਤ ਵਰਤੋਂ - ਸੁਪਰੀਮ ਕੋਰਟ ਅਗਲੀ ਖ਼ਬਰ ਫ਼ਿਲਮ ‘ਫੂਲ ਔਰ ਕਾਂਟੇ’ ਦੇ ਨਿਰਦੇਸ਼ਕ ਕੁੱਕੂ ਕੋਹਲੀ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।