23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਹੁੰਮਸ ਕਾਰਨ ਪੰਜਾਬ ’ਚ ਬਿਜਲੀ ਦੀ ਮੰਗ 15,515 ਮੈਗਾਵਾਟ ਤੋਂ ਟੱਪੀ

ਲਹਿਰਾ ਮੁਹੱਬਤ (ਬਠਿੰਡਾ), 22 ਅਗਸਤ (ਸੁਖਪਾਲ ਸਿੰਘ ਸੁੱਖੀ)-ਹੁੰਮਸ ਕਾਰਨ ਪੰਜਾਬ ਵਿਚ ਬਿਜਲੀ ਦੀ ਮੰਗ ਅੱਜ 15515.28 ਮੈਗਾਵਾਟ ਤੋਂ ਟੱਪ ਗਈ ਸੀ, ਜਿਸ ਨੂੰ ਪੂਰਾ ਕਰਨ ਲਈ ਸੈਂਟਰ ਪੂਲ ਤੋਂ 10896.84 ਮੈਗਾਵਾਟ ਖ਼ਰੀਦ ਵਧਾਉਣ ਤੋਂ ਇਲਾਵਾ ਪਾਵਰਕਾਮ ਨੇ ਸੂਬੇ ਦੇ ਦੋਵੇਂ ਨਿੱਜੀ ਖੇਤਰ ਦੇ ਤਾਪ ਘਰਾਂ ’ਤੇ ...

ਅਜੀਤ ਡੈਸਕ 23-08-2026

ਲਹਿਰਾ ਮੁਹੱਬਤ (ਬਠਿੰਡਾ), 22 ਅਗਸਤ (ਸੁਖਪਾਲ ਸਿੰਘ ਸੁੱਖੀ)-ਹੁੰਮਸ ਕਾਰਨ ਪੰਜਾਬ ਵਿਚ ਬਿਜਲੀ ਦੀ ਮੰਗ ਅੱਜ 15515.28 ਮੈਗਾਵਾਟ ਤੋਂ ਟੱਪ ਗਈ ਸੀ, ਜਿਸ ਨੂੰ ਪੂਰਾ ਕਰਨ ਲਈ ਸੈਂਟਰ ਪੂਲ ਤੋਂ 10896.84 ਮੈਗਾਵਾਟ ਖ਼ਰੀਦ ਵਧਾਉਣ ਤੋਂ ਇਲਾਵਾ ਪਾਵਰਕਾਮ ਨੇ ਸੂਬੇ ਦੇ ਦੋਵੇਂ ਨਿੱਜੀ ਖੇਤਰ ਦੇ ਤਾਪ ਘਰਾਂ ’ਤੇ ਟੇਕ ਲਾਈ। ਇਸ ਸੰਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਪਾਵਰਕਾਮ ’ਚ ਮਰਜ਼ ਕਰਨ ਦੀ ਮੰਗ ਅਤੇ ਸਿੱਧੇ ਕੰਟਰੈਕਟ ਦੀ ਨਿਯੁਕਤੀ ਨੂੰ ਲੈ ਕੈ ਆਊਟ ਸੋਰਸਡ ਠੇਕਾ ਮੁਲਾਜ਼ਮਾਂ ਵਲੋਂ 24 ਦਿਨਾਂ ਤੋਂ ਮੁਕੰਮਲ ਹੜਤਾਲ ਕਰਕੇ ਸਰਕਾਰੀ ਥਰਮਲਾਂ ਦੇ ਬਿਜਲੀ ਉਤਪਾਦਨ ’ਤੇ ਡੂੰਘਾ ਅਸਰ ਦਿਖਾਈ ਦੇਣ ਲੱਗਾ ਹੈ ਪਰ ਜੱਥੇਬੰਦੀ ਆਗੂਆਂ ਦਾ ਕਹਿਣਾ ਹੈ ਕਿ ਜਿੱਥੇ ਸਰਕਾਰ ਥਰਮਲ ਲਹਿਰਾ ਮੁਹੱਬਤ ਦੀ ਮਸ਼ੀਨਰੀ ਨੂੰ ਖ਼ਤਮ ਕਰ ਰਹੀ, ਉਸ ਵਿਚ ਲੋਕਲ ਮੈਜ਼ਨਮੈਂਟ ਦੀ ਵੱਡੀ ਜ਼ਿੰਮੇਵਾਰੀ ਹੈ। ਲਹਿਰਾ ਥਰਮਲ ਦੇ 940 ਮੈਗਾਵਾਟ ਦੇ 4 ’ਚੋਂ 3 ਯੂਨਿਟ ਬੰਦ ਹੋ ਚੁੱਕੇ ਹਨ। ਜੋ 1800 ਦੇ ਕਰੀਬ ਬਾਹਰ ਬੈਠੇ ਠੇਕਾ ਮੁਲਾਜ਼ਮਾਂ ਦੀ ਘਾਟ ਨੂੰ ਪੂਰਾ ਕੀਤੇ ਬਿਨਾਂ ਨਹੀਂ ਚੱਲ ਸਕਦੇ। ਅੱਜ ਪਤਾ ਲੱਗਾ ਹੈ ਕਿ ਗੁਰੂ ਗੋਬਿੰਦ ਸਿੰਘ ਸੁਪਰ ਤਾਪ ਬਿਜਲੀ ਘਰ ਰੋਪੜ ਦੇ ਵੀ 4 ’ਚੋਂ 3 ਯੂਨਿਟ ਕਿਸੇ ਤਕਨੀਕੀ ਖ਼ਰਾਬੀ ਕਾਰਨ ਬੰਦ ਹੋ ਚੁੱਕੇ ਹਨ। ਹੁਣ ਸਿਰਫ਼ ਗੁਰੂ ਅਮਰਦਾਸ ਤਾਪ ਬਿਜਲੀ ਘਰ ਸ੍ਰੀ ਗੋਇੰਦਵਾਲ ਸਾਹਿਬ ਦੇ ਦੋਵੇਂ ਯੂਨਿਟ ਚੱਲ ਰਹੇ ਹਨ। ਸਰਕਾਰੀ ਖੇਤਰ ਦੇ 10 ’ਚੋਂ 6 ਯੂਨਿਟ ਬੰਦ ਹੋ ਚੁੱਕੇ ਹਨ ਤੇ ਸਿਰਫ਼ 4 ਯੂਨਿਟਾਂ ਦਾ 700 ਮੈਗਾਵਾਟ ਦੇ ਕਰੀਬ ਹੈ। ਨਿੱਜੀ ਖੇਤਰ ਦੇ ਤਾਪ ਘਰ ਰਾਜਪੁਰਾ ਤੇ ਤਲਵੰਡੀ ਸਾਬੋ ਤੋਂ 3000 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਸੀ। ਪਾਵਰਕਾਮ ਦੇ ਪਣ ਬਿਜਲੀ ਘਰਾਂ ਤੋਂ 419 ਮੈਗਾਵਾਟ ਤੇ ਸੋਲਰ ਤੇ ਨਾਨ ਸੋਲਰ ਤੋਂ 107 ਮੈਗਾਵਾਟ ਸੀ। ਪੰਜਾਬ ਦਾ ਆਪਣਾ ਕੁੱਲ ਉਤਪਾਦਨ 4252 ਮੈਗਾਵਾਟ ਰਿਹਾ ਪਰ ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਆਪਣੇ ਅੜੀਅਲ ਰਵੱਈਏ ਕਾਰਨ ਸਰਕਾਰੀ ਥਰਮਲ ਲਹਿਰਾ ਮੁਹੱਬਤ ਦਾ ਨੁਕਸਾਨ ਕਰ ਰਹੀ ਹੈ। ਇਸ ਸਥਿਤੀ ਵਿਚ ਜਿੱਥੇ ਪੰਜਾਬ ਦੇ ਖ਼ਜ਼ਾਨੇ ਨੂੰ ਕਰੋੜਾਂ ਦਾ ਚੂਨਾ ਲੱਗ ਰਿਹਾ ਹੈ, ਉੱਥੇ ਆਊਟ ਸੋਰਸਡ ਠੇਕਾ ਮੁਲਾਜ਼ਮਾਂ ਦੇ ਵਿਰੋਧ ਦਾ ਪੰਜਾਬ ਸਰਕਾਰ ਨੂੰ ਭਵਿੱਖ ਵਿਚ ਸਾਹਮਣਾ ਕਰਨਾ ਮੁਸ਼ਕਿਲ ਹੋ ਜਾਵੇਗਾ। ਇਸ ਸੰਬੰਧੀ ਚੀਫ਼ ਇੰਜੀਨੀਅਰ ਰੋਪੜ ਨਾਲ ਫ਼ੋਨ ਰਾਹੀਂ ਰਾਬਤਾ ਕੀਤਾ ਤਾਂ ਉਨ੍ਹਾਂ ਕਿਹਾ ਕਿ ਅਚਾਨਕ ਕਿਸੇ ਤਕਨੀਕੀ ਖ਼ਰਾਬੀ ਕਾਰਨ ਯੂਨਿਟ ਬੰਦ ਹੋਏ ਹਨ ਤੇ ਕੋਸ਼ਿਸ਼ ਕਰ ਰਹੇ ਹਾਂ ਕਿ ਜਲਦ ਚਲਾਏ ਜਾਣ।

ਪਿਛਲੀ ਖ਼ਬਰ ਅੱਧੀ ਰਾਤ ਨੂੰ ਮਿਲੀ ਆਜ਼ਾਦੀ ਦੀ ਦਾਸਤਾਨ ਅਗਲੀ ਖ਼ਬਰ ਬ੍ਰਹਿਮੰਡ ਵਿਚ ਰੋਸ਼ਨੀ ਦੇ ਮਹਾਂ-ਮਿਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।