23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਹੋਰਮੁਜ਼ ਜਲ ਮਾਰਗ ਅਮਰੀਕੀ ਖੇਤਰ- ਟਰੰਪ

ਵਾਸ਼ਿੰਗਟਨ, 22 ਅਗਸਤ (ਯੂ.ਐੱਨ.ਆਈ.)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੋਰਮੁਜ਼ ਜਲ ਰੂ ਨੂੰ ਅਮਰੀਕੀ ਖੇਤਰ ਮੰਨਣ ਦੇ ਆਪਣੇ ਵਿਚਾਰ ਨੂੰ ਦੁਹਰਾਇਆ ਹੈ। ਟਰੰਪ ਨੇ ਦੱਖਣੀ ਕੈਰੋਲੀਨਾ ਤੋਂ ਸੈਨੇਟ ਸੀਟ ਲਈ ਚੋਣ ਲੜ ਰਹੀ ਮਰਹੂਮ ਰਿਪਬਲਿਕਨ ਸੈਨੇਟਰ ਲਿੰਡਸੇ ਗ੍ਰਾਹਮ ਦੀ ਭੈਣ ਡਾਰਲੀਨ ...

ਅਜੀਤ ਡੈਸਕ 23-08-2026
ਵਾਸ਼ਿੰਗਟਨ, 22 ਅਗਸਤ (ਯੂ.ਐੱਨ.ਆਈ.)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੋਰਮੁਜ਼ ਜਲ ਰੂ ਨੂੰ ਅਮਰੀਕੀ ਖੇਤਰ ਮੰਨਣ ਦੇ ਆਪਣੇ ਵਿਚਾਰ ਨੂੰ ਦੁਹਰਾਇਆ ਹੈ। ਟਰੰਪ ਨੇ ਦੱਖਣੀ ਕੈਰੋਲੀਨਾ ਤੋਂ ਸੈਨੇਟ ਸੀਟ ਲਈ ਚੋਣ ਲੜ ਰਹੀ ਮਰਹੂਮ ਰਿਪਬਲਿਕਨ ਸੈਨੇਟਰ ਲਿੰਡਸੇ ਗ੍ਰਾਹਮ ਦੀ ਭੈਣ ਡਾਰਲੀਨ ਗ੍ਰਾਹਮ ਦੇ ਸਮਰਥਨ ਵਿਚ ਇੱਕ ਰੈਲੀ ’ਚ ਉਕਤ ਪ੍ਰਗਟਾਵਾ ਕਰਦਿਆਂ ਈਰਾਨ ਨਾਲ ਸਮਝੌਤੇ ’ਤੇ ਦਸਤਖਤ ਕਰਨ ਦੀ ਜ਼ਰੂਰਤ ’ਤੇ ਵੀ ਸ਼ੱਕ ਪ੍ਰਗਟ ਕੀਤਾ ਹੈ। ਟਰੰਪ ਨੇ ਕਿਹਾ ਕਿ ਇਸ ਵੇਲੇ ਮੈਂ ਹੋਰਮੁਜ਼ ਜਲ ਮਾਰਗ ਨੂੰ ਅਮਰੀਕੀ ਖੇਤਰ ਮੰਨਦਾ ਹਾਂ। ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਨੇ ਸੰਕੇਤ ਦਿੱਤਾ ਸੀ ਕਿ ਈਰਾਨ ਨੂੰ ਹਰਾਉਣ ਤੋਂ ਬਾਅਦ, ਉਹ ਹੋਰਮੁਜ਼ ਜਲਡਮਰੂ ਨੂੰ ਅਮਰੀਕੀ ਖੇਤਰ ਐਲਾਨ ਕਰਨਗੇ। ਉਨ੍ਹਾਂ ਨੇ ਵਾਰ-ਵਾਰ ਟਰੂਥ ਸੋਸ਼ਲ ’ਤੇ ਖੇਤਰ ਦਾ ਨਕਸ਼ਾ ਪੋਸਟ ਕੀਤਾ ਅਤੇ ਪਾਣੀਆਂ ਨੂੰ ਅਮਰੀਕਾ ਦੱਸਿਆ। ਟਰੰਪ ਨੇ ਦੋਵਾਂ ਦੇਸ਼ਾਂ ਵਿਚਕਾਰ ਲਗਭਗ ਰੁਕੀ ਹੋਈ ਗੱਲਬਾਤ ਅਤੇ ਹੋਰਮੁਜ਼ ਜਲਡਮਰੂ ਦੀ ਚੱਲ ਰਹੀ ਨਾਕਾਬੰਦੀ ਦੇ ਵਿਚਕਾਰ ਈਰਾਨ ਨਾਲ ਸਮਝੌਤੇ ’ਤੇ ਦਸਤਖਤ ਕਰਨ ਦੀ ਜ਼ਰੂਰਤ ’ਤੇ ਵੀ ਸ਼ੱਕ ਪ੍ਰਗਟ ਕਰਦਿਆ ਕਿਹਾ ਕਿ ਸਾਨੂੰ ਇਹ ਵੀ ਨਹੀਂ ਪਤਾ ਕਿ ਅਸੀਂ ਈਰਾਨ ਨਾਲ ਸਮਝੌਤਾ ਚਾਹੁੰਦੇ ਹਾਂ ਜਾਂ ਨਹੀਂ।
ਪਿਛਲੀ ਖ਼ਬਰ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈੱਸਵੇਅ ਸੰਬੰਧੀ ਸ਼ਵੇਤ ਮਲਿਕ ਵਲੋਂ ਗਡਕਰੀ ਨਾਲ ਮੁਲਾਕਾਤ ਅਗਲੀ ਖ਼ਬਰ ਤਿੰਨ ਮਹੀਨੇ ’ਚ 40 ਫ਼ੀਸਦੀ ਮਹਿੰਗੀ ਹੋਈ ਖੰਡ, ਜ਼ਿੰਮੇਵਾਰ ਕੌਣ-ਖੜਗੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।